ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁਲਤਾਨਪੁਰ ਲੋਧੀ ਨਾਲ ਕੀ ਰਿਸ਼ਤਾ ,ਪੜ੍ਹੋ ਇਤਿਹਾਸ

By  Shanker Badra November 5th 2019 10:14 PM -- Updated: November 5th 2019 10:41 PM

ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁਲਤਾਨਪੁਰ ਲੋਧੀ ਨਾਲ ਕੀ ਰਿਸ਼ਤਾ ,ਪੜ੍ਹੋ ਇਤਿਹਾਸ:ਸੁਲਤਾਨਪੁਰ ਲੋਧੀ : ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸੁਲਤਾਨਪੁਰ ਲੋਧੀ ਵਿਖੇ ਕੌਮਾਂਤਰੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਸ਼ੁਰੂਆਤ 1 ਨਵੰਬਰ ਤੋਂ ਸੁਲਤਾਨਪੁਰ ਲੋਧੀ ਵਿਖੇ ਹੋ ਗਈ ਹੈ। ਇਹ ਸਮਾਗਮ 13 ਨਵੰਬਰ ਤੱਕ ਜਾਰੀ ਰਹਿਣਗੇ। ਜਿਸ ਦੇ ਲਈ ਦੇਸ਼ਾਂ -ਵਿਦੇਸ਼ਾਂ ਤੋਂ 1 ਲੱਖ ਤੋਂ ਵੀ ਵੱਧ ਸ਼ਰਧਾਲੂ ਹੁਣ ਰੋਜ਼ਾਨਾ ਪਵਿੱਤਰ ਨਗਰ ਸੁਲਤਾਨਪੁਰ ਲੋਧੀ ਪੁੱਜ ਰਹੇ ਹਨ।

Shri Guru Nanak Dev Ji Relationships With Sultanpur Lodhi ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁਲਤਾਨਪੁਰ ਲੋਧੀ ਨਾਲ ਕੀ ਰਿਸ਼ਤਾ ,ਪੜ੍ਹੋ ਇਤਿਹਾਸ

ਇਸ ਦੇ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਪਹਿਲੀ ਅਗਸਤ ਨੂੰ ਸਜਾਇਆ ਗਿਆ ਕੌਮਾਂਤਰੀ ਨਗਰ ਕੀਰਤਨ ਅੱਜ ਦੇਰ ਸ਼ਾਮ ਸੁਲਤਾਨਪੁਰ ਲੋਧੀ ਵਿਖੇ ਪਹੁੰਚ ਗਿਆ ਹੈ ,ਜਿੱਥੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਕੌਮਾਂਤਰੀ ਨਗਰ ਕੀਰਤਨ ਦਾ ਭਰਵਾਂ ਸੁਆਗਤ ਕੀਤਾ ਗਿਆ ਹੈ। ਇਸ ਕੌਮਾਂਤਰੀ ਨਗਰ ਕੀਰਤਨ ਦੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸੰਪੂਰਨਤਾ ਕੀਤੀ ਗਈ ਹੈ।

ਜਾਣੋਂ ,ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁਲਤਾਨਪੁਰ ਲੋਧੀ ਨਾਲ ਕੀ ਰਿਸ਼ਤਾ ?

Shri Guru Nanak Dev Ji Relationships With Sultanpur Lodhi ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁਲਤਾਨਪੁਰ ਲੋਧੀ ਨਾਲ ਕੀ ਰਿਸ਼ਤਾ ,ਪੜ੍ਹੋ ਇਤਿਹਾਸ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਬੀਬੀ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਆਹੇ ਸਨ ਅਤੇ ਗੁਰੂ ਨਾਨਕ ਦੇਵ ਜੀ ਨੇ ਇੱਥੇ 14-15 ਸਾਲ ਗੁਜ਼ਾਰੇ। ਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ ਤੇ ਜੀਜਾ ਜੈ ਰਾਮ ਨੂੰ ਗੁਰੂ ਜੀ ਦੇ ਮਾਤਾ -ਪਿਤਾ ਨੇ ਨਵਾਬ ਦੌਲਤ ਖਾਂ ਦੇ ਦਰਬਾਰ ਵਿੱਚ ਨੌਕਰੀ ਲੱਭਣ ਦੀ ਗੁਜ਼ਾਰਿਸ਼ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਆਪਣੀ ਭੈਣ ਬੇਬੇ ਨਾਨਕੀ ਕੋਲ ਆ ਗਏ। ਇਥੇ ਉਨ੍ਹਾਂ ਨੇ ਦੌਲਤ ਖਾਨ ਲੋਧੀ ਦੇ ਮੋਦੀਖਾਨੇ ਵਿਚ ਕੁਝ ਸਾਲਾਂ ਤੱਕ ਕੰਮ ਕੀਤਾ ਅਤੇ ਇਥੇ ਹੀ ਉਨ੍ਹਾਂ ਨੇ ਆਪਣੇ ਸਮੇਂ ਦੀਆਂ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਸਥਿਤੀਆਂ ਦਾ ਗਹਿਰਾ ਅਧਿਐਨ ਕਰਕੇ ਆਪਣੀ ਜ਼ਿੰਦਗੀ ਦਾ ਉਦੇਸ਼ ਤੈਅ ਕੀਤਾ ਸੀ।

Shri Guru Nanak Dev Ji Relationships With Sultanpur Lodhi ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁਲਤਾਨਪੁਰ ਲੋਧੀ ਨਾਲ ਕੀ ਰਿਸ਼ਤਾ ,ਪੜ੍ਹੋ ਇਤਿਹਾਸ

ਇੱਥੇ ਆਪ ਨੇ ਦਿਲ ਖੋਲ੍ਹ ਕੇ ਲੋਕਾਂ ਨੂੰ ਰਾਸ਼ਨ ਦਿੱਤਾ। ਗੁਰੂ  ਜੀ ਆਪਣੀ ਕਮਾਈ ਦਾ ਵੀ ਕਾਫ਼ੀ ਹਿੱਸਾ ਲੋਕਾਂ ਵਿਚ ਵੰਡ ਦਿੰਦੇ ਸਨ ਅਤੇ ਲੋਕਾਂ ਨੂੰ ਤੇਰਾ-ਤੇਰਾ ਕਹਿ ਕੇ ਤੋਲ ਦਿੰਦੇ ਸਨ। ਜਿਸ ਤੋਂ ਬਾਅਦ ਇੱਕ ਦਿਨ ਬਾਬਾ ਨਾਨਕ ਜੀ ਵੇਈਂ ਵਿੱਚ ਇਸਨਾਨ ਕਰਨ ਗਏ ਅਲੋਪ ਹੋ ਗਏ ਤੇ ਜਦੋਂ ਤਿੰਨ ਦਿਨਾਂ ਮਗਰੋਂ ਬਾਹਰ ਆਏ ਤਾਂ ਉਨ੍ਹਾਂ ਨੇ ‘ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ’ ਦਾ ਮਹਾਂਵਾਕ ਉਚਾਰਿਆ। ਉਨ੍ਹਾਂ ਦਾ ਮੁੱਖ ਜ਼ੋਰ ਇਹ ਸੀ ਕਿ ਹਿੰਦੂ ਚੰਗੇ ਹਿੰਦੂ ਬਣਨ ਅਤੇ ਮੁਸਲਮਾਨ ਚੰਗੇ ਮੁਸਲਮਾਨ ਬਣਨ।

Shri Guru Nanak Dev Ji Relationships With Sultanpur Lodhi ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁਲਤਾਨਪੁਰ ਲੋਧੀ ਨਾਲ ਕੀ ਰਿਸ਼ਤਾ ,ਪੜ੍ਹੋ ਇਤਿਹਾਸ

ਇਸ ਸਥਾਨ ਤੋਂ ਹੀ ਉਨ੍ਹਾਂ ਨੇ ਦੁਨੀਆ ਦੇ ਕਲਿਆਣ ਲਈ ਆਪਣੀਆਂ ਚਾਰ ਉਦਾਸੀਆਂ ਵਿਚੋਂ ਪਹਿਲੀ ਉਦਾਸੀ ਦੀ ਸ਼ੁਰੂਆਤ ਕੀਤੀ ਸੀ। ਇਸ ਕਰਕੇ ਸੁਲਤਾਨਪੁਰ ਲੋਧੀ ਦਾ ਵੀ ਇਤਿਹਾਸ ਵਿਚ ਵੱਡਾ ਮਹੱਤਵ ਹੈ।ਇੱਥੇ ਰਹਿੰਦੇ ਹੋਏ ਹੀ ਗੁਰੂ ਜੀ ਦਾਵਿਆਹ ਬਟਾਲਾ ਦੇ ਖੱਤਰੀ ਮੂਲ ਚੰਦ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਹੋਇਆ ਤੇ ਗੁਰੂ ਜੀ ਉਨ੍ਹਾਂ ਨੂੰ ਵੀ ਇੱਥੇ ਹੀ ਲੈ ਆਏ। ਸੁਲਤਾਨਪੁਰ ਦੀ ਧਰਤੀ ਤੋਂ ਹੀ ਗੁਰੂ ਜੀ ਨੇ ਅਕਾਲ ਪੁਰਖ ਦਾ ਹੁਕਮ ਪ੍ਰਵਾਨ ਕੀਤਾ ਅਤੇ ਇੱਥੋਂ ਵੱਖ-ਵੱਖ ਦਿਸ਼ਾਵਾਂ ਵੱਲ ਜਾ ਕੇ ਮੁਨੱਖਤਾ ਦੇ ਭਲੇ ਲਈ ਧਰਮ ਦਾ ਪ੍ਰਚਾਰ ਸ਼ੁਰੂ ਕੀਤਾ।

ਬਾਬਾ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰੇ :

Shri Guru Nanak Dev Ji Relationships With Sultanpur Lodhi ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁਲਤਾਨਪੁਰ ਲੋਧੀ ਨਾਲ ਕੀ ਰਿਸ਼ਤਾ ,ਪੜ੍ਹੋ ਇਤਿਹਾਸ

ਗੁਰਦੁਆਰਾ ਬੇਰ ਸਾਹਿਬ :ਸ੍ਰੀ ਗੁਰੂ ਨਾਨਕ ਦੇਵ ਜੀ ਪਵਿੱਤਰ ਕਾਲੀ ਵੇਈਂ ਵਿੱਚ ਹਰ ਰੋਜ਼ ਇਸ਼ਨਾਨ ਕਰ ਕੇ ਭਗਤੀ ਕਰਿਆ ਕਰਦੇ ਸਨ। ਇੱਥੇ ਹੀ ਕਾਲੀਂ ਵੇਈਂ ਦੇ ਕੰਢੇ ਮੌਜੂਦਾ ਸਮੇਂ ਗੁਰਦੁਆਰਾ ਬੇਰ ਸਾਹਿਬ ਸੁਸ਼ੋਭਿਤ ਹੈ। ਇਸ ਅਸਥਾਨ ’ਤੇ ਗੁਰੂ ਜੀ ਨੇ 14 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ, ਜਿਥੇ ਅੱਜ ਭੋਰਾ ਸਾਹਿਬ ਬਣਿਆ ਹੋਇਆ ਹੈ। ਇੱਥੇ ਹੀ ਗੁਰੂ ਜੀ ਨੇ ਆਪਣੇ ਹੱਥੀਂ ਬੇਰੀ ਦਾ ਬੂਟਾ ਲਾਇਆ ਸੀ, ਜੋ ਅੱਜ ਵੀ ਮੌਜੂਦ ਹੈ।

Shri Guru Nanak Dev Ji Relationships With Sultanpur Lodhi ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁਲਤਾਨਪੁਰ ਲੋਧੀ ਨਾਲ ਕੀ ਰਿਸ਼ਤਾ ,ਪੜ੍ਹੋ ਇਤਿਹਾਸ

ਗੁਰਦੁਆਰਾ ਹੱਟ ਸਾਹਿਬ : ਇੱਥੇ ਗੁਰੂ ਨਾਨਕ ਦੇਵ ਜੀ ਨਵਾਬ ਦੌਲਤ ਖਾਂ ਕੋਲ ਨੌਕਰੀ ਕਰਦੇ ਸਨ। ਦੌਲਤ ਖਾਂ ਨੇ ਗੁਰੂ ਜੀ ਦੇ ਕੰਮ ਤੋਂ ਖ਼ੁਸ਼ ਹੋ ਕੇ ਇਨਾਮ ਵਜੋਂ ਗੁਰੂ ਜੀ ਨੂੰ ਧਨ ਭੇਟ ਕੀਤਾ ਪਰ ਗੁਰੂ ਸਾਹਿਬ ਨੇ ਇਹ ਲੈਣ ਤੋਂ ਇਨਕਾਰ ਕਰਦਿਆਂ ਇਸ ਨੂੰ ਲੋੜਵੰਦਾਂ ਵਿੱਚ ਵੰਡਣ ਲਈ ਕਿਹਾ। ਜਿਨ੍ਹਾਂ ਵੱਟਿਆਂ ਨਾਲ ਗੁਰੂ ਜੀ ਗ਼ਰੀਬਾ ਲਈ ਤੇਰਾ-ਤੇਰਾ ਕਰ ਕੇ ਤੋਲਦੇ ਸਨ, ਉਹ ਪਵਿੱਤਰ ਵੱਟੇ ਅੱਜ ਵੀ ਇੱਥੇ ਮੌਜੂਦ ਹਨ। ਜਿਸ ਕਰਕੇ ਗੁਰੂ ਦੀ ਨਗਰੀ ਸੁਲਤਾਨਪੁਰ ਲੋਧੀ ਵਿੱਚ ਗੁਰਦੁਆਰਾ ਹੱਟ ਸਾਹਿਬ ਬਣਿਆ ਹੋਇਆ ਹੈ।

Shri Guru Nanak Dev Ji Relationships With Sultanpur Lodhi ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁਲਤਾਨਪੁਰ ਲੋਧੀ ਨਾਲ ਕੀ ਰਿਸ਼ਤਾ ,ਪੜ੍ਹੋ ਇਤਿਹਾਸ

ਗੁਰਦੁਆਰਾ ਸੰਤ ਘਾਟ : ਗੁਰੂ ਨਾਨਕ ਦੇਵ ਜੀ ਪਵਿੱਤਰ ਵੇਈਂ ਵਿੱਚ ਇਸ਼ਨਾਨ ਕਰਨ ਲਈ ਚੁੱਭੀ ਮਾਰਨ ਤੋਂ ਬਾਅਦ ਜਿਸ ਅਸਥਾਨ ’ਤੇ ਪ੍ਰਗਟ ਹੋਏ ਸਨ, ਉੱਥੇ ਗੁਰਦੁਆਰਾ ਸੰਤ ਘਾਟ ਬਣਿਆ ਹੋਇਆ ਹੈ। ਇੱਥੇ ਹੀ ਗੁਰੂ ਜੀ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਸੀ। ਇੱਥੋਂ ਹੀ ਬਾਣੀ ਦੀ ਸ਼ੁਰੂਆਤ ਹੋਈ ਸੀ।

Shri Guru Nanak Dev Ji Relationships With Sultanpur Lodhi ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁਲਤਾਨਪੁਰ ਲੋਧੀ ਨਾਲ ਕੀ ਰਿਸ਼ਤਾ ,ਪੜ੍ਹੋ ਇਤਿਹਾਸ

ਗੁਰਦੁਆਰਾ ਕੋਠੜੀ ਸਾਹਿਬ : ਗੁਰਦੁਆਰਾ ਹੱਟ ਸਾਹਿਬ ਦੇ ਨੇੜੇ ਹੀ ਗੁਰਦੁਆਰਾ ਕੋਠੜੀ ਸਾਹਿਬ ਬਣਿਆ ਹੋਇਆ ਹੈ। ਲੋਕਾਂ ਦੀ ਸ਼ਿਕਾਇਤ ’ਤੇ ਨਵਾਬ ਦੌਲਤ ਖਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਇਸ ਕੋਠੜੀ ਵਿੱਚ ਬੰਦ ਕਰ ਕੇ ਰੱਖਿਆ ਸੀ। ਲੋਕਾਂ ਨੇ ਨਵਾਬ ਦੌਲਤ ਖਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਗੁਰੂ ਜੀ ਵੱਧ ਤੋਲ ਕੇ ਮੋਦੀਖਾਨੇ ਨੂੰ ਘਾਟਾ ਪਾ ਰਹੇ ਹਨ। ਜਦੋਂ ਮੋਦੀਖਾਨੇ ਦਾ ਹਿਸਾਬ ਕਿਤਾਬ ਕੀਤਾ ਗਿਆ ਤਾਂ ਗੁਰੂ ਜੀ ਦੇ 760 ਰੁਪਏ ਵੱਧ ਨਿਕਲੇ। ਜਿਸ ਕਰਕੇਗੁਰਦੁਆਰਾ ਕੋਠੜੀ ਸਾਹਿਬ ਬਣਿਆ ਹੋਇਆ ਹੈ।

Shri Guru Nanak Dev Ji Relationships With Sultanpur Lodhi ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁਲਤਾਨਪੁਰ ਲੋਧੀ ਨਾਲ ਕੀ ਰਿਸ਼ਤਾ ,ਪੜ੍ਹੋ ਇਤਿਹਾਸ

ਗੁਰਦੁਆਰਾ ਗੁਰੂ ਕਾ ਬਾਗ਼ : ਸੁਲਤਾਨਪੁਰ ਲੋਧੀ ਵਿੱਚ ਹੀ ਗੁਰਦੁਆਰਾ ਗੁਰੂ ਕਾ ਬਾਗ਼ ਸੁਸ਼ੋਭਿਤ ਹੈ। ਗੁਰੂ ਨਾਨਕ ਦੇਵ ਜੀ ਭਾਈ ਜੈ ਰਾਮ ਤੇ ਬੇਬੇ ਨਾਨਕੀ ਦੇ ਬੁਲਾਉਣ ’ਤੇ ਸਭ ਤੋਂ ਪਹਿਲਾਂ ਇਸ ਸਥਾਨ ’ਤੇ ਆਏ ਸਨ। ਇੱਥੇ ਹੀ ਗੁਰੂ ਜੀ ਦਾ ਘਰ ਹੁੰਦਾ ਸੀ ਤੇ ਗੁਰੂ ਜੀ ਦੇ ਦੋ ਪੁੱਤਰਾਂ ਬਾਬਾ ਸ੍ਰੀ ਚੰਦ ਅਤੇ ਲਖਮੀ ਚੰਦ ਦਾ ਜਨਮ ਵੀ ਇੱਥੇ ਹੀ ਹੋਇਆ ਸੀ। ਇੱਥੇ ਹੀ ਬੇਬੇ ਨਾਨਕੀ ਜੀ ਗੁਰੂ ਜੀ ਲਈ ਲੰਗਰ ਤਿਆਰ ਕਰਿਆ ਕਰਦੇ ਸਨ। ਇਸ ਅਸਥਾਨ ’ਤੇ ਗੁਰੂ ਜੀ ਦੇ ਸਮੇਂ ਦਾ ਖੂਹ ਵੀ ਸਥਿਤ ਹੈ।

Shri Guru Nanak Dev Ji Relationships With Sultanpur Lodhi ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁਲਤਾਨਪੁਰ ਲੋਧੀ ਨਾਲ ਕੀ ਰਿਸ਼ਤਾ ,ਪੜ੍ਹੋ ਇਤਿਹਾਸ

ਗੁਰਦੁਆਰਾ ਸੇਹਰਾ ਸਾਹਿਬ ਤੇ ਬੇਬੇ ਨਾਨਕੀ ਜੀ : ਸੁਲਤਾਨਪੁਰ ਲੋਧੀ ਵਿੱਚ ਹੀ ਗੁਰਦੁਆਰਾ ਸੇਹਰਾ ਸਾਹਿਬ ਅਤੇ ਗੁਰੂ ਜੀ ਦੇ ਵੱਡੇ ਭੈਣ ਬੇਬੇ ਨਾਨਕੀ ਜੀ ਨਾਲ ਸਬੰਧਿਤ ਗੁਰਦੁਆਰਾ ਵੀ ਮੌਜੂਦ ਹੈ।

Shri Guru Nanak Dev Ji Relationships With Sultanpur Lodhi ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁਲਤਾਨਪੁਰ ਲੋਧੀ ਨਾਲ ਕੀ ਰਿਸ਼ਤਾ ,ਪੜ੍ਹੋ ਇਤਿਹਾਸ

ਪਵਿੱਤਰ ਕਾਲੀ ਵੇਈਂ : ਗੁਰਦੁਆਰਾ ਬੇਰ ਸਾਹਿਬ, ਗੁਰਦੁਆਰਾ ਸੰਤ ਘਾਟ ਕੋਲੋਂ ਲੰਘਦੀ ਪਵਿੱਤਰ ਕਾਲੀ ਵੇਈਂ ਵਿੱਚ ਗੁਰੂ ਨਾਨਕ ਦੇਵ ਜੀ ਆਪਣੀ 14 ਸਾਲ 9 ਮਹੀਨੇ 13 ਦਿਨ ਦੀ ਠਹਿਰ ਦੌਰਾਨ ਰੋਜ਼ਾਨਾ ਇਸ਼ਨਾਨ ਕਰਦੇ ਸਨ ਤੇ ਇਸ ਦੇ ਕਿਨਾਰੇ ਪ੍ਰਭੂ ਭਗਤੀ ਵਿੱਚ ਲੀਨ ਹੁੰਦੇ ਰਹੇ। ਇੱਕ ਦਿਨ ਇਸੇ ਵੇਈਂ ਵਿੱਚ ਟੁੱਭੀ ਮਾਰ ਕੇ ਤਿੰਨ ਦਿਨ ਲੋਪ ਰਹਿਣ ਪਿੱਛੋਂ ਗੁਰੂ ਸਾਹਿਬ ਨੇ 1507 ਈਸਵੀ ਭਾਦੋਂ ਸੁਦੀ 15 ਪੂਰਨਮਾਸ਼ੀ ਵਾਲੇ ਦਿਨ ਮੁੜ ਪ੍ਰਗਟ ਹੋ ਕੇ ਇਲਾਹੀ ਬਾਣੀ ਦੇ ਮੂਲ ਮੰਤਰ ਦਾ ਪਹਿਲੀ ਵਾਰ ਉਚਾਰਨ ਕੀਤਾ ਸੀ।

-PTCNews

Related Post