ਸ਼ਬਦ ਗੁਰੂ ਯਾਤਰਾ ਦਾ ਗੁ: ਗੁਰੂ ਕੀ ਬੇਰ ਸਾਹਿਬ ਮੱਤੇਵਾਲ ਪੁੱਜਣ 'ਤੇ ਬਿਕਰਮ ਮਜੀਠੀਆ ਤੇ ਸੰਗਤਾਂ ਵੱਲੋਂ ਸ਼ਾਨਦਾਰ ਸਵਾਗਤ (ਤਸਵੀਰਾਂ)

By  Jashan A April 21st 2019 05:28 PM -- Updated: April 21st 2019 05:30 PM

ਸ਼ਬਦ ਗੁਰੂ ਯਾਤਰਾ ਦਾ ਗੁ: ਗੁਰੂ ਕੀ ਬੇਰ ਸਾਹਿਬ ਮੱਤੇਵਾਲ ਪੁੱਜਣ 'ਤੇ ਬਿਕਰਮ ਮਜੀਠੀਆ ਤੇ ਸੰਗਤਾਂ ਵੱਲੋਂ ਸ਼ਾਨਦਾਰ ਸਵਾਗਤ (ਤਸਵੀਰਾਂ),ਮੱਤੇਵਾਲ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਬਦ ਗੁਰੂ ਯਾਤਰਾ ਦਾ ਅੱਜ ਹਲਕਾ ਮਜੀਠਾ ਦੇ ਪਿੰਡ ਮੱਤੇਵਾਲ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਵਿਖੇ ਪਹੁੰਚਣ 'ਤੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ 'ਚ ਹਲਕਾ ਨਿਵਾਸੀਆਂ ਅਤੇ ਅਕਾਲੀ ਦਲ ਵਲੋਂ ਖਾਲਸਾਈ ਜਾਹੋ ਜਲਾਲ ਨਾਲ ਹਾਰਦਿਕ ਸਵਾਗਤ ਕੀਤਾ ਗਿਆ। [caption id="attachment_285548" align="aligncenter" width="300"]asr ਸ਼ਬਦ ਗੁਰੂ ਯਾਤਰਾ ਦਾ ਗੁ: ਗੁਰੂ ਕੀ ਬੇਰ ਸਾਹਿਬ ਮੱਤੇਵਾਲ ਪੁੱਜਣ 'ਤੇ ਬਿਕਰਮ ਮਜੀਠੀਆ ਤੇ ਸੰਗਤਾਂ ਵੱਲੋਂ ਸ਼ਾਨਦਾਰ ਸਵਾਗਤ (ਤਸਵੀਰਾਂ)[/caption] ਗੁਰੂ ਸਾਹਿਬ ਦੀ ਜਨਮ ਸ਼ਤਾਬਦੀ ਸਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ਼੍ਰੋਮਣੀ ਕਮੇਟੀ ਵਲੋਂ ਜੋ ਕਿ 7 ਜਨਵਰੀ ਤੋਂ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਹੋਈ ਸ਼ਬਦ ਯਾਤਰਾ ਪੰਜਾਬ ਦੇ ਵੱੱਖ ਵੱਖ ਸ਼ਹਿਰਾਂ 'ਚੋਂ ਗੁਜ਼ਰਦੀ ਹੋਈ ਅੱਜ ਹਲਕਾ ਮਜੀਠਾ ਦੇ ਪਿੰਡ ਮਤੇਵਾਲ ਵਿਖੇ ਪਹੁੰਚਿਆ, ਜਿਥੇ ਸੰਤ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਸਾਹਿਬ ਵਾਲੇ ਅਤੇ ਸਾਬਕਾ ਮੰਤਰੀ ਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਸਮੇਤ ਸਮੂਹ ਸੰਤਾਂ ਮਹਾਂਪੁਰਸ਼ਾਂ, ਧਾਰਮਿਕ ਸਭਾ ਸੁਸਾਇਟੀਆਂ, ਰਾਸੀ ਆਗੂਆਂ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹੋਏ ਫੁਲਾਂ ਦੀ ਵਰਖਾ ਕੀਤੀ ਗਈ। [caption id="attachment_285550" align="aligncenter" width="300"]asr ਸ਼ਬਦ ਗੁਰੂ ਯਾਤਰਾ ਦਾ ਗੁ: ਗੁਰੂ ਕੀ ਬੇਰ ਸਾਹਿਬ ਮੱਤੇਵਾਲ ਪੁੱਜਣ 'ਤੇ ਬਿਕਰਮ ਮਜੀਠੀਆ ਤੇ ਸੰਗਤਾਂ ਵੱਲੋਂ ਸ਼ਾਨਦਾਰ ਸਵਾਗਤ (ਤਸਵੀਰਾਂ)[/caption] ਗੁਰੂ ਸਾਹਿਬ ਨੂੰ ਰੁਮਾਲਾ ਸਾਹਿਬ ਭੇਟ ਕੀਤੇ ਅਤੇ ਪੰਜ ਪਿਆਰਿਆਂ ਨੂੰ ਸਿਰਪਾਓ ਭੇਟ ਕਰਦਿਆਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਸ਼ਸ਼ਤਰਾਂ ਦੇ ਖੁੱਲੇ ਦਰਸ਼ਨ ਦੀਦਾਰੇ ਕਰਕੇ ਜੀਵਨ ਸਫਲਾ ਕੀਤਾ। ਸੰਗਤਾਂ ਲਈ ਠੰਡੀਆਂ ਬੋਦਲਾਂ ਅਤੇ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਚੱਲਿਆ। ਇਸ ਮੌਕੇ ਮਜੀਠੀਆ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਪੂਰੀ ਦੁਨੀਆ ਨੂੰ ਮਾਨਵਤਾ ਦਾ ਸੰਦੇਸ਼ ਦਿੱਤਾ, ਉਹਨਾਂ ਗੁਰੂ ਸਾਹਿਬਾਨ ਦਾ ਸਰਬਸਾਂਝੀ ਵਾਲਤਾ ਦਾ ਸੰਦੇਸ਼ ਘਰ ਘਰ ਪਹੁੰਚਾਉਣ ਦੀ ਸੰਗਤ ਨੂੰ ਅਪੀਲ ਕੀਤੀ। ਹੋਰ ਪੜ੍ਹੋ:ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਹਿਮਦਾਬਾਦ ਵਿਖੇ ਸਜਾਇਆ ਅਲੌਕਿਕ ਨਗਰ ਕੀਰਤਨ [caption id="attachment_285551" align="aligncenter" width="300"]asr ਸ਼ਬਦ ਗੁਰੂ ਯਾਤਰਾ ਦਾ ਗੁ: ਗੁਰੂ ਕੀ ਬੇਰ ਸਾਹਿਬ ਮੱਤੇਵਾਲ ਪੁੱਜਣ 'ਤੇ ਬਿਕਰਮ ਮਜੀਠੀਆ ਤੇ ਸੰਗਤਾਂ ਵੱਲੋਂ ਸ਼ਾਨਦਾਰ ਸਵਾਗਤ (ਤਸਵੀਰਾਂ)[/caption] ਇਥੋਂ ਇਹ ਯਾਤਰਾ ਆਪਣੇ ਅਗਲੇ ਪੜਾਅ ਲਈ ਰਵਾਨਾ ਹੋ ਕੇ ਪਿੰਡ ਖਜਾਲਾ, ਡਡੂਆਣਾ, ਨਵਾਂ ਪਿੰਡ, ਜੰਡਿਆਲਾ ਗੁਰੂ ਤੋਂ ਹੁੰਦਾ ਹੋਇਆ ਰਾਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਪੜਾਅ ਕਰੇਗੀ। ਪੂਰੇ ਰਸਤੇ ਵਿਚ ਸੰਗਤਾਂ ਦਾ ਉਤਸ਼ਾਹ ਦੇਖਿਆ ਹੀ ਬਣਦਾ ਸੀ। ਨਗਰਕੀਰਤਨ ਦਾ ਸਵਾਗਤ ਕਰਨ ਵਾਲਿਆਂ ਵਿਚ ਬਾਬਾ ਸਜਨ ਸਿੰਘ ਬੇਰ ਸਾਹਿਬ, ਸ੍ਰੋਮਣੀ ਕਮੇਟੀ ਮੈਬਰ ਭਗਵੰਤ ਸਿੰਘ ਸਿਆਲਕਾ, ਮੇਜਰ ਸ਼ਿਵੀ, ਸੁਖਵਿੰਦਰ ਸਿੰਘ ਗੋਲਡੀ ਸਾਬਕਾ ਚੇਅਰਮੈਨ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ਮੈਂਬਰ ਸ਼੍ਰੋਮਣੀ ਕਮੇਟੀ, ਪ੍ਰੋ: ਸਰਚਾਂਦ ਸਿੰਘ, ਬਲਰਾਜ ਸਿੰਘ ਔਲਖ, ਸਰਵਨ ਸਿੰਘ ਰਾਮਦਿਵਾਲੀ, ਬਲਵਿੰਦਰ ਸਿੰਘ ਬੱਲੋਵਾਲੀ, [caption id="attachment_285552" align="aligncenter" width="300"]asr ਸ਼ਬਦ ਗੁਰੂ ਯਾਤਰਾ ਦਾ ਗੁ: ਗੁਰੂ ਕੀ ਬੇਰ ਸਾਹਿਬ ਮੱਤੇਵਾਲ ਪੁੱਜਣ 'ਤੇ ਬਿਕਰਮ ਮਜੀਠੀਆ ਤੇ ਸੰਗਤਾਂ ਵੱਲੋਂ ਸ਼ਾਨਦਾਰ ਸਵਾਗਤ (ਤਸਵੀਰਾਂ)[/caption] ਅਮਰਪਾਲ ਸਿੰਘ ਪਾਲੀ, ਹਰਭਜ਼ਨ ਸਿੰਘ ਲੱਡੂ, ਦਿਲਬਾਗ ਸਿੰਘ ਸਾਬਕਾ ਸਰਪੰਚ ਕਲੇਰ, ਮੇਜਰ ਸਿੰਘ ਕਲੇਰ ਪੰਜਾਬ ਪ੍ਰਧਾਨ, ਸਿਕੰਦਰ ਸਿੰਘ ਖਿੱਦੋਵਾਲੀ, ਕੰਵਰਦੀਪ ਸਿੰਘ ਮਾਨ ਐਡਵੋਕੇਟ ਬਿਕਰਮਜੀਤ ਸਿੰਘ ਬਾਠ, ਬੱਬੂ ਬਾਠ ਨਿੱਬਰਵਿੰਡ, ਨਿਰਵੈਲ ਸਿੰਘ ਸਾਬਕਾ ਸਰਪੰਚ ਪੰਨਵਾਂ, ਪਰਮਿੰਦਰ ਸਿੰਘ ਗੁਰਾਇਆ, ਸਾਬਕਾ ਸਰਪੰਚ ਗੁਰਪਾਲ ਸਿੰਘ ਤਨੇਲ, ਸਾਬਕਾ ਸਰਪੰਚ ਮੇਜਰ ਸਿੰਘ ਸਹੋਤਾ, ਠੇਕੇਦਾਰ ਸਤਨਾਮ ਸਿੰਘ ਅਰਜਣਮਾਂਗਾ, ਸਾਬਕਾ ਸਰਪੰਚ ਗੁਰਨਾਮ ਸਿੰਘ ਨਾਥ ਦੀ ਖੂਹੀ, ਸਾਬਕਾ ਸਰਪੰਚ ਸਰਬਜੀਤ ਸਿੰਘ ਤਾਰਪੁਰ, ਕਿਰਪਾਲ ਸਿੰਘ ਰਾਮ ਦੀਵਾਲੀ, ਸਮੇਤ ਵੱੰਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ। -PTC News

Related Post