ਸ਼ਸ਼ੀ ਥਰੂਰ ਤੇ ਰਾਜਦੀਪ ਸਰਦੇਸਾਈ ਨੂੰ ਸੁਪ੍ਰੀਮ ਕੋਰਟ ਨੇ ਦਿੱਤੀ ਵੱਡੀ ਰਾਹਤ

By  Jagroop Kaur February 9th 2021 05:06 PM

ਸੁਪਰੀਮ ਕੋਰਟ ਨੇ ਥਰੂਰ ਸਮੇਤ 6 ਪੱਤਰਕਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ । 26 ਜਨਵਰੀ ਨੂੰ ਕਿਸਾਨ ਅੰਦੋਲਨ ਦੌਰਾਨ ਭੜਕੀ ਹਿੰਸਾ ਅਤੇ ਉਨ੍ਹਾਂ ਦੀ 'ਝੂਠੀ' ਰਿਪੋਰਟਿੰਗ ਅਤੇ ਅੰਦੋਲਨਕਾਰੀਆਂ ਦੇ ਸਮਰਥਨ ਵਿਚ ਕੀਤੇ ਟਵੀਟ ਦੇ ਦੋਸ਼ 'ਚ ਸ਼ਸ਼ੀ ਥਰੂਰ ਅਤੇ ਪੱਤਰਕਾਰ ਰਾਜਦੀਪ ਸਰਦੇਸਾਈ ਸਮੇਤ ਕਈ ਵਿਅਕਤੀਆਂ 'ਤੇ ਗ੍ਰਿਫਤਾਰੀ ਦੀ ਤਲਵਾਰ ਲਟਕੀ ਹੋਈ ਸੀ। ਪਰ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਸਾਰੇ ਲੋਕਾਂ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ‘ਚ ਕੁਲ 7 ਲੋਕਾਂ ਦੀ ਗ੍ਰਿਫਤਾਰੀ ‘ਤੇ ਅੱਜ ਰੋਕ ਲਗਾ ਦਿੱਤੀ।Delhi Police fifth to file FIR against Shashi Tharoor, six journalists for tweets on farmer’s death

ਪੜ੍ਹੋ ਹੋਰ ਖ਼ਬਰਾਂ : ਪ੍ਰਧਾਨ ਮੰਤਰੀ ਨੇ ਕਿਹਾ – MSP ਸੀ, ਹੈ ਅਤੇ ਰਹੇਗਾ , ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀ ਕੀਤੀ ਅਪੀਲ 

ਯੂਪੀ ਅਤੇ ਦੂਜੇ ਸੂਬਿਆਂ ‘ਚ ਦਰਜ ਐੱਫਆਈਆਰ ਰੱਦ ਕਰਨ ਦੀ ਮੰਗ ‘ਤੇ ਕੋਰਟ ਨੇ ਨੋਟਿਸ ਜਾਰੀ ਕੀਤਾ।ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ 2 ਹਫਤੇ ਗੱਲ ਕਰਨ ਦੀ ਗੱਲ ਕਹੀ।ਕੋਰਟ ਨੇ ਅੱਜ ਜਿਨ੍ਹਾਂ ਲੋਕਾਂ ਨੂੰ ਰਾਹਤ ਦਿੱਤੀ ਉਨ੍ਹਾਂ ਨੇ 26 ਜਨਵਰੀ ਨੂੰ ਟੈ੍ਰਕਟਰ ਪਲਟਣ ਨਾਲ ਇਕ ਵਿਅਕਤੀ ਦੀ ਮੌਤ ਕਾਰਨ ਹੋ ਗਈ ਸੀ ਜਿਸਨੂੰ ਗਲਤ ਤਰੀਕੇ ਨਾਲ ਸ਼ਸੀ ਥਰੂਰ ਵਲੋਂ ਪੇਸ਼ ਕੀਤਾ ਗਿਆ ਸੀ।

ਹੰਗਾਮੇ ਅਤੇ ਤਣਾਅ ਦੇ ਮਾਹੌਲ ‘ਚ ਬਿਨਾਂ ਪੁਸ਼ਟੀ ਕੀਤੇ ਗਲਤ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਨੂੰ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕੀਤੀ, ਇਨ੍ਹਾਂ ਲੋਕਾਂ ਦੇ ਵਿਰੁੱਧ ਯੂਪੀ, ਦਿੱਲੀ, ਮੱਧ ਪ੍ਰਦੇਸ਼ ਅਤੇ ਕੁਝ ਦੂਜੇ ਸੂਬਿਆਂ ‘ਚ ਐੱਫ.ਆਈ.ਆਰ ਦਰਜ ਹੋਈ ਹੈ।Shashi Tharoor, 6 journalists cannot be arrested for tweets on farmer’s death for now, says SC

ਪੜ੍ਹੋ ਹੋਰ ਖ਼ਬਰਾਂ :ਅੰਦੋਲਨ ਨੂੰ ਨਵੀਂ ਲੀਹ ਦੇਵੇਗੀ ਪੰਜਾਬ ‘ਚ ਹੋਣ ਵਾਲੀ ਮਹਾਪੰਚਾਇਤ

ਇਸ ਕੇਸ ਵਿੱਚ, ਸ਼ਸ਼ੀ ਥਰੂਰ, ਰਾਜਦੀਪ ਸਰਦੇਸਾਈ, ਮ੍ਰਿਣਾਲ ਪਾਂਡੇ, ਅਨੰਤ ਨਾਥ, ਪਰੇਸ਼ ਨਾਥ, ਵਿਨੋਦ ਕੇ ਜੋਸ ਅਤੇ ਜ਼ਫਰ ਆਗਾ ਨੇ ਸੁਪਰੀਮ ਕੋਰਟ ਵਿੱਚ ਪਹੁੰਚ ਕੀਤੀ। ਉਸਨੇ ਆਪਣੇ ਖਿਲਾਫ ਦਰਜ ਕੀਤੀ ਗਈ ਐਫਆਈਆਰ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਦੱਸਿਆ। ਇਨ੍ਹਾਂ ਲੋਕਾਂ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਿਆ ਕਿ ਪ੍ਰਦਰਸ਼ਨਕਾਰੀਆਂ ਦੀ ਮੌਤ ਬਾਰੇ ਉਨ੍ਹਾਂ ਨੂੰ ਪਹਿਲਾਂ ਮਿਲੀ ਜਾਣਕਾਰੀ ਗਲਤ ਸੀ, ਉਨ੍ਹਾਂ ਤੁਰੰਤ ਆਪਣਾ ਟਵੀਟ ਮਿਟਾ ਦਿੱਤਾ।

Related Post