ਕਲਯੁਗ ਜਾਂ ਅੰਤ : 4 ਸਾਲਾ ਲੜਕੇ ਨੇ ਜਮਾਤਣ ਨਾਲ ਕੀਤਾ ਜਬਰ ਜਿਨਾਹ...!

By  Joshi November 23rd 2017 02:17 PM -- Updated: November 23rd 2017 02:18 PM

Shocking: 4 YO kid booked for raping classmate, police confused!: ਬਲਾਤਕਾਰ, ਹਵਸ, ਜਿਨਸੀ ਸੋਸ਼ਣ, ਇਹ ਸ਼ਬਦ ਅਖਬਾਰਾਂ ਹਰ ਰੋਜ਼ ਸੁਰਖੀਆਂ 'ਚ ਲਿਖੇ ਰਹਿੰਦੇ ਹਨ। ਕਦੀ ਆਪਣਿਆਂ ਵੱਲੋਂ ਬੱਚੀ ਨਾਲ ਜਬਰ ਜਿਨਾਹ ਦਾ ਮਾਮਲਾ ਅਤੇ ਕਦੀ ਅਨਜਾਣ ਆਟੋ ਡ੍ਰਾਈਵਰ ਵੱਲੋਂ ਲੜਕੀ ਨਾਲ ਜਿਨਸੀ ਸੋਸ਼ਣ ਦਾ ਮਾਮਲਾ, ਅਜਿਹੀਆਂ ਕਈ ਘਟਨਾਵਾਂ ਨਿੱਤ ਸੁਣਨ ਨੂੰ ਮਿਲਦੀਆਂ ਹਨ ਜਦੋਂ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ।

ਪਰ, ਦਿੱਲੀ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰਿਆਂ ਨੂੰ ਹੈਰਾਨੀ 'ਚ ਪਾ ਕੇ ਰੱਖ ਦਿੱਤਾ ਹੈ। ਇੱਥੇ ਇੱਕ ਚਾਰ ਸਾਲ ਦੇ ਬੱਚੇ 'ਤੇ ਇਸ ਲਈ ਮਾਮਲਾ ਦਰਜ ਹੋਇਆ ਹੈ ਕਿਉਂਕਿ ਉਸਨੇ ਆਪਣੀ ਸਹਿਪਾਠੀ ਨਾਲ ਕਲਾਸਰੂਮ ਅਤੇ ਵਾਸ਼ਰੂਮ ਦੇ ਨਾਲ ਕਥਿਤ ਤੌਰ 'ਤੇ ਜਿਨਸੀ ਛੇੜਖਾਨੀ ਕੀਤੀ ਸੀ। ਇਹਨਾਂ ਦੋਸ਼ਾਂ ਦੇ ਆਧਾਰ 'ਤੇ ਬੱਚੇ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

Shocking: 4 YO kid booked for raping classmate, police confused!"ਬਲਾਤਕਾਰ" ਨੂੰ ਅੰਜਾਮ ਦੇਣ ਲਈ ਲੜਕੇ ਵੱਲੋਂ ਆਪਣੀ ਉਂਗਲੀ ਅਤੇ ਇਕ ਤਿੱਖੀ ਪੈਨਸਲ ਦਾ ਇਸਤਮਾਲ ਕੀਤਾ ਗਿਆ, ਪੀੜਤ ਨੇ ਆਪਣੀ ਮਾਂ ਨੂੰ ਦੱਸਿਆ।

ਇਸ ਜਿਨਸੀ ਹਮਲੇ ਨੇ ਬੱਚੀ ਦੇ ਗੁਪਤ ਅੰਗਾਂ ਵਿੱਚ ਜ਼ਖਮ ਕਰ ਦਿੱਤੇ ਹਨ।

ਮਾਂ ਦੇ ਅਨੁਸਾਰ, ਲੜਕੀ ਨੇ ਸ਼ੁੱਕਰਵਾਰ ਨੂੰ ਸਕੂਲ ਵਾਪਸ ਆਉਣ ਤੋਂ ਬਾਅਦ ਆਪਣੇ ਹੇਠਲੇ ਪੇਟ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਘਟਨਾ ਬਾਰੇ ਉਸ ਨੂੰ ਦੱਸਿਆ।

Shocking: 4 YO kid booked for raping classmate, police confused! ਪੀੜਤਾ ਨੇ ਇਹ ਵੀ ਦੱਸਿਆ ਕਿ ਲੜਕੇ ਉਸਦੀ ਕਲਾਸ 'ਚ ਹੀ ਪੜ੍ਹਦਾ ਹੈ। ਲੜਕੀ ਦੀ ਮਾਂ ਨੇ ਇਹ ਵੀ ਦੋਸ਼ ਲਾਇਆ ਕਿ ਲੜਕੇ ਦੇ ਵਿਹਾਰ ਬਾਰੇ ਸ਼ਿਕਾਇਤ ਕਰਨ ਤੋਂ ਬਾਅਦ ਸਕੂਲ ਨੇ ਉਨ੍ਹਾਂ ਨਾਲ ਸਹਿਯੋਗ ਨਹੀਂ ਕੀਤਾ।

ਹਾਲਾਂਕਿ ਪੁਲਿਸ ਨੇ ਲੜਕੀਆਂ ਦੀ ਸੁਰੱਖਿਆ ਦੇ ਅਧੀਨ ਲੜਕੇ 'ਤੇ ਸੈਕਸੁਅਲ ਆਫੈਂਸਜ਼ (ਫੌਛਸ਼ੌ) ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ, ਪਰ ਹਾਲੇ ਵੀ ਪੁਲਿਸ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੈ ਕਿ ਉਹ ਇਸ ਮਾਮਲੇ 'ਚ ਅਗਲੇਰੀ ਕਾਰਵਾਈ ਕੀ ਕਰਨ ਕਿਉਂਕਿ ਮੁਜ਼ਰਮ ਦੀ ਉਮਰ ਮਹਿਜ਼ 4 ਸਾਲ ਦੀ ਹੈ।

—PTC News

Related Post