ਜਿਣਸੀ ਸ਼ੋਸ਼ਣ ਮਾਮਲੇ 'ਚ ਏਆਈਜੀ ਰਣਧੀਰ ਸਿੰਘ ਉੱਪਲ ਵਿਰੁੱਧ ਜਾਰੀ ਕੀਤਾ ਲੁੱਕ ਆਊਟ ਨੋਟਿਸ

By  Shanker Badra September 29th 2018 03:00 PM

ਜਿਣਸੀ ਸ਼ੋਸ਼ਣ ਮਾਮਲੇ 'ਚ ਏਆਈਜੀ ਰਣਧੀਰ ਸਿੰਘ ਉੱਪਲ ਵਿਰੁੱਧ ਜਾਰੀ ਕੀਤਾ ਲੁੱਕ ਆਊਟ ਨੋਟਿਸ:ਅੰਮ੍ਰਿਤਸਰ: ਜਿਣਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਐਡੀਸ਼ਨਲ ਇੰਸਪੈਕਟਰ ਜਨਰਲ ਆਫ਼ ਪੁਲਿਸ (ਏਆਈਜੀ) ਰਣਧੀਰ ਸਿੰਘ ਉੱਪਲ ਵਿਰੁੱਧ ਪੁਲਿਸ ਨੇ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ।ਇਸ ਮਾਮਲੇ ਬਾਰੇ ਅੰਮ੍ਰਿਤਸਰ ਦੇ ਪੁਲਿਸ ਦੇ ਕਮਿਸ਼ਨਰ ਐਸ.ਐਸ. ਵਾਸਤਵਾ ਨੇ ਦੱਸਿਆ ਕਿ ਉੱਪਲ ਦੇ ਵਿਰੁੱਧ ਵੱਖ- ਵੱਖ ਧਾਰਾਵਾਂ ਤਹਿਤ ਕੇਸ ਦਰਜ ਹੋਣ ਤੋਂ ਬਾਅਦ ਪੁਲਿਸ ਨੂੰ ਏ.ਆਈ.ਜੀ ਉੱਪਲ ਦੇ ਵਿਦੇਸ਼ ਜਾਣ ਦਾ ਖ਼ਦਸ਼ਾ ਹੈ।ਇਸ ਕਾਰਨ ਪੁਲਿਸ ਵੱਲੋਂ ਏ.ਆਈ.ਜੀ ਉੱਪਲ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਦੱਸ ਦੇਈਏ ਕਿ ਅੰਮ੍ਰਿਤਸਰ ਵਿੱਚ ਖ਼ਾਲਸਾ ਕਾਲਜ ਦੀ ਵਿਦਿਆਰਥਣ ਵੱਲੋਂ ਇੱਕ ਉੱਚ ਪੱਧਰ ਦੇ ਪੁਲਿਸ ਅਫਸਰ ਉਤੇ ਸਰੀਰਕ ਸ਼ੋਸ਼ਣ ਦੇ ਗੰਭੀਰ ਇਲਜ਼ਾਮ ਲਗਾਏ ਸਨ।ਜਿਸ ਸਬੰਧੀ ਵਿਦਿਆਰਥਣ ਨੇ ਪਿਛਲੇ ਦਿਨੀਂ ਮੀਡੀਆ ਸਾਹਮਣੇ ਆ ਕਿ ਇਸ ਗੱਲ ਦਾ ਖ਼ੁਲਾਸਾ ਕੀਤਾ ਸੀ।ਜਾਣਕਾਰੀ ਅਨੁਸਾਰ ਸ਼ਿਕਾਇਤ ਕਰਤਾ ਲੜਕੀ ਹੁਸ਼ਿਆਰਪੁਰ ਦੀ ਰਹਿਣ ਵਾਲੀ ਹੈ ਅਤੇ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ਼ ਵਿੱਚ ਲਾਅ ਦੀ ਵਿਦਿਆਰਥਣ ਹੈ। ਦੱਸਿਆ ਜਾਂਦਾ ਹੈ ਕਿ ਰਣਧੀਰ ਉੱਪਲ ਇਸ ਸਮੇਂ ਫ਼ਰਾਰ ਹੈ 'ਤੇ ਪੁਲਿਸ ਉੱਪਲ ਦੀ ਤਲਾਸ਼ ਲਈ ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀ ਕਰ ਰਹੀ ਹੈ।ਪੁਲਿਸ ਨੇ ਬੀਤੇ ਕੱਲ ਅਜਨਾਲਾ ਰੋਡ ਸਥਿਤ ਉਸਦੇ ਘਰ 'ਚ ਛਾਪਾ ਮਾਰਿਆ ਗਿਆ ਹੈ।ਜਿਸ ਤੋਂ ਬਾਅਦ ਪੁਲਿਸ ਪਾਰਟੀ ਚੰਡੀਗੜ੍ਹ ਲਈ ਰਵਾਨਾ ਹੋ ਗਈ ਹੈ ਪੈ ਬੇਰੰਗ ਵਾਪਸ ਪਰਤੀ ਹੈ। ਜ਼ਿਕਰਯੋਗ ਹੈ ਕਿ ਇੱਕ ਵਿਦਿਆਰਥਣ ਨੇ ਸੋਸ਼ਲ ਮੀਡੀਆ ਰਾਹੀਂ ਵੀਡੀਓ ਵੀ ਸ਼ੇਅਰ ਕੀਤੀ ਸੀ।ਇਸ ਵਿੱਚ ਵਿਦਿਆਰਥਣ ਨੇ ਏ.ਆਈ.ਜੀ ਰਣਧੀਰ ਉੱਪਲ ਉੱਤੇ ਜਿਣਸੀ ਸ਼ੋਸ਼ਣ,ਸਰੀਰਕ ਸਬੰਧ ਬਣਾਉਣ ਲਈ ਤੰਗ ਕੀਤੇ ਜਾਣ,ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਇਲਜ਼ਾਮ ਲਗਾਇਆ ਹੈ।ਪੀੜਤ ਲੜਕੀ ਨੇ ਉੱਪਲ ਵੱਲੋਂ ਉਸ ਦੇ ਬੇਟੇ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕਹੀ ਹੈ। -PTCNews

Related Post