ਨਸ਼ੇੜੀ ਨੇ ਕੀਤੀ ਨੋਟਾਂ ਦੀ ਬਰਸਾਤ, ਲੋਕਾਂ 'ਚ ਪਈਆਂ ਭਾਜੜਾਂ

By  Jagroop Kaur November 3rd 2020 12:53 PM

China news : ਨਸ਼ਾ ਇਨਸਾਨ ਦੀ ਜ਼ਿੰਦਗੀ ਤਬ੍ਹਾ ਕਰ ਦਿੰਦਾ ਹੈ ,ਨਸ਼ਾ ਕਰਨ ਲਈ ਇਨਸਾਨ ਪੈਸੇ ਦਾ ਉਜਾੜਾ ਵੀ ਕਰਦਾ ਹੈ ,ਅਤੇ ਆਮਤੌਰ 'ਤੇ ਇਹ ਵੀ ਕਿਹਾ ਜਾਂਦਾ ਹੈ ਕਿ ਨਸ਼ਾ ਲੈਣ ਵਾਲੇ ਮਨੁੱਖੀ ਦੀ ਸੋਚ ਕਾਫੀ ਪ੍ਰਭਾਵਿਤ ਹੁੰਦੀ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ China 'ਚ। ਜਿਥੇ ਨਸ਼ੇ 'ਚ ਅੰਨ੍ਹੇ ਆਦਮੀ ਨੇ ਆਪਣੇ ਘਰ ਦੀ ਬਾਲਕੋਨੀ ਤੋਂ ਨੋਟਾਂ ਦੀ ਬਰਸਾਤ ਕਰ ਕੇ ਆਪਣਾ ਕਾਫੀ ਨੁਕਸਾਨ ਕੀਤਾ। ਪਰ ਸ਼ਖਸ ਨੇ ਹੋਰ ਲੋਕਾਂ ਦਾ ਕਾਫੀ ਫਾਇਦਾ ਕਰ ਦਿੱਤਾ ।Throwing Money From Balcony

Throwing Money From Balconyਕਿਉਂਕਿ ਇਸ ਨਸ਼ੇੜੀ ਵੱਲੋਂ ਸੁੱਟਿਆ ਪੈਸਾ ਲੋਨਾ ਨੇ ਭੱਜ ਭੱਜ ਕੇ ਦਬੋਚਿਆ। ਜਾਣਕਾਰੀ ਮੁਤਾਬਿਕ ਚੀਨ ਵਿਚ 29 ਸਾਲਾ ਵਿਅਕਤੀ ਬੋ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਿਉਂਕਿ ਉਹ ਡਰੱਗਜ਼ ਲੈਣ ਦੇ ਬਾਅਦ ਆਪਣੀ ਬਾਲਕੋਨੀ ਵਿਚੋਂ ਪੈਸੇ ਬਾਹਰ ਉਡਾਉਣ ਲੱਗਾ ਤਾਂ ਉੱਥੇ ਟ੍ਰੈਫਿਕ ਜਾਮ ਹੋ ਗਿਆ ਅਤੇ ਲੋਕਾਂ ਦੇ ਵਿਚ ਕੈਸ਼ ਲੁੱਟਣ ਦੀ ਦੌੜ ਲੱਗ ਗਈ। ਪੁਲਸ ਨੇ ਇਸ ਸ਼ਖਸ 'ਤੇ ਨਾਰਕੋਟਿਕਸ ਦੁਰਵਿਵਹਾਰ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।Man Arrested After Making It Rain Bank Notes From His Apartment Window -  UNILAD

ਦੱਸਣਯੋਗ ਹੈ ਕਿ ਨਸ਼ੇੜੀ ਵਿਅਕਤੀ ਬੋ ਨੇ ਆਪਣੇ 30ਵੇਂ ਫਲੋਰ ਦੇ ਅਪਾਰਟਮੈਂਟ ਤੋਂ ਇਹ ਪੈਸੇ ਸੁੱਟ ਰਿਹਾ ਸੀ। ਆਸਮਾਨ ਤੋਂ ਪੈਸਿਆਂ ਦੀ ਬਾਰਿਸ਼ ਹੁੰਦੇ ਦੇਖ ਉੱਥੋਂ ਲੰਘ ਰਹੇ ਲੋਕ ਵੀਡੀਓ ਬਣਾਉਣ ਲੱਗੇ। ਇਸ ਦੇ ਬਾਅਦ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਪ੍ਰਸ਼ਾਸਨ ਨੇ ਭਾਵੇਂ ਕਿ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਹੈ ਬੋ ਨੇ ਕਿੰਨੀ ਰਾਸ਼ੀ ਆਪਣੀ ਬਾਲਕੋਨੀ ਵਿਚੋਂ ਸੁੱਟੀ ਸੀ।Pictured: Man accused of throwing his girlfriend's cat off Melbourne balcony  | Daily Mail Onlineਆਸ ਕੀਤੀ ਜਾ ਰਹੀ ਹੈ ਕਿ ਜਿਹੜੇ ਲੋਕਾਂ ਨੇ ਬੋ ਵੱਲੋਂ ਸੁੱਟੇ ਗਏ ਪੈਸੇ ਚੁੱਕੇ ਸਨ ਉਹ ਉਸ ਨੂੰ ਵਾਪਸ ਕਰ ਦੇਣਗੇ ਪਰ ਹੁਣ ਤੱਕ ਇਸ ਮਾਮਲੇ ਵਿਚ ਪੁਲਸ ਨੇ ਜਨਤਾ ਨੂੰ ਕਿਸੇ ਤਰ੍ਹਾਂ ਦੀ ਅਧਿਕਾਰਤ ਅਪੀਲ ਨਹੀਂ ਕੀਤੀ।ਜ਼ਿਕਰਯੋਗ ਹੈ ਕਿ ਇਹ ਘਟਨਾ ਦੱਖਣ-ਪੱਛਮੀ ਚੀਨ ਵਿਚ ਸਥਿਤ ਸ਼ਾਪਿੰਬਾ ਵਿਚ ਕੁਝ ਦਿਨ ਪਹਿਲਾਂ ਵਾਪਰੀ ਸੀ। ਜੋ ਹੁਣ social media 'ਤੇ ਕਾਫੀ ਵਾਇਰਲ ਵੀ ਹੋ ਰਹੀ ਹੈ।

Related Post