ਇੰਦਰਾ ਗਾਂਧੀ ਦੇ ਜ਼ੁਲਮ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਹੀ ਖੋਲ੍ਹਿਆ ਸੀ ਮੋਰਚਾ : ਸੁਖਬੀਰ ਬਾਦਲ

By  Shanker Badra April 1st 2019 04:08 PM

ਇੰਦਰਾ ਗਾਂਧੀ ਦੇ ਜ਼ੁਲਮ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਹੀ ਖੋਲ੍ਹਿਆ ਸੀ ਮੋਰਚਾ : ਸੁਖਬੀਰ ਬਾਦਲ:ਅਮਰਗੜ੍ਹ : ਪੰਜਾਬ ਅੰਦਰ 19 ਮਈ ਨੂੰ ਲੋਕ ਸਭਾ ਚੋਣਾਂ ਹੋ ਰਹੀਆਂ ਹਨ ,ਜਿਸ ਕਰਕੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ।ਇਸ ਦੌਰਾਨ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ।ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਹਲਕਾ ਵਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ।ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਦੂਜੀ ਰੈਲੀ ਹਲਕਾ ਅਮਰਗੜ੍ਹ ਵਿੱਚ ਕੀਤੀ ਗਈ ਹੈ।ਇਸ ਦੌਰਾਨ ਅਮਰਗੜ੍ਹ ਰੈਲੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ,ਸੀਨੀਅਰ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਪਹੁੰਚੇ ਹਨ।

Shiromani Akali Dal Lok Sabha elections Amargarh rally
ਇੰਦਰਾ ਗਾਂਧੀ ਦੇ ਜ਼ੁਲਮ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਹੀ ਖੋਲ੍ਹਿਆ ਸੀ ਮੋਰਚਾ : ਸੁਖਬੀਰ ਬਾਦਲ

ਇਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੱਤਾਧਿਰ ਕਾਂਗਰਸ ‘ਤੇ ਵੀ ਨਿਸ਼ਾਨੇ ਸਾਧੇ ਹਨ।ਉਨ੍ਹਾਂ ਨੇ ਕਿਹਾ ਕਿ ਕੈਪਟਨ ਨੇ ਸੱਤਾ 'ਚ ਆਉਣ ਲਈ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ ਹੈ।ਉਨ੍ਹਾਂ ਨੇ ਕਿਹਾ ਕਿ ਗੁਰੂ ਦੀ ਝੂਠੀ ਸਹੁੰ ਖਾਣ ਤੋਂ ਵੱਡਾ ਪਾਪ ਕੋਈ ਨਹੀਂ ਹੋ ਸਕਦਾ।ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇੰਦਰਾ ਗਾਂਧੀ ਦੇ ਜ਼ੁਲਮ ਖਿਲਾਫ਼ ਅਕਾਲੀ ਦਲ ਨੇ ਹੀ ਮੋਰਚਾ ਖੋਲ੍ਹਿਆ ਸੀ।ਉਨ੍ਹਾਂ ਨੇ ਕਿਹਾ ਕਿ ਕੁਰਬਾਨੀਆਂ ਦੇ ਇਤਿਹਾਸ ਸਦਕਾ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ।

Shiromani Akali Dal Lok Sabha elections Amargarh rally
ਇੰਦਰਾ ਗਾਂਧੀ ਦੇ ਜ਼ੁਲਮ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਹੀ ਖੋਲ੍ਹਿਆ ਸੀ ਮੋਰਚਾ : ਸੁਖਬੀਰ ਬਾਦਲ

ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਚੰਗਾ ਪ੍ਰਧਾਨ ਮੰਤਰੀ ਚੁਣਨ ਦੀ ਅਪੀਲ ਕੀਤੀ ਹੈ।ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਤੁਸੀਂ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਚੁਣਿਆ ਤਾਂ ਦੇਸ਼ ਤਰੱਕੀ 'ਤੇ ਰਹੇਗਾ ,ਪਰ ਜੇਕਰ ਕੋਈ ਨਿਕੰਮਾ ਪ੍ਰਧਾਨ ਮੰਤਰੀ ਚੁਣਿਆ ਤਾਂ 5 ਸਾਲ ਖ਼ਰਾਬ ਹੋਣਗੇ।ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੂਰਨ ਕਰਜ਼ਾ ਮੁਆਫ਼ੀ ਦੇ ਨਾਂਅ 'ਤੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ।ਜਿਸ ਕਰਕੇ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਚੁਣ ਕੇ ਪਛਤਾ ਰਹੇ ਹਨ।ਕੈਪਟਨ ਵੱਲੋਂ ਗੁਟਕਾ ਸਾਹਿਬ ਦੀ ਖਾਧੀ ਝੂਠੀ ਸਹੁੰ ਦਾ ਬਦਲਾ ਲੈਣ ਲਈ ਹੁਣ ਪੰਜਾਬ ਦੀ ਜਨਤਾ ਕੋਲ ਲੋਕ ਸਭਾ ਚੋਣਾਂ ਵਿੱਚ ਮੌਕਾ ਹੈ।

Shiromani Akali Dal Lok Sabha elections Amargarh rally
ਇੰਦਰਾ ਗਾਂਧੀ ਦੇ ਜ਼ੁਲਮ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਹੀ ਖੋਲ੍ਹਿਆ ਸੀ ਮੋਰਚਾ : ਸੁਖਬੀਰ ਬਾਦਲ

ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਅੰਦਰ ਬਿਜਲੀ ਆਮ ਕੀਤੀ ,6 ਮਾਰਗੀ ਸੜਕਾਂ ਬਣਾਈਆਂ ਹਨ ਅਤੇ ਫਾਟਕਾਂ 'ਤੇ ਪੁੱਲ ਬਣਾਏ ਹਨ।ਸ਼੍ਰੋਮਣੀ ਅਕਾਲੀ ਦਲ ਨੇ ਆਟਾ -ਸਕੀਮ ਦਿੱਤੀ ਪਰ ਕਾਂਗਰਸ ਬੰਦ ਕਰ ਦਿੱਤੀ।ਇਸ ਮੌਕੇ ਸ਼ਰਨਜੀਤ ਢਿੱਲੋਂ ,ਰਾਜੂ ਖੰਨਾ ,ਅਜੇ ਸੂਦ ,ਬਿਕਰਮ ਚੀਮਾ ਸਮੇਤ ਹੋਰ ਅਕਾਲੀ -ਭਾਜਪਾ ਆਗੂ ਵੀ ਮੌਜੂਦ ਸਨ।

-PTCNews

Related Post