ਸ਼ਿਵ ਸੈਨਾ ਆਗੂ ਦੇ ਕਤਲ 'ਚ ਹੋਈਆਂ ਗ੍ਰਿਫਤਾਰੀਆਂ

By  Joshi November 3rd 2017 12:31 PM -- Updated: November 3rd 2017 01:03 PM

shiv sena leader murder amritsar: ਸ਼ਿਵ ਸੈਨਾ ਆਗੂ ਦੇ ਕਤਲ 'ਚ ਹੋਈਆਂ ਗ੍ਰਿਫਤਾਰੀਆਂ

ਅੰਮ੍ਰਿਤਸਰ 'ਚ ਸ਼ਿਵ ਸੈਨਾ ਆਗੂ ਦੇ ਦਿਨ ਦਿਹਾੜੇ ਹੋਏ ਕਤਲ ਦੀ ਗੁੱਥੀ ਸੁਲਝਾਉਣ ਲਈ ਜ਼ਿਲਾ ਪੁਲਸ ਅਤੇ ਏ. ਟੀ. ਐੱਸ. ਦੀ ਲਗਾਤਾਰ ਜੱਦੋ ਜਹਿਦ ਜਾਰੀ ਹੈ। ਇਸੇ ਸੰਬੰਧ 'ਚ ਪੁਲਸ ਵੱਲੋਂ ਦੋਸ਼ੀਆਂ ਦੀ ਸ਼ਨਾਖਤ ਕਰ ਲਈ ਗਈ ਹੈ।

ਸੂਤਰਾਂ ਅਨੁਸਾਰ, ਪੁਲਿਸ ਨੇ ਇਸ ਮਾਮਲੇ 'ਚ ਦੋ ਮੁਲਜ਼ਮਾਂ ਨੂੰ ਪੁਲਸ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਪਰ, ਇਸ ਬਾਬਤ ਪੁਲਿਸ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।

shiv sena leader murder amritsar: ਸ਼ਿਵ ਸੈਨਾ ਆਗੂ ਦੇ ਕਤਲ 'ਚ ਹੋਈਆਂ ਗ੍ਰਿਫਤਾਰੀਆਂਦੱਸਣਯੋਗ ਹੈ ਕਿ ਇਸ ਮਾਮਲੇ 'ਚ ਇੱਕ ਗੱਲ ਜੋ ਸਾਹਮਣੇ ਆ ਹੀ ਹੈ aਹਿ ਇਹ ਹੈ ਕਿ ਦੋਸ਼ੀ ਕਿਸੇ ਅੱਤਵਾਦੀ ਸਰਗਰਮੀ ਦਾ ਹਿਤਸਾ ਨਹੀਂ ਬਲਕਿ ਉਹਨਾਂ ਵੱਲੋਂ ਕੀਤਾ ਗਿਆ ਇਹ ਕਤਲ ਕਿਸੇ ਰੰਜਿਸ਼ ਦਾ ਨਤੀਜਾ ਲੱਗ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਪੁਲਿਸ ਅਤੇ ਖੁਫੀਆ ਵਿਭਾਗ ਲਗਾਤਾਰ ਸੋਸ਼ਲ ਮੀਡੀਆ 'ਤੇ ਵੀ ਨਜ਼ਰ ਰੱਖ ਰਿਹਾ ਹੈ ਤਾਂ ਜੋ ਅੱਤਵਾਦੀ ਸਰਗਰਮੀਆਂ ਨਾਲ ਜੁੜੀਆਂ ਵਾਰਦਾਤਾਂ 'ਤੇ ਨਜ਼ਰ ਰੱਖੀ ਜਾ ਸਕੇ।

ਵਿਭਾਗ ਵੱਲੋਂ ਜਨਤਾ ਨੂੰ ਲਗਾਤਾਰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਵਿਪਨ ਹੱਤਿਆਕਾਂਡ ਨੂੰ ਕਿਸੇ ਵੀ ਤਰ੍ਹਾਂ ਅੱਤਵਾਦੀ ਸਰਗਰਮੀ ਨਾਲ ਜੋੜ ਕੇ ਨਾ ਦੇਖਿਆ ਜਾਵੇ।

shiv sena leader murder amritsar: ਸ਼ਿਵ ਸੈਨਾ ਆਗੂ ਦੇ ਕਤਲ 'ਚ ਹੋਈਆਂ ਗ੍ਰਿਫਤਾਰੀਆਂਕਿਉਂਕਿ ਸੋਸ਼ਲ ਮੀਡੀਆ 'ਤੇ ਚਾਇਰਲ ਹੋ ਰਹੀਆਂ ਤਸਵੀਰਾਂ 'ਚ ਇਸ ਮਾਮਲੇ ਦਾ ਸੰਬੰਧ ਗੈਂਗਸਟਰ ਸਾਰਜ ਸਿੰਘ ਮਿੰਟੂ ਨਾਲ ਜੋੜਿਆ ਜਾ ਰਿਹਾ ਸੀ, ਇਸ ਦੀ ਪੁਸ਼ਟੀ ਲਈ ਪੁਲਿਸ ਵੱਲੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ, ਪਰ ਸਾਰਜ ਅਜੇ ਪੁਲਸ ਦੀ ਗ੍ਰਿਫਤ ਤੋਂ ਦੂਰ ਦੱਸਿਆ ਜਾ ਰਿਹਾ ਹੈ।

ਇਹ ਵੀ ਪਤਾ ਲੱਗਿਆ ਹੈ ਕਿ ਅਪਰਾਧੀ ਇੰਟਰਨੈਟ ਦਾ ਇਸਤੇਮਾਲ ਆਪਸੀ ਰਾਬਤਾ ਰੱਖਣ ਲਈ ਕਰ ਰਹੇ ਹਨ।

—PTC News

Related Post