ਅੰਮ੍ਰਿਤਸਰ 'ਚ ਲੱਗੇ ਖਾਲਿਸਤਾਨ ਵਿਰੋਧੀ ਨਾਅਰੇ, ਲੋਕਾਂ ਨੇ ਭਿੰਡਰਾਂਵਾਲਾ ਮੁੱਦੇ 'ਤੇ ਕਿਹਾ ਇਹ...!

By  Joshi November 1st 2017 12:58 PM -- Updated: November 1st 2017 12:59 PM

ਅੰਮ੍ਰਿਤਸਰ 'ਚ ਹੋਏ ਸ਼ਿਵ ਸੈਨਾ ਆਗੂ ਦੇ ਹੱਤਿਆਕਾਂਡ (Shiv sena leader Vipan Sharma shot dead in Amritsar) ਨੇ ਸ਼ਹਿਰ ਦੇ ਮਾਹੌਲ ਨੂੰ ਤਣਾਅਪੂਰਨ ਕਰ ਕੇ ਰੱਖ ਦਿਤਾ ਹੈ। ਵਿਪਨ ਸ਼ਰਮਾ ਦੀ ਧੀ ਬਹਤ ਭਾਵੁਕ ਹੋ ਗਈ ਅਤੇ ਉਹ ਬਾਰ ਬਾਰ ਰੋ ਕੇ ਕਹਿ ਰਹੀ ਸੀ ਕਿ  'ਅੱਜ ਮੈਨੂੰ ਆਖਰੀ ਵਾਰ ਤੁਸੀਂ ਪਾਪਾ ਨੂੰ ਵੇਖ ਲੈਣ ਦਿਓ'। Shiv sena leader Vipan Sharma shot dead in Amritsar, people protestਸ਼ਰਮਾ ਦੇ ਅੰਤਿਮ ਸਸਕਾਰ ਤੋਂ ਪਹਿਲਾਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ  ਸਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਨਾ ਘਟਨਾ ਵਾਪਰੇ। ਪੁਲਿਸ ਚੱਪੇ-ਚੱਪੇ 'ਤੇ ਫੈਲੀ ਹੋਈ ਸੀ ਅਤੇ ਉਹਨਾਂ ਨੇ ਸ਼ਰਾਰਤੀ ਅਨਸਰਾਂ 'ਤੇ ਆਪਣੀ ਨਜ਼ਰ ਬਣਾ ਕੇ ਰੱਖੀ ਹੋਈ ਸੀ।  ਬਟਾਲਾ ਰੋਡ ਤੋਂ ਸ਼ਿਵਪੁਰੀ ਨੂੰ ਜਾਣ ਵਾਲੀ ਵਿਪਨ ਸ਼ਰਮਾ ਦੀ ਅੰਤਿਮ ਯਾਤਰਾ ਲਈ ਵੀ ਸੁਰੱਖਿਆ ਰੱਖੀ ਗਈ ਸੀ। Shiv sena leader Vipan Sharma shot dead in Amritsar, people protestਦੂਜੇ ਪਾਸੇ, ਹਿੰਦੂ ਸੰਘਰਸ਼ ਸੈਨਾ ਵੱਲੋਂ  ਇਸ ਹੱਤਿਆ ਦੇ ਰੋਸ ਵਿਚ ਹਿੰਦੂ ਸੰਗਠਨ ਸੜਕਾਂ 'ਤੇ ਉਤਰੇ ਅਤੇ ਉਹਨਾਂ ਨੇ ਅੰਮ੍ਰਿਤਸਰ ਦੇ ਸਾਰੇ ਬਾਜ਼ਾਰ ਬੰਦ ਕਰਵਾਉਂਦੇ ਹੋਏ ਵਿਪਨ ਸ਼ਰਮਾ ਦੇ ਮ੍ਰਿਤਕ ਸਰੀਰ ਨੂੰ ਭੰਡਾਰੀ ਪੁਲ 'ਤੇ ਰੱਖ ਕੇ ਹਮਲਾਵਰਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਸੀ।ਹਿੰਦੂ ਸੰਘਰਸ਼ ਸੈਨਾ ਵੱਲੋਂ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ।ਹਿੰਦੂ ਸੰਗਠਨਾਂ ਵੱਲੋਂ ਅੰਮ੍ਰਿਤਸਰ ਬੰਦ ਦੀ ਦਿੱਤੀ ਗਈ ਕਾਲ ਨੂੰ ਵੈਸੇ ਤਕਰੀਬਨ ਹਰ ਵਪਾਰਕ ਸੰਗਠਨਾਂ ਨੇ ਸਮਰਥਨ ਦਿੱਤਾ ਅਤੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ। Shiv sena leader Vipan Sharma shot dead in Amritsar, people protestਦੱਸਣਯੋਗ ਹੈ ਕਿ ਵਿਪਨ ਸ਼ਰਮਾ ਨੂੰ ਇਸ ਤੋਂ ਪਹਿਲਾਂ ਕਈ ਵਾਰ ਜਾਨੋੰ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਸਨ ਅਤੇ ਇਸ ਸੰਬੰਧ 'ਚ ਪੁਲਸ ਪ੍ਰਸ਼ਾਸਨ ਨੂੰ ਦੱਸਣ ਦੇ ਬਾਵਜੂਦ ਉਹਨਾਂ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਧਿਆਨ ਨਾ ਦੇਣ ਦਾ ਦੋਸ਼ ਹੈ। Shiv sena leader Vipan Sharma shot dead in Amritsar, people protestਇਸ ਵਿਰੋਧ ਦੌਰਾਨ ਸੈਂਕੜੇ ਸ਼ਿਵ ਸੈਨਿਕਾਂ ਵੱਲੋਂ ਭਿੰਡਰਾਂਵਾਲਾ ਮੁਰਦਾਬਾਦ, ਖਾਲਿਸਤਾਨ ਮੁਰਦਾਬਾਦ, ਅੱਤਵਾਦ ਮੁਰਦਾਬਾਦ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਗਏ, ਉਥੇ ਹੀ ਸ਼ਿਵ ਸੈਨਾ ਮੈਂਬਰਾਂ ਵੱਲੋਂ ਵਿਪਨ ਸ਼ਰਮਾ ਅਮਰ ਰਹੇ, ਵਿਪਨ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ ਆਦਿ ਨਾਅਰੇ ਲਾਏ ਗਏ। Shiv sena leader Vipan Sharma shot dead in Amritsar, people protestਸੁਰੱਖਿਆ ਦੇ ਮੱਦੇਨਜ਼ਰ ਆਵਾਜਾਈ ਵਿਚ ਵੀ ਬਦਲਾਅ ਕੀਤਾ ਗਿਆ ਸੀ। ਪੋਸਟਮਾਰਟਮ ਰਿਪੋਰਟ ਵਿਚ ਸਰੀਰ 'ਚੋਂ ੪ ਗੋਲੀਆਂ ਨਿਕਲੀਆਂ ਹਨ। —PTC News

Related Post