ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਯੂਏਈ ਦੇ ਨਵੇਂ ਰਾਸ਼ਟਰਪਤੀ ਵੱਜੋਂ ਚੁਣੇ ਗਏ

By  Jasmeet Singh May 14th 2022 03:36 PM -- Updated: May 14th 2022 03:37 PM

ਅਬੂ ਧਾਬੀ: ਅਬੂ ਧਾਬੀ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਜ਼ਾਇਦ ਨੂੰ ਦੇਸ਼ ਦਾ ਨਵਾਂ ਰਾਸ਼ਟਰਪਤੀ ਚੁਣਿਆ ਗਿਆ ਹੈ। ਅਧਿਕਾਰਤ ਘੋਸ਼ਣਾ ਅਮੀਰਾਤ ਦੇ ਸ਼ਾਸਕਾਂ ਦੀ ਅਬੂ ਧਾਬੀ ਵਿੱਚ ਇੱਕ ਮੀਟਿੰਗ ਤੋਂ ਬਾਅਦ ਕੀਤੀ ਗਈ।

ਸਟੇਟ ਨਿਊਜ਼ ਏਜੰਸੀ ਵਾਮ ਨੇ ਫੈਡਰਲ ਸੁਪਰੀਮ ਕੌਂਸਲ ਦੁਆਰਾ ਫੈਸਲੇ ਦੀ ਰਿਪੋਰਟ ਕੀਤੀ, ਜਿਸ ਵਿੱਚ ਹਰੇਕ ਅਮੀਰਾਤ ਦੇ ਸ਼ਾਸਕ ਸ਼ਾਮਲ ਸਨ।

ਇਹ ਵੀ ਪੜ੍ਹੋ: ਵੀਡਿਓਜ਼ ਵੇਖੋ: ਮੁੰਡਕਾ ਮੈਟਰੋ ਸਟੇਸ਼ਨ ਨੇੜੇ ਲੱਗੀ ਭਿਆਨਕ ਅੱਗ 'ਚ 27 ਲੋਕਾਂ ਦੀ ਮੌਤ, 2 ਗ੍ਰਿਫਤਾਰੀਆਂ 

ਸ਼ੇਖ ਮੁਹੰਮਦ ਨੇ ਕਿਹਾ ਕਿ "ਇਹ ਪਿਆਰ, ਭਰੋਸੇ ਲਈ ਆਪਣੀ ਪ੍ਰਸ਼ੰਸਾ ਜ਼ਾਹਰ ਕਰਦਾਂ ਜੋ ਮੇਰੇ ਭਰਾਵਾਂ, ਹਾਈਨੈਸ, ਫੈਡਰਲ ਸੁਪਰੀਮ ਕੌਂਸਲ ਦੇ ਮੈਂਬਰਾਂ ਨੇ ਮੈਨੂੰ ਸੌਂਪੀ ਹੈ, ਸਰਬਸ਼ਕਤੀਮਾਨ ਪ੍ਰਮਾਤਮਾ ਮੈਨੂੰ ਸਫਲ ਹੋਣ ਵਿਚ ਮਦਦ ਕਰੇ ਅਤੇ ਇਸ ਮਹਾਨ ਜ਼ਿੰਮੇਵਾਰੀ ਨੂੰ ਸੰਭਾਲਣ ਅਤੇ ਇਸ ਨੂੰ ਪੂਰਾ ਕਰਨ ਵਿਚ ਮੇਰੀ ਮਦਦ ਕਰੇ।"

ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਨੇ ਵੀ ਸ਼ੇਖ ਮੁਹੰਮਦ ਬਿਨ ਜ਼ਾਇਦ ਨੂੰ ਵਧਾਈ ਦਿੱਤੀ ਹੈ।

ਉਨ੍ਹਾਂ ਟਵਿੱਟਰ 'ਤੇ ਲਿਖਿਆ "ਅੱਜ, ਫੈਡਰਲ ਸੁਪਰੀਮ ਕੌਂਸਲ ਨੇ ਮੇਰੇ ਭਰਾ, ਹਾਈਨੈਸ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੂੰ ਰਾਜ ਦਾ ਪ੍ਰਧਾਨ ਚੁਣਿਆ ਹੈ। ਅਸੀਂ ਉਨ੍ਹਾਂ ਨੂੰ ਵਧਾਈ ਦਿੰਦੇ ਹਾਂ ਅਤੇ ਅਸੀਂ ਉਨ੍ਹਾਂ ਪ੍ਰਤੀ ਵਫ਼ਾਦਾਰੀ ਦਾ ਵਾਅਦਾ ਕਰਦੇ ਹਾਂ ਅਤੇ ਸਾਡੇ ਲੋਕ ਉਨ੍ਹਾਂ ਪ੍ਰਤੀ ਵਫ਼ਾਦਾਰੀ ਦਾ ਵਾਅਦਾ ਕਰਦੇ ਹਨ।"

ਰਾਸ਼ਟਰਪਤੀ ਮਾਮਲਿਆਂ ਦੇ ਮੰਤਰਾਲੇ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸੰਵਿਧਾਨ ਦੀ ਧਾਰਾ 51 ਦੇ ਅਨੁਸਾਰ ਸ਼ੇਖ ਮੁਹੰਮਦ ਬਿਨ ਜ਼ਾਇਦ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਹੈ।

ਵਿਦੇਸ਼ੀ ਸਫ਼ੀਰ ਅਤੇ ਨੇਤਾਵਾਂ ਦੀ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਅਤੇ ਨਵੇਂ ਰਾਸ਼ਟਰਪਤੀ ਨਾਲ ਮਿਲਣ ਦੀ ਉਮੀਦ ਹੈ।

ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜ਼ਾਇਦ ਅਲ ਨਾਹਯਾਨ ਦੇ ਦੇਹਾਂਤ ਤੋਂ ਬਾਅਦ ਰਾਸ਼ਟਰੀ ਸੋਗ ਦੇ ਦਿਨ ਨੂੰ ਮਨਾਉਂਦੇ ਹੋਏ, ਸ਼ਨੀਵਾਰ ਨੂੰ ਨਵੀਂ ਦਿੱਲੀ ਵਿੱਚ ਸੰਸਦ ਵਿੱਚ ਭਾਰਤੀ ਝੰਡਾ ਅੱਧਾ ਝੁਕਾਇਆ ਗਿਆ।

ਭਾਰਤ ਅੱਜ ਇੱਕ ਦਿਨ ਦਾ ਰਾਸ਼ਟਰੀ ਸੋਗ ਮਨਾ ਰਿਹਾ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਯੂਏਈ ਦੇ ਰਾਸ਼ਟਰਪਤੀ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਸੀ।

ਰਾਸ਼ਟਰਪਤੀ ਨੇ ਇੱਕ ਟਵੀਟ ਵਿੱਚ ਕਿਹਾ, "ਅਸੀਂ ਸਾਡੇ ਦੁਵੱਲੇ ਸਬੰਧਾਂ ਅਤੇ ਯੂਏਈ ਵਿੱਚ ਭਾਰਤੀ ਭਾਈਚਾਰੇ ਦੀ ਭਲਾਈ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਾਂਗੇ। ਦੁੱਖ ਦੀ ਇਸ ਘੜੀ ਵਿੱਚ ਮਹਾਮਹਿਮ ਦੇ ਪਰਿਵਾਰ, ਸਰਕਾਰ ਅਤੇ ਯੂਏਈ ਦੇ ਲੋਕਾਂ ਨਾਲ ਮੇਰੀ ਸੰਵੇਦਨਾ ਹੈ।"

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਨੇਤਾ ਦਾ ਸਨਮਾਨ ਕਰਦੇ ਹੋਏ, ਉਸਨੂੰ ਇੱਕ ਮਹਾਨ ਰਾਜਨੇਤਾ ਅਤੇ ਦੂਰਦਰਸ਼ੀ ਨੇਤਾ ਕਿਹਾ, ਜਿਸ ਦੇ ਅਧੀਨ ਭਾਰਤ-ਯੂਏਈ ਸਬੰਧਾਂ ਵਿੱਚ ਤਰੱਕੀ ਹੋਈ।

ਇਹ ਵੀ ਪੜ੍ਹੋ: ਸੜਕ ਕਿਨਾਰੇ ਚੱਲ ਰਹੇ ਇਸ ਸਕੂਲ ਵੱਲ ਕਿਤੇ ਪੈ ਜਾਵੇ ਭਗਵੰਤ ਮਾਨ ਸਰਕਾਰ ਦਾ ਧਿਆਨ ਤਾਂ ਗਰੀਬ ਬੱਚਿਆਂ ਦੇ ਹੋ ਜਾਣ ਵਾਰੇ-ਨਿਆਰੇ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਯੂਏਈ ਦੇ ਰਾਸ਼ਟਰਪਤੀ ਦੇ ਪਰਿਵਾਰ ਅਤੇ ਦੇਸ਼ ਦੇ ਲੋਕਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ।

ਸ਼ੇਖ ਖਲੀਫਾ ਅਲ ਨਾਹਯਾਨ ਨੇ ਨਵੰਬਰ 2004 ਤੋਂ ਯੂਏਈ ਦੇ ਰਾਸ਼ਟਰਪਤੀ ਅਤੇ ਅਬੂ ਧਾਬੀ ਦੇ ਸ਼ਾਸਕ ਵਜੋਂ ਸੇਵਾ ਕੀਤੀ।

1948 ਵਿੱਚ ਜਨਮੇ, ਸ਼ੇਖ ਖਲੀਫਾ ਯੂਏਈ ਦੇ ਦੂਜੇ ਰਾਸ਼ਟਰਪਤੀ ਅਤੇ ਅਬੂ ਧਾਬੀ ਦੇ 16ਵੇਂ ਸ਼ਾਸਕ ਸਨ।

-PTC News

Related Post