ਪੰਜਾਬ 'ਚ ਭਾਈਚਾਰਕ ਸਾਂਝ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਮਜਬੂਤ ਰੱਖਿਆ : ਐਨ.ਕੇ ਸ਼ਰਮਾ

By  Shanker Badra July 24th 2021 02:43 PM

ਰਾਜਪੁਰਾ : ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ 'ਚ ਭਾਈਚਾਰਕ ਸਾਂਝ ਨੂੰ ਮਜਬੂਤ ਬਣਾਉਣ ਨੂੰ ਤਰਜੀਹ ਦਿੱਤੀ ਹੈ ਅਤੇ ਸੱਤਾ ਵਿੱਚ ਆਉਣ 'ਤੇ ਸਭ ਵਰਗਾਂ ਨੂੰ ਇੱਕ ਲੜੀ ਵਿੱਚ ਪਰੋਅ ਕੇ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਦੀਆਂ ਲੀਹਾਂ 'ਤੇ ਤੋਰਿਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਐਨ.ਕੇ. ਸ਼ਰਮਾ ਵਿਧਾਇਕ ਡੇਰਾ ਬੱਸੀ , ਪ੍ਰਧਾਨ ਵਪਾਰੀ ਵਿੰਗ, ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਰਾਜਪੁਰਾ ਵਿਖੇ ਇੰਚਾਰਜ ਚਰਨਜੀਤ ਸਿੰਘ ਬਰਾੜ ,ਬੁਲਾਰੇ ਸ਼੍ਰੋਮਣੀ ਅਕਾਲੀ ਦਲ ਅਤੇ ਮਹਿੰਦਰ ਕੁਮਾਰ ਪੱਪੂ ਮੈਂਬਰ ਪੀਏਸੀ ਦੀ ਅਗਵਾਈ ਵਿੱਚ ਵਪਾਰੀਆਂ ਅਤੇ ਦੁਕਾਨਦਾਰਾਂ ਵੱਲੋਂ ਆਯੋਜਿਤ ਮੀਟਿੰਗ ਦੌਰਾਨ ਕੀਤਾ।

ਪੰਜਾਬ 'ਚ ਭਾਈਚਾਰਕ ਸਾਂਝ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਮਜਬੂਤ ਰੱਖਿਆ : ਐਨ.ਕੇ ਸ਼ਰਮਾ

ਉਨ੍ਹਾਂ ਕਿਹਾ ਕਿ ਵਪਾਰੀਆਂ ਅਤੇ ਦੁਕਾਨਦਾਰਾਂ ਸਮੇਤ ਹਿੰਦੂ ਭਾਈਚਾਰੇ ਨੂੰ ਆਉਣ ਵਾਲੀ ਸਰਕਾਰ 'ਚ ਵੱਡਾ ਮਾਣ ਸਤਿਕਾਰ ਦੇਣ ਲਈ ਉੱਪ ਮੁੱਖ ਮੰਤਰੀ ਬਣਾਏ ਜਾਣ ਦਾ ਐਲਾਨ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ ,ਉਸਦਾ ਸਮੁੱਚੇ ਭਾਈਚਾਰੇ ਵੱਲੋਂ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ। ਸ਼੍ਰੀ ਸ਼ਰਮਾ ਨੇ ਕਿਹਾ ਕਿ ਪਹਿਲਾਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਵਪਾਰੀ ਅਤੇ ਸ਼ਹਿਰੀ ਵਰਗ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਗਈਆਂ ਸਨ, ਆਉਣ ਵਾਲੇ ਸਮੇਂ ਵਿੱਚ ਵੀ ਪਾਰਟੀ ਇੰਸਪੈਕਟਰੀ ਰਾਜ 'ਤੇ ਨੱਥ ਪਾਉਣ, ਚੂੰਗੀ ਖਾਤਮੇ ਤਰ੍ਹਾਂ ਹੋਰ ਨਜਾਇਜ਼ ਥੋਪੇ ਗਏ ਟੈਕਸਾਂ ਤੋਂ ਛੋਟ ਦਿਵਾਉਣ ਅਤੇ ਘਰੇਲੂ ਦੇ ਨਾਲ -ਨਾਲ ਉਦਯੋਗਿਕ ਇਕਾਈਆਂ ਨੂੰ ਨਿਰਵਿਘਨ ਸਸਤੀ ਬਿਜਲੀ ਸਪਲਾਈ ਦੇਣ ਅਤੇ ਖਾਸ ਕਰਕੇ ਕੋਰੋਨਾ ਸਮੇਂ 'ਚ ਕਰਫਿਊ ਜਾਂ ਤਾਲਾਬੰਦੀ ਦੌਰਾਨ ਛੋਟੇ ਵਪਾਰੀ ਜਾਂ ਛੋਟੇ ਦੁਕਾਨਦਾਰ ਦੇ ਹੋਏ ਭਾਰੀ ਨੁਕਸਾਨ ਦੀ ਭਰਪਾਈ ਲਈ ਵਿਸ਼ੇਸ਼ ਰਿਆਇਤਾਂ ਵੱਲ ਆਪਣਾ ਵਿਸ਼ੇਸ਼ ਧਿਆਨ ਦੇਵੇਗੀ।

ਪੰਜਾਬ 'ਚ ਭਾਈਚਾਰਕ ਸਾਂਝ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਮਜਬੂਤ ਰੱਖਿਆ : ਐਨ.ਕੇ ਸ਼ਰਮਾ

ਉਹਨਾਂ ਨੇ ਹਿੰਦੂ ਵੀਰਾਂ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਇਸ ਹਲਕੇ ਤੋਂ ਪਾਰਟੀ ਉਮੀਦਵਾਰ ਚਰਨਜੀਤ ਸਿੰਘ ਬਰਾੜ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਅਤਿ ਨਿਕਟਵਰਤੀ ਵਿਸ਼ਵਾਸ਼ਪਾਤਰਾ 'ਚੋਂ ਹਨ, ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਹਲਕੇ ਦਾ ਮੁੱਖ ਮੰਤਰੀ ਦਫਤਰ ਨਾਲ ਸਿੱਧਾ ਸੰਪਰਕ ਜੋੜ ਲੈਣ। ਇਸ ਮੌਕੇ 'ਤੇ ਰਾਜਪੁਰਾ ਸ਼ਹਿਰ ਦੇ ਵਪਾਰੀਆਂ ਦੁਕਾਨਦਾਰਾਂ ਅਤੇ ਹੋਰ ਹਿੰਦੂ ਸਭਾਵਾਂ ਵੱਲੋਂ ਐਨ.ਕੇ ਸ਼ਰਮਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ 'ਤੇ ਚਰਨਜੀਤ ਸਿੰਘ ਬਰਾੜ ਬੁਲਾਰੇ ਸ਼੍ਰੋਮਣੀ ਅਕਾਲੀ ਦਲ ਅਤੇ ਹਲਕਾ ਇੰਚਾਰਜ ਰਾਜਪੁਰਾ ਨੇ ਇਥੇ ਪਹੁੰਚਣ 'ਤੇ ਐਨ.ਕੇ ਸ਼ਰਮਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਵੀ ਵਾਅਦਾ ਪੰਜਾਬੀਆਂ ਨਾਲ ਕੀਤਾ।

ਪੰਜਾਬ 'ਚ ਭਾਈਚਾਰਕ ਸਾਂਝ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਮਜਬੂਤ ਰੱਖਿਆ : ਐਨ.ਕੇ ਸ਼ਰਮਾ

ਉਸ ਨੂੰ ਹਰ ਹੀਲੇ ਨਿਭਾਇਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਭ ਵਰਗਾਂ ਦੀ ਸਾਂਝੀ ਸਰਕਾਰ ਵਿੱਚ ਸਾਰੇ ਵਾਅਦੇ ਜੋ ਲੋਕਾਂ ਨਾਲ ਕੀਤੇ ਜਾਣਗੇ ,ਉਸ 'ਤੇ ਪੂਰਨ ਪਹਿਰਾ ਦਿੰਦਿਆਂ ਨਿਭਾਏ ਜਾਣਗੇ। ਇਸ ਸਮੇਂ ਸੁਸ਼ੀਲ ਸਤਰੇਜਾ ਅਤੇ ਐਡਵੋਕੇਟ ਸੁਬੇਗ ਸਿੰਘ ਸੰਧੂ ਦੋਵੇਂ ਸ਼ਹਿਰੀ ਸਰਕਲ ਪ੍ਰਧਾਨ, ਸਾਧੂ ਸਿੰਘ ਖਲੌਰ, ਸਤਵਿੰਦਰ ਸਿੰਘ ਮਿਰਜਾਪੁਰ ਸਰਕਲ ਪ੍ਰਧਾਨ, ਦਪਿੰਦਰ ਸਿੰਘ, ਡਾ. ਸੰਦੀਪ ਕੁਮਾਰ, ਜਸਪਾਲ ਵਰਮਾ, ਰਵਿੰਦਰ ਕੱਕੜ, ਮੰਗਤ ਰਾਮ ਜਨਤਾ ਬੇਕਰੀ, ਡਾ: ਸੰਦੀਪ ਕੁਮਾਰ, ਸਾਨੂੰ ਕੁਮਾਰ ਅਤੇ ਹੋਰ ਵੱਡੀ ਗਿਣਤੀ ਵਿੱਚ ਸ਼ਹਿਰੀ ਮੌਜੂਦ ਸਨ।

-PTCNews

Related Post