Sidharth Shukla Funeral: ਪੰਜ ਤੱਤਾਂ 'ਚ ਵਿਲੀਨ ਹੋਏ ਸਿਧਾਰਥ ਸ਼ੁਕਲਾ , ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

By  Shanker Badra September 3rd 2021 04:04 PM

ਮੁੰਬਈ : ਬਿੱਗ ਬੌਸ -13 ਦੇ ਜੇਤੂ ਅਤੇ ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਸਿਧਾਰਥ ਸ਼ੁਕਲਾ ਪੰਜ ਤੱਤਾਂ 'ਚ ਵਿਲੀਨ ਹੋ ਗਏ ਹਨ। ਸਿਧਾਰਥ ਸ਼ੁਕਲਾ ਦਾ ਅੰਤਿਮ ਸਸਕਾਰ ਬ੍ਰਹਮਾਕੁਮਾਰੀ ਰੀਤੀ ਰਿਵਾਜ਼ਾਂ ਨਾਲ ਓਸ਼ੀਵਾਰਾ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ ਹੈ। ਸਿਧਾਰਥ ਨੂੰ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕੁਝ ਨੇੜਲੇ ਲੋਕ ਅੰਤਿਮ ਵਿਦਾਈ ਦੇਣ ਲਈ ਪਹੁੰਚੇ ਸਨ।

Sidharth Shukla Funeral: ਪੰਜ ਤੱਤਾਂ 'ਚ ਵਿਲੀਨ ਹੋਏ ਸਿਧਾਰਥ ਸ਼ੁਕਲਾ , ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਰਕਾਰ ਨੇ ਕੋਰੋਨਾ ਨੂੰ ਲੈ ਕੇ ਨਵੇਂ ਨਿਰਦੇਸ਼ ਕੀਤੇ ਜਾਰੀ , ਪੜ੍ਹੋ ਨਵੀਆਂ ਹਦਾਇਤਾਂ

ਸਿਧਾਰਥ ਦੀ ਮਾਂ ਦੀ ਹਾਲਤ ਬਹੁਤ ਖਰਾਬ ਹੈ। ਉਹ ਆਪਣੇ ਬੇਟੇ ਦੀ ਮੌਤ ਕਾਰਨ ਗਮ ਨਾਲ ਪੂਰੀ ਤਰ੍ਹਾਂ ਟੁੱਟ ਗਈ ਹੈ। ਇਸ ਅੰਤਿਮ ਸਸਕਾਰ ਵਿੱਚ ਪ੍ਰਸ਼ੰਸਕਾਂ ਅਤੇ ਟੀਵੀ ਇੰਡਸਟਰੀ ਦੇ ਸਿਤਾਰਿਆਂ ਦੀ ਵੱਡੀ ਭੀੜ ਪਹੁੰਚੀ ਸੀ। ਹਰ ਕਿਸੇ ਨੇ ਭਾਰੀ ਮਨ ਅਤੇ ਨਮ ਅੱਖਾਂ ਨਾਲ ਸਿਧਾਰਥ ਸ਼ੁਕਲਾ ਨੂੰ ਆਖਰੀ ਅਲਵਿਦਾ ਕਿਹਾ ਹੈ।

Sidharth Shukla Funeral: ਪੰਜ ਤੱਤਾਂ 'ਚ ਵਿਲੀਨ ਹੋਏ ਸਿਧਾਰਥ ਸ਼ੁਕਲਾ , ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਕੋਰੋਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੰਬਈ ਪੁਲਿਸ ਦੁਆਰਾ ਪਾਬੰਦੀਆਂ ਲਗਾਈਆਂ ਗਈਆਂ ਹਨ। ਹਾਲਾਂਕਿ ਸਿਧਾਰਥ ਦੇ ਪ੍ਰਸ਼ੰਸਕ ਭਾਰੀ ਬਾਰਿਸ਼ ਅਤੇ ਪੁਲਿਸ ਦੇ ਇਨਕਾਰ ਦੇ ਬਾਵਜੂਦ ਉਨ੍ਹਾਂ ਦੇ ਅੰਤਿਮ ਸਸਕਾਰ ਲਈ ਸ਼ਮਸ਼ਾਨਘਾਟ ਦੇ ਬਾਹਰ ਖੜ੍ਹੇ ਹਨ ਅਤੇ ਹਿਲਣ ਦਾ ਨਾਂ ਨਹੀਂ ਲੈ ਰਹੇ। ਪ੍ਰਸ਼ੰਸਕ ਸਵੇਰ ਤੋਂ ਹੀ ਸਿਧਾਰਥ ਦੇ ਅੰਤਿਮ ਦਰਸ਼ਨਾਂ ਦੀ ਉਡੀਕ ਕਰ ਰਹੇ ਹਨ।

Sidharth Shukla Funeral: ਪੰਜ ਤੱਤਾਂ 'ਚ ਵਿਲੀਨ ਹੋਏ ਸਿਧਾਰਥ ਸ਼ੁਕਲਾ , ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਸਿਧਾਰਥ ਦੇ ਅੰਤਿਮ ਸਸਕਾਰ ਵਿੱਚ ਉਨ੍ਹਾਂ ਦੀ ਮਾਂ, ਭੈਣਾਂ, ਜੀਜਾ ਅਤੇ ਚਚੇਰੇ ਭਰਾ ਸ਼ਾਮਲ ਹੋਏ ਸਨ। ਪਰਿਵਾਰ ਤੋਂ ਇਲਾਵਾ ਸ਼ਹਿਨਾਜ਼ ਗਿੱਲ ਅਤੇ ਉਸਦਾ ਭਰਾ, ਜਾਨ ਕੁਮਾਰ ਸਾਨੂ, ਪਾਰਸ ਛਾਬੜਾ, ਰਾਹੁਲ ਮਹਾਜਨ, ਰਸ਼ਮੀ ਦੇਸਾਈ, ਰਾਖੀ ਸਾਵੰਤ ਅਤੇ ਅਰਜੁਨ ਬਿਜਲਾਨੀ ਸਮੇਤ ਕਈ ਟੀਵੀ ਅਦਾਕਾਰ ਵੀ ਮੌਜੂਦ ਸਨ।ਸਿਧਾਰਥ ਆਪਣੀ ਮਾਂ ਦੇ ਬਹੁਤ ਨੇੜੇ ਸੀ। ਉਹ ਨਾ ਸਿਰਫ ਸੋਸ਼ਲ ਮੀਡੀਆ 'ਤੇ ਬਲਕਿ ਕਈ ਸਮਾਗਮਾਂ 'ਤੇ ਵੀ ਉਨ੍ਹਾਂ ਦਾ ਜ਼ਿਕਰ ਕਰਦਾ ਸੀ।

Sidharth Shukla Funeral: ਪੰਜ ਤੱਤਾਂ 'ਚ ਵਿਲੀਨ ਹੋਏ ਸਿਧਾਰਥ ਸ਼ੁਕਲਾ , ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਸਿਧਾਰਥ ਸ਼ੁਕਲਾ ਦੇ ਕੈਮੀਕਲ ਵਿਸ਼ਲੇਸ਼ਣ ਵਿੱਚ 10 ਤੋਂ 15 ਦਿਨ ਲੱਗ ਸਕਦੇ ਹਨ। ਕੂਪਰ ਹਸਪਤਾਲ ਦੇ ਡਾਕਟਰਾਂ ਨੇ ਉਸਦੀ ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦਾ ਕਾਰਨ ਨਹੀਂ ਦੱਸਿਆ। ਅਜਿਹੀ ਸਥਿਤੀ ਵਿੱਚ ਕੈਮੀਕਲ ਵਿਸ਼ਲੇਸ਼ਣ ਤੋਂ ਬਾਅਦ ਇਸਦੇ ਸਹੀ ਕਾਰਨ ਦਾ ਪਤਾ ਲਗਾਉਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ।ਦੱਸਿਆ ਗਿਆ ਹੈ ਕਿ ਡਾਕਟਰਾਂ ਦੀ ਟੀਮ ਨੇ 3 ਵਾਰ ਸਿਧਾਰਥ ਦੇ ਮ੍ਰਿਤਕ ਦੇਹ ਦੀ ਜਾਂਚ ਕੀਤੀ ਹੈ। ਸਿਧਾਰਥ ਦੇ ਸਰੀਰ ਦੇ ਅੰਦਰੂਨੀ ਜਾਂ ਬਾਹਰੀ ਹਿੱਸੇ 'ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ।

-PTCNews

Related Post