ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲ.ਸੀ.ਵੀ. ਦੀ ਉਤਪਾਦਨ ਇਕਾਈ ਪੰਜਾਬ ਵਿੱਚ ਸਥਾਪਿਤ ਕਰਨ ਲਈ ਰੱਖਿਆ ਮੰਤਰੀ ਨੂੰ ਪੱਤਰ

By  Joshi January 23rd 2018 06:40 PM -- Updated: January 23rd 2018 07:14 PM

setting up lcvs manufacturing unit in punjab: ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਲਾਈਟ ਕੌਮਬੈਟ ਵ੍ਹੀਕਲ (ਐਲ.ਸੀ.ਵੀ.) ਦੀ ਉਤਪਾਦਨ ਇਕਾਈ ਸਥਾਪਤ ਕਰਨ ਲਈ ਰੱਖਿਆ ਮੰਤਰਾਲੇ ਨੂੰ ਪੱਤਰ ਲਿਖਿਆ ਹੈ ਅਤੇ ਉਨ੍ਹਾਂ ਦੀ ਸਰਕਾਰ ਵੱਲੋਂ ਇਸ ਪ੍ਰਾਜੈਕਟ ਲਈ ਜ਼ਮੀਨ ਦੀ ਅਲਾਟਮੈਂਟ ਸਮੇਤ ਸਾਰੀ ਸਹਾਇਤਾ ਦੇਣ ਦਾ ਵੀ ਭਰੋਸਾ ਦਵਾਇਆ ਹੈ |

ਕੇਂਦਰੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੂੰ ਲਿਖੇ ਇਕ ਪੱਤਰ ਵਿਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਕ ਐੱਲ.ਸੀ.ਵੀ. ਯੂਨਿਟ ਨਾ ਕੇਵਲ ਸਹਾਇਕ ਇਕਾਈਆਾ ਦੀ ਸਥਾਪਨਾ ਨੂੰ ਪ੍ਰਫੁੱਲਤ ਕਰਨ ਵਿਚ ਸਹਾਇਤਾ ਦੇਵੇਗਾ ਸਗੋਂ ਸੂਬੇ ਵਿਚ ਬੇਰੁਜ਼ਗਾਰ ਨੌਜਵਾਨਾਾ ਨੂੰ ਨੌਕਰੀਆਾ ਦਿਵਾਉਣ ਵਿਚ ਵੀ ਮਦਦਗਾਰ ਹੋਵੇਗਾ | ਉਨ੍ਹਾਂ ਅੱਗੇ ਕਿਹਾ ਕਿ ਪ੍ਰਸਤਾਵਿਤ ਪ੍ਰਾਜੈਕਟ ਸਰਹੱਦ 'ਤੇ ਫੌਜੀਆਾ ਨੂੰ ਪੂਰੀ ਤਰ੍ਹਾਂ ਤਿਆਰ ਐਲ.ਸੀ.ਵੀ. ਉਪਲਬਧ ਕਰਵਾਉਣ ਲਈ ਮਦਦ ਦੇਵੇਗਾ |

setting up lcvs manufacturing unit in punjabsetting up lcvs manufacturing unit in punjab: ਮੁੱਖ ਮੰਤਰੀ ਨੇ ਸੀਤਾਰਮਨ ਦਾ ਉਦਯੋਗ ਅਤੇ ਵਪਾਰ ਵਿਕਾਸ ਨੀਤੀ 2017 ਵੱਲ ਧਿਆਨ ਦਵਾਇਆ ਜੋ ਹਾਲ ਹੀ ਵਿੱਚ ਪੰਜਾਬ ਸਰਕਾਰ ਦੁਆਰਾ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਇਸ ਵਿੱਚ ਉਦਯੋਗ ਲਈ ਬਹੁਤ ਸਾਰੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ | ਉਨ੍ਹਾਾ ਨੇ ਕਿਹਾ ਕਿ ਇਹ ਨੀਤੀ ਸੂਬੇ ਦੇ ਸਥਾਈ ਉਦਯੋਗਿਕ ਵਿਕਾਸ ਲਈ ਮਾਰਗਦਰਸ਼ਕ ਹੈ ਅਤੇ ਇਹ ਸੂਬੇ ਨੂੰ ਵਿਕਾਸ ਅਤੇ ਖੁਸ਼ਹਾਲੀ ਦੇ ਉੱਚੇ ਮਾਰਗ 'ਤੇ ਵਾਪਸ ਲਿਆਉਣ ਦੇ ਦਿ੍ਸ਼ਟੀਕੋਣ ਦਾ ਇਕ ਹਿੱਸਾ ਹੈ |

ਕੈਪਟਨ ਅਮਰਿੰਦਰ ਨੇ ਅੱਗੇ ਕਿਹਾ ਕਿ ਵਿਕਾਸ ਅਤੇ ਰੁਜ਼ਗਾਰ ਪੈਦਾ ਕਰਨ ਦੀ ਸੰਭਾਵਨਾ ਦੇ ਮੱਦੇਨਜ਼ਰ ਇਸ ਨੀਤੀ ਵਿੱਚ ਏਰੋਸਪੇਸ ਅਤੇ ਰੱਖਿਆ ਖੇਤਰ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ ਤਾਾ ਜੋ ਇਸ ਨੂੰ ਇੱਕ ਪ੍ਰਮੁੱਖ ਖੇਤਰ ਵਜੋਂ ਵਰਤਿਆ ਜਾ ਸਕੇੇ |

setting up lcvs manufacturing unit in punjabਰੱਖਿਆ ਜਾ ਦੇਸ਼ ਦੇ ਰੱਖਿਆ ਮੰਤਰਾਲੇ ਦਾ ਪੰਜਾਬ ਵਿੱਚ ਕੋਈ ਵੀ ਮੁੱਖ ਪ੍ਰੋਜੈਕਟ ਨਾ ਹੋਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਪੰਜਾਬ ਵਿੱਚ ਐਲ.ਸੀ.ਵੀ. ਉਤਪਾਦਨ ਇਕਾਈ ਜਲਦੀ ਤੋਂ ਜਲਦੀ ਸਥਾਪਤ ਕਰਨ ਦੀ ਰੱਖਿਆ ਮੰਤਰੀ ਨੂੰ ਬੇਨਤੀ ਕੀਤੀ ਹੈ |

—PTC News

Related Post