ਦੂਲੋ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ, ਸ਼ਰਾਬ ਮਾਫੀਆ ਦੀ CBI ਜਾਂ ਮੌਜੂਦਾ ਜੱਜ ਤੋਂ ਜਾਂਚ ਕਰਵਾਉਣ ਦੀ ਕੀਤੀ ਮੰਗ

By  Shanker Badra June 22nd 2020 05:27 PM

ਦੂਲੋ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ, ਸ਼ਰਾਬ ਮਾਫੀਆ ਦੀ CBI ਜਾਂ ਮੌਜੂਦਾ ਜੱਜ ਤੋਂ ਜਾਂਚ ਕਰਵਾਉਣ ਦੀ ਕੀਤੀ ਮੰਗ:ਚੰਡੀਗੜ੍ਹ : ਕਾਂਗਰਸ ਦੇ ਸੀਨੀਅਰ ਨੇਤਾ ਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕਿ ਕਿਹਾ ਕਿ ਪੰਜਾਬ ਅੰਦਰ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਵੇਚੀ ਜਾ ਰਹੀ ਹੈ।

Shamsher Singh Dullo write letter to CM, Demand for inquiry into the liquor mafia from the CBI or sitting judge ਦੂਲੋ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ , ਸ਼ਰਾਬ ਮਾਫੀਆ ਦੀ CBI ਜਾਂ ਮੌਜੂਦਾ ਜੱਜ ਤੋਂ ਜਾਂਚ ਕਰਵਾਉਣ ਦੀ ਕੀਤੀ ਮੰਗ

ਦੂਲੋ ਦੇ ਦੋਸ਼ ਲਾਇਆ ਕਿ ਸੂਬੇ ਅੰਦਰ ਸ਼ਰਾਬ ਮਾਫੀਆ ਵੱਧ ਫੁੱਲ ਰਿਹਾ ਹੈ ਅਤੇ ਰਾਜਨੀਤੀ ਲੋਕ ਦੇ ਕਹਿਣ 'ਤੇ ਅਧਿਕਾਰੀ ਕੰਮ ਕਰ ਰਹੇ ਹਨ। ਪਿਛਲੇ ਸਾਲਾਂ ਤੋਂ ਗੈਰ ਕਾਨੂੰਨੀ ਸ਼ਰਾਬ ਦੀਆਂ ਫੈਕਟਰੀਆਂ ਚੱਲ ਰਹੀਆਂ ਹਨ ਅਤੇ ਕਰਫਿਊ ਦੇ ਦੌਰਾਨ ਘਰ -ਘਰ ਸ਼ਰਾਬ ਵੇਚੀ ਗਈ ਹੈ।

ਦੂਲੋ ਨੇ ਕਿਹਾ ਕਿ 2017 ਵਿਚ ਵਿਧਾਨ ਸਭਾ ਚੋਣਾਂ ਵਿਚ ਸ਼ਰਾਫ ਮਾਫੀਆ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਗਿਆ ਸੀ ,ਜਿਸ ਦੇ ਅਧਾਰ ਤੇ ਲੋਕ ਨੇ ਫਤਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਸ਼ਰਾਬ ਮਾਫੀਆ ਦੇ ਖ਼ਿਲਾਫ਼ ਕਰਵਾਈ ਦੇ ਹੁਕਮ ਦਿੱਤੇ ਹਨ, ਇਸ ਲਈ ਇਸ ਮਾਮਲੇ ਵਿਚ ਕਿਸੇ ਆਜ਼ਾਦ ਏਜੰਸੀ ਤੋਂ ਜਾਂਚ ਕਰਵਾਈ ਜਾਵੇ। ਇਹ ਸੰਭਵ ਨਹੀਂ ਹੈ ਕਿ ਐਸ.ਆਈ.ਟੀ ਰਾਜਨੀਤਿਕ ਲੋਕਾਂ ਖਿਲਾਫ ਜਾਂਚ ਕਰ ਸਕੇ।

ਦੂਲੋ ਨੇ ਮੁੱਖ ਮੰਤਰੀ ਨੂੰ ਭੇਜੇ ਪੱਤਰ 'ਚ ਵਿਸ਼ੇਸ਼ ਜਾਂਚ ਟੀਮ ( ਸਿੱਟ) ਦੀ ਬਜਾਏ ਸੀਬੀਆਈ ਜਾਂ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਹੁਣ ਤਕ ਕਿਸੇ ਵੀ SIT ਨੇ ਕੋਈ ਸੰਤੋਖਜਨਕ ਰਿਜ਼ਲਟ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸ਼ਰਾਬ ਦੀਆਂ ਨਾਜਾਇਜ਼ ਫ਼ੈਕਟਰੀਆਂ ਦੇ ਅਸਲ ਮਾਲਕਾਂ ਨੂੰ ਜਨਤਕ ਕਰਨ ਤੇ ਫੜਨ ਦੀ ਜ਼ਰੂਰਤ ਹੈ ਜਦੋਂਕਿ ਪੁਲਿਸ ਨੇ ਖਾਨਾਪੂਰਤੀ ਲਈ ਸਿਰਫ਼ ਕਰਿੰਦਿਆਂ ਨੂੰ ਫੜਿਆ ਹੈ।

-PTCNews

Related Post