ਚੰਡੀਗੜ੍ਹ-ਲਖਨਊ ਐਕਸਪ੍ਰੈੱਸ ਨੇ ਕਰਾਸਿੰਗ ਤੋਂ ਲੰਘ ਰਹੇ ਟਰੱਕ ਅਤੇ ਹੋਰ ਵਾਹਨਾਂ ਨਾਲ ਮਾਰੀ ਟੱਕਰ , 5 ਮੌਤਾਂ 

By  Shanker Badra April 22nd 2021 10:40 AM

ਸ਼ਾਹਜਹਾਨਪੁਰ : ਉੱਤਰ ਪ੍ਰਦੇਸ਼ ਦੇ ਸ਼ਾਹਜਹਾਨਪੁਰ ਜ਼ਿਲੇ ਵਿਚ ਹੁਲਾਸਨਗਰਾ ਰੇਲਵੇ ਕਰਾਸਿੰਗ 'ਤੇਵੀਰਵਾਰ ਸਵੇਰੇ ਇਕ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ ਚੰਡੀਗੜ੍ਹ ਤੋਂ ਲਖਨਊ ਜਾ ਰਹੀ ਚੰਡੀਗੜ੍ਹ-ਲਖਨਊ ਐਕਸਪ੍ਰੈਸ ਫਾਟਕ ਬੰਦ ਨਾ ਹੋਣ ਕਰਕੇ ਟਰੱਕ, ਡੀ.ਸੀ.ਐਮ., ਟ੍ਰੇਲਰ ਅਤੇ ਦੋ ਬਾਈਕ ਨੂੰ ਕਰਾਸਿੰਗ ਤੋਂ ਲੰਘਦਿਆਂ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ ਕੁਝ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਰੇਲਗੱਡੀ ਵੀ ਪਲਟ ਗਈ।

ਪੜ੍ਹੋ ਹੋਰ ਖ਼ਬਰਾਂ : ਹਸਪਤਾਲ 'ਚ ਆਕਸੀਜਨ ਲੀਕ ਹੋਣ ਨਾਲ 22 ਮਰੀਜ਼ਾਂ ਦੀ ਹੋਈ ਮੌਤ  

Shahjahanpur accident: 5 killed as train hits cold drink-laden truck, bike in Uttar Pradesh town ਚੰਡੀਗੜ੍ਹ-ਲਖਨਊ ਐਕਸਪ੍ਰੈੱਸ ਨੇ ਕਰਾਸਿੰਗ ਤੋਂ ਲੰਘ ਰਹੇ ਟਰੱਕ ਅਤੇ ਹੋਰ ਵਾਹਨਾਂ ਨਾਲ ਮਾਰੀ ਟੱਕਰ , 5 ਮੌਤਾਂ

ਜਾਣਕਾਰੀ ਅਨੁਸਾਰ ਥਾਣਾ ਕਟੜਾ ਦੇ ਹੁਲਾਸਨਗਰਾ ਕਰਾਸਿੰਗ ਵਿਖੇ ਤਾਇਨਾਤ ਗੇਟਮੈਨ ਜਤਿੰਦਰ ਯਾਦਵ ਨੂੰ ਸਵੇਰੇ 5.6 ਵਜੇ ਸੂਚਿਤ ਕੀਤਾ ਗਿਆ ਕਿ ਚੰਡੀਗੜ੍ਹ-ਲਖਨਊ ਐਕਸਪ੍ਰੈਸ ਤਿੰਨ ਮਿੰਟ ਬਾਅਦ ਉੱਥੋਂ ਲੰਘੇਗੀ। ਉਸ ਸਮੇਂ ਵਾਹਨ ਕਰਾਸਿੰਗ ਤੋਂ ਲੰਘ ਰਹੇ ਸਨ। ਰੇਲਗੱਡੀ ਆਪਣੇ ਨਿਰਧਾਰਤ ਸਮੇਂ 'ਤੇ ਉਥੇ ਪਹੁੰਚ ਗਈ ਪਰ ਦੋਸ਼ ਹੈ ਕਿ ਜਤਿੰਦਰ ਫਾਟਕ ਬੰਦ ਨਹੀਂ ਕਰ ਸਕਿਆ।

Shahjahanpur accident: 5 killed as train hits cold drink-laden truck, bike in Uttar Pradesh town ਚੰਡੀਗੜ੍ਹ-ਲਖਨਊ ਐਕਸਪ੍ਰੈੱਸ ਨੇ ਕਰਾਸਿੰਗ ਤੋਂ ਲੰਘ ਰਹੇ ਟਰੱਕ ਅਤੇ ਹੋਰ ਵਾਹਨਾਂ ਨਾਲ ਮਾਰੀ ਟੱਕਰ , 5 ਮੌਤਾਂ

ਰੇਲਵੇ ਡਰਾਈਵਰ ਨੇ ਐਮਰਜੈਂਸੀ ਬਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਸਮੇਂ ਤੱਕ ਰੇਲਗੱਡੀ ਨੇ ਕਰਾਸਿੰਗ ਤੋਂ ਗੁਜਰ ਰਹੇ ਵਾਹਨਾਂ ਨੂੰ ਇੱਕ ਤੋਂ ਬਆਦ ਇੱਕ ਟੱਕਰ ਮਾਰਦੇ ਹੋਏ ਕੁੱਝ ਦੇਰ ਅੱਗੇ ਜਾ ਕੇ ਰੁਕੀ।ਰੇਲ ਗੱਡੀ ਦੀ ਟੱਕਰ ਨਾਲ ਕੋਲਡ ਡਰਿੰਕ ਨਾਲ ਭਰੇ ਟਰੱਕ ਨਾਲ ਟਕਰਾਉਣ 'ਤੇ ਬਾਈਕ ਸਵਾਰ ਪਤੀ, ਪਤਨੀ ਅਤੇ ਧੀ ਸਣੇ 5 ਲੋਕਾਂ ਦੀ ਮੌਤ ਹੋ ਗਈ। ਟਰੱਕ ਦੇ ਵੀ ਪਰਖੱਚੇ ਉੱਡ ਗਏ ਹਨ।

Shahjahanpur accident: 5 killed as train hits cold drink-laden truck, bike in Uttar Pradesh town ਚੰਡੀਗੜ੍ਹ-ਲਖਨਊ ਐਕਸਪ੍ਰੈੱਸ ਨੇ ਕਰਾਸਿੰਗ ਤੋਂ ਲੰਘ ਰਹੇ ਟਰੱਕ ਅਤੇ ਹੋਰ ਵਾਹਨਾਂ ਨਾਲ ਮਾਰੀ ਟੱਕਰ , 5 ਮੌਤਾਂ

ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਵੀ ਲੱਗਿਆ ਲੌਕਡਾਊਨ, ਜਾਣੋਂ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ

ਇਸ ਘਟਨਾ ਤੋਂ ਬਾਅਦ ਹਫੜਾ-ਦਫੜੀ ਮੱਚ ਗਈ ਹੈ। ਪੁਲਿਸ ਅਤੇ ਆਰਪੀਐਫ ਟੀਮਾਂ ਮੌਕੇ 'ਤੇ ਪਹੁੰਚੀਆਂ। ਆਸ ਪਾਸ ਦੇ ਲੋਕਾਂ ਦੀ ਮਦਦ ਨਾਲ ਵਾਹਨਾਂ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਜਾਣ ਲੱਗਾ। ਸੀਓ ਤਿਲਹਰ ਪਰਮਾਨੰਦ ਪਾਂਡੇ ਨੇ ਦੱਸਿਆ ਕਿ 4 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਇਲਾਵਾ ਦੋ ਜ਼ਖਮੀਆਂ ਵਿਚੋਂ ਇਕ ਦੀ ਇਲਾਜ ਦੌਰਾਨ ਮੌਤ ਹੋ ਗਈ।

-PTCNews

Related Post