ਲਾਹੌਰ ਵਿਖੇ ਸ਼ਹੀਦ ਭਗਤ ਸਿੰਘ ਦਾ 115 ਵਾਂ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਇਆ 

By  Pardeep Singh September 28th 2022 08:01 PM

ਲਾਹੌਰ: ਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਹਾੜਾ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਲਾਹੌਰ ਹਾਈ ਕੋਰਟ ਦੇ ਡੈਮੋਕ੍ਰੇਟਿਕ ਲਾਅ ਵਿਖੇ ਸੂਬਾਈ ਸਨਾ ਉੱਲ੍ਹਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਸਮਾਗਮ ਵਿੱਚ ਬੁਲਾਰਿਆਂ ਦੇ ਤੌਰ 'ਤੇ ਸਨਮਾਨਿਤ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।

ਸਮਾਗਮ ਵਿੱਚ ਰਾਜਾ ਜ਼ੁਲਕਰਨੈਨ ਹੈਦਰ ਐਡਵੋਕੇਟ ਸੁਪਰੀਮ ਕੋਰਟ,  ਇਮਤਿਆਜ਼ ਰਸ਼ੀਦ ਕੁਰੈਸ਼ੀ ਚੇਅਰਮੈਨ ਭਗਤ ਸਿੰਘ ਯਾਦਗਾਰੀ ਫਾਊਂਡੇਸ਼ਨ, ਰਾਣਾ ਅਬਦੁਲ ਮਜੀਦ ਐਡਵੋਕੇਟ ਸੁਪਰੀਮ ਕੋਰਟ,  ਸ਼ਾਹਬਾਜ਼ ਰਸ਼ੀਦ ਕੁਰੈਸ਼ੀ ਐਡਵੋਕੇਟ,  ਮੁਹੰਮਦ ਵਹੀਦ ਕੁਰੈਸ਼ੀ ਐਡਵੋਕੇਟ, ਖਵਾਜਾ ਅਜ਼ਹਰ ਮਜੀਦ, ਰਾਣਾ ਸ਼ਾਹਿਦ, ਰਾਬੀਆ ਸ਼ਹਿਜ਼ਾਦ ਚੇਅਰਪਰਸਨ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ, ਅਜ਼ੀਜ਼ ਸ਼ੇਖ (ਸੀਨੀਅਰ ਪੱਤਰਕਾਰ), ਡਾ: ਸ਼ਾਹਿਦ ਨਸੀਰ (ਮਨੁੱਖੀ ਅਧਿਕਾਰ ਕਾਰਕੁਨ), ਮੈਡਮ ਨੌਸ਼ੀਨ ਤੇ ਹੋਰਨਾਂ  ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਸ ਮੌਕੇ ਸ਼ਰਧਾਂਜਲੀ ਦੇਣ ਆਏ ਬੁੱਧੀਜੀਵੀਆਂ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਉੱਤੇ ਵਿਚਾਰ-ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਅੰਗਰੇਜੀ ਹੂਕਮਤ ਨੂੰ ਨੱਥ ਪਾਉਣ ਵਿੱਚ ਸ਼ਹੀਦ ਭਗਤ ਸਿੰਘ ਦਾ ਵੱਡਮੁੱਲਾ ਯੋਗਦਾਨ ਹੈ। ਉਨ੍ਹਾਂ  ਨੇ ਕਿਹਾ ਹੈ ਕਿ ਅਸੀਂ ਦੋਹਾਂ ਦੇਸ਼ਾਂ ਲਈ ਦੁਆ ਕਰਦੇ ਹਾਂ ਕਿ ਅਮਨ ਸ਼ਾਤੀ ਬਣੀ ਰਹੇ।

ਇਹ ਵੀ ਪੜ੍ਹੋ:ਮੰਤਰੀ ਧਾਲੀਵਾਲ ਨੇ ਕਿਸਾਨਾਂ ਤੋਂ ਮੰਗਿਆ 3 ਅਕਤੂਬਰ ਤੱਕ ਸਮਾਂ, ਕਿਸਾਨਾਂ ਵੱਲੋਂ ਧਰਨਾ ਮੁਲਤਵੀ

-PTC News

Related Post