17 ਹਜ਼ਾਰ ਰੁਪਏ ਦੇ ਲੈਣ ਦੇਣ ਨੂੰ ਲੈ ਕੇ ਚੱਲੀ ਗੋਲੀ, ਲੋਕਾਂ 'ਚ ਦਹਿਸ਼ਤ ਦਾ ਮਾਹੌਲ

By  Riya Bawa August 8th 2022 02:09 PM

ਬਟਾਲਾ: ਬਟਾਲਾ ਦੇ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਵਿੱਚ 17 ਹਜ਼ਾਰ ਰੁਪਏ ਦੇ ਲੈਣ ਦੇਣ ਨੂੰ ਲੈ ਕੇ ਦੋ ਲੱਕੜ ਆਰਾ ਮਾਲਿਕਾਂ ਵਿੱਚ ਝਗੜਾ ਹੋ ਗਿਆ ਅਤੇ ਇਕ ਧਿਰ ਨੇ ਦੂਸਰੇ ਧਿਰ ਦੇ ਪੈਰਾਂ ਵਿੱਚ ਗੋਲੀ ਚਲਾ ਦਿੱਤੀ। ਇਸ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਵਾਰਦਾਤ ਤੋਂ ਬਾਅਦ ਜਾਨੀ ਨੁਕਸਾਨ ਹੋਣੋ ਬਚ ਗਿਆ ਅਤੇ ਗੋਲੀ ਸੜਕ ਦੇ ਵਿੱਚ ਲੱਗ ਗਈ। ਗੋਲੀ ਚਲਾਉਣ ਵਾਲੀ ਧਿਰ ਮੌਕੇ ਤੋਂ ਫਰਾਰ ਹੋ ਗਈ। ਇਤਲਾਹ ਮਿਲਦੇ ਹੀ ਮੌਕੇ 'ਤੇ ਪੁਹੰਚੀ ਪੁਲਿਸ ਟੀਮ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ। 17 ਹਜ਼ਾਰ ਰੁਪਏ ਦੇ ਲੈਣ ਦੇਣ ਨੂੰ ਲੈ ਕੇ ਚੱਲੀ ਗੋਲੀ, ਲੋਕਾਂ 'ਚ ਦਹਿਸ਼ਤ ਦਾ ਮਾਹੌਲ ਇਸ ਘਟਨਾ ਨੂੰ ਲੈ ਕੇ ਪੀੜਤ ਆਰਾ ਮਾਲਿਕ ਹਰੀਸ਼ ਚੰਦਰ ਉਸਦੇ ਭਰਾ ਲਵਲੀ ਕਮਲ ਅਰੋੜਾ ਅਤੇ ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਪੀੜਤ ਹਰੀਸ਼ ਚੰਦਰ ਦੇ ਕੋਲ ਆਰੇ ਉੱਤੇ ਕੰਮ ਕਰਨ ਵਾਲਾ ਇਕ ਮਜਦੂਰ ਉਸਦੇ ਕੋਲੋ ਕੰਮ ਛੱਡ ਕੇ ਗੋਲੀ ਚਲਾਉਣ ਵਾਲੇ ਆਰੇ ਵਾਲਿਆ ਕੋਲ ਕੰਮ ਕਰਨ ਲੱਗ ਪਿਆ ਸੀ ਅਤੇ ਹਰੀਸ਼ ਚੰਦਰ ਨੇ ਉਸ ਮਜ਼ਦੂਰ ਕੋਲੋ 17 ਹਜ਼ਾਰ ਰੁਪਏ ਬਕਾਇਆ ਲੈਣਾ ਸੀ। ਹਰੀਸ਼ ਚੰਦਰ ਅਨੁਸਾਰ ਜਦੋਂ ਕੋਈ ਮਜ਼ਦੂਰ ਕੰਮ ਛੱਡ ਕੇ ਦੂਸਰੀ ਜਗ੍ਹਾ ਕੰਮ ਕਰਨ ਲੱਗ ਜਾਵੇ ਤਾਂ ਉਸਦੇ ਵੱਲ ਬਣਦਾ ਬਕਾਇਆ ਦੂਸਰੇ ਮਾਲਿਕ ਨੇ ਜਾਂ ਫਿਰ ਮਜਦੂਰ ਨੇ ਦੇਣਾ ਹੁੰਦਾ ਹੈ। 17 ਹਜ਼ਾਰ ਰੁਪਏ ਦੇ ਲੈਣ ਦੇਣ ਨੂੰ ਲੈ ਕੇ ਚੱਲੀ ਗੋਲੀ, ਲੋਕਾਂ 'ਚ ਦਹਿਸ਼ਤ ਦਾ ਮਾਹੌਲ ਇਸੇ ਬਕਾਏ ਨੂੰ ਲੈ ਕੇ ਉਸਨੇ ਕਈ ਵਾਰ ਕਿਹਾ ਸੀ ਅਤੇ ਅੱਜ ਜਦ ਬਜ਼ਾਰ ਵਿਚ ਵਿਕਣ ਆਈ ਲੱਕੜ ਦੀ ਬੋਲੀ ਹੋ ਰਹੀ ਸੀ ਤਾਂ ਉਦੋਂ ਹੀ ਦੂਸਰੀ ਧਿਰ ਦੇ ਲੋਕਾਂ ਨੇ ਉਸ ਧੱਕੇ ਮਾਰਦੇ ਹੋਏ ਝਗੜਾ ਕਰਨ ਲੱਗ ਪਏ। ਇਸੇ ਦੌਰਾਨ ਦੂਸਰੀ ਧਿਰ ਵਲੋਂ ਓਹਨਾ ਦੇ ਪੈਰਾਂ ਵਿਚ ਗੋਲੀ ਮਾਰੀ ਪਰ ਕਿਸਮਤ ਨਾਲ ਉਹਨਾਂ ਦੀ ਜਾਨ ਬਚ ਗਈ ਅਤੇ ਗੋਲੀ ਸੜਕ ਵਿੱਚ ਵੱਜ ਗਈ। ਪੀੜਤ ਦਾ ਕਹਿਣਾ ਸੀ ਕਿ ਉਹਨਾਂ ਨੂੰ ਇਨਸਾਫ ਚਾਹੀਦਾ ਹੈ ਅਤੇ ਗੋਲੀ ਚਲਾਉਣ ਵਾਲੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਇਹ ਵੀ ਪੜ੍ਹੋ : ਪਹਿਲਾ SSLV ਮਿਸ਼ਨ ਰਿਹਾ ਅਸਫਲ , ਗਲਤ ਪੰਧ 'ਤੇ ਪੈਣ ਕਾਰਨ ਨਕਾਰਾ ਹੋਏ ਇਸਰੋ ਦੇ ਸੈਟੇਲਾਈਟ  ਓਧਰ ਮੌਕੇ 'ਤੇ ਪਹੁੰਚੇ ਬਟਾਲਾ ਪੁਲਿਸ ਦੇ ਏ ਐਸ ਆਈ ਨਾਲ ਜਦ ਘਟਨਾ ਨੂੰ ਲੈ ਕੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਸ ਬਾਬਤ ਉਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇ। ਦੂਸਰੇ ਪਾਸੇ ਜਦ ਐਸ ਐਸ ਪੀ ਬਟਾਲਾ ਦੇ ਦਫਤਰ ਪੁਲਿਸ ਦੇ ਉਚ ਅਧਿਕਾਰੀਆਂ ਨਾਲ ਘਟਨਾ ਨੂੰ ਲੈ ਕੇ ਗੱਲਬਾਤ ਕਰਨ ਲਈ ਗਏ ਤਾਂ ਕੁਝ ਅਧਿਕਾਰੀ ਦਫਤਰ ਮਿਲੇ ਹੀ ਨਹੀਂ ਅਤੇ ਜੋ ਇਕਾ ਦੁਕਾ ਅਧਿਕਾਰੀ ਹੀ ਮਿਲੇ। ਉਹ ਇਸ ਘਟਨਾ ਨੂੰ ਲੈ ਕੇ ਕੈਮਰੇ ਸਾਹਮਣੇ ਬੋਲਣ ਤੋਂ ਟਾਲ ਮਟੋਲ ਕਰਦੇ ਨਜ਼ਰ ਆਏ। ਇਸ ਸਭ ਤੋਂ ਸਾਫ ਲੱਗਦਾ ਸੀ ਕਿ ਬਟਾਲਾ ਅੰਦਰ ਲਗਾਤਾਰ ਹੋ ਰਹੀਆਂ ਵਾਰਦਾਤਾਂ ਤੇ ਬਟਾਲਾ ਪੁਲਿਸ ਪਰਦੇ ਪਾਉਣ ਵਿੱਚ ਲੱਗੀ ਹੋਈ ਹੈ। (ਰਵੀ ਬਕਸ਼ ਦੀ ਰਿਪੋਰਟ) -PTC News

Related Post