"ਰੱਬ ਦਾ ਦੂਜਾ ਨਾਮ" ਕਹਾਉਂਦੇ ਡਾਕਟਰ ਨੇ ਕਲੀਨਿਕ ਅੰਦਰੋਂ ਬੰਦ ਕਰਕੇ ਮਹਿਲਾ ਨਾਲ ਕੀਤੀ ਸ਼ਰਮਨਾਕ ਹਰਕਤ!

By  Joshi October 21st 2017 06:51 PM -- Updated: October 21st 2017 06:52 PM

ਕੋਟਲਾ ਮੁਬਾਰਕਪੁਰ 'ਚ "ਰੱਬ ਦਾ ਦੂਜਾ ਨਾਮ" ਕਹਾਉਂਦੇ ਡਾਕਟਰ ਨੇ ਇੱਕ ਸ਼ਰਮਸਾਰ ਘਟਨਾ ਨੂੰ ਅੰਜਾਮ ਦਿੱਤਾ ਹੈ। ਡਾਕਟਰ ਵੱਲੋਂ ਕਲੀਨਿਕ ਅੰਦਰੋਂ ਬੰਦ ਕਰਕੇ 25 ਸਾਲ ਦੀ ਔਰਤ ਨਾਲ ਕਥਿਤ ਰੂਪ ਵਿਚ ਬਲਾਤਕਾਰ ਕਰਨ ਦੀ ਖਬਰ ਨੇ ਸਾਰਿਆਂ ਨੂੰ ਸ਼ਰਮਸਾਰ ਕਰ ਦਿੱਤਾ ਹੈ।

Shameful act by doctor: ਪੁਲਸ ਅਨੁਸਾਰ ਦੋਸ਼ੀ ਦਾ ਨਾਮ ਸੁਨੀਲ ਸੇਠੀ (52) ਹੈ ਜੋ ਕਿ ਅਜੇ ਫਰਾਰ ਚੱਲ ਰਿਹਾ ਹੈ। ਔਰਤ ਵੱਲੋਂ ਸ਼ਿਕਾਇਤ ਦਿੱਤੀ ਗਈ ਅਤੇ ਇਸ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

Shameful act by doctor: ਪੁਲਸ ਦੇ ਮੁਤਾਬਕ ਔਰਤ ਅਤੇ ਦੋਸ਼ੀ ਉਸ ਕਲੀਨਿਕ 'ਚ ਕੰਮ ਕਰਦੇ ਸਨ ਅਤੇ ੧੮ ਅਕਤੂਬਰ ਨੂੰ ਦੋਸ਼ੀ ਨੇ ਕਲੀਨਿਕ ਅੰਦਰੋਂ ਬੰਦ ਕਰਕੇ ਉਸ ਦੇ ਨਾਲ ਬਲਾਤਕਾਰ ਕੀਤਾ। ਦੱਸਣਯੋਗ ਹੈ ਕਿ ਦੋਸ਼ੀ ਨੇ ਪੀੜਤਾ ਨੂੰ ਧਮਕੀ ਵੀ ਦਿੱਤੀ ਸੀ ਕਿ ਇਹਨਾਂ ਜੇਕਰ ਉਹ ਇਸ ਘਟਨਾ ਬਾਰੇ ਕਿਸੇ ਹੋਰ ਨੂੰ ਨਾ ਦੱਸੇ।

ਪੁਲਿਸ ਦੋਸ਼ੀ ਦੀ ਭਾਲ 'ਚ ਹੈ।

—PTC News

Related Post