ਕੈਪਟਨ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਹਿਟਲਰ ਦੀ ਕਿਤਾਬ ਭੇਜਣ ਦਾ ਮਾਮਲਾ, ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਪਲਟਵਾਰ

By  Jashan A January 22nd 2020 08:27 PM

ਕੈਪਟਨ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਹਿਟਲਰ ਦੀ ਕਿਤਾਬ ਭੇਜਣ ਦਾ ਮਾਮਲਾ, ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਪਲਟਵਾਰ,ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਿਟਲਰ ਦੀ ਕਿਤਾਬ ਭੇਜਣ ਦਾ ਮਾਮਲਾ ਭਖ ਗਿਆ ਹੈ।

ਇਸ ਦੌਰਾਨ ਅਕਾਲੀ ਦਲ ਨੇ ਕੈਪਟਨਅਮਰਿੰਦਰ ਸਿੰਘ 'ਤੇ ਪਲਟਵਾਰ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਨੇ ਕੈਪਟਨ 'ਤੇ ਤੰਜ ਕਸਦਿਆਂ ਇਤਿਹਾਸ ਯਾਦ ਕਰਵਾਇਆ।

ਹੋਰ ਪੜ੍ਹੋ: ਭਾਈ ਰਾਜੋਆਣਾ ਮਾਮਲਾ: ਅਮਿਤ ਸ਼ਾਹ ਦੇ ਬਿਆਨ 'ਤੇ ਸੁਖਬੀਰ ਸਿੰਘ ਬਾਦਲ ਨੇ ਜਤਾਇਆ ਦੁੱਖ

ਜਗਮੀਤ ਬਰਾੜ ਨੇ ਕਿਹਾ ਕਿ ਭਾਰਤ 'ਚ ਫਾਸੀਵਾਦੀ ਰਾਜ ਸਥਾਪਿਤ ਕਰਨ ਲਈ ਤੁਹਾਡੇ ਦਾਦਾ ਭੁਪਿੰਦਰ ਸਿੰਘ ਨੇ ਕੋਸ਼ਿਸ਼ ਕੀਤੀ ਸੀ। ਉਹਨਾਂ ਕਿਹਾ ਕਿ ਭੁਪਿੰਦਰ ਸਿੰਘ 'ਮੁਸੋਲਿਨੀ ਅਤੇ ਹਿਟਲਰ ਨਾਲ ਸਾਜਿਸ਼ ਰਚ ਕੇ ਤਾਨਾਸ਼ਾਹੀ ਰਾਜ ਦੀ ਸਥਾਪਨਾ' ਕਰਨਾ ਚਾਹੁੰਦੇ ਸਨ।

https://twitter.com/jagmeetbrar7/status/1219981125700833280?s=20

ਜਗਮੀਤ ਬਰਾੜ ਨੇ ਇਹ ਵੀ ਦੱਸਿਆ ਕਿ ਉਸ ਸਮੇਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਕਾਲੀ ਦਲ ਜੱਦੋਜਹਿਦ ਕਰ ਰਿਹਾ ਸੀ। ਅਕਾਲੀ ਆਗੂ ਨੇ ਕੈਪਟਨ ਨੂੰ ਪਹਿਲਾਂ ਆਪਣੇ ਪੁਰਖਿਆਂ ਦਾ ਇਤਿਹਾਸ ਦੀ ਨਸੀਹਤ ਦਿੱਤੀ ਹੈ।

-PTC News

Related Post