ਸਿੱਧੂ ਮੂਸੇਵਾਲਾ ਕਤਲ ਮਾਮਲਾ: ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ ਦੋ ਸ਼ੂਟਰ ਗੁਜਰਾਤ ਤੋਂ ਗ੍ਰਿਫ਼ਤਾਰ

By  Pardeep Singh June 20th 2022 03:47 PM -- Updated: June 20th 2022 04:19 PM

ਸਿੱਧੂ ਮੂਸੇਵਾਲਾ ਕਤਲ ਮਾਮਲੇ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿੱਚ ਇਕ ਨਵੀਂ ਅਪਡੇਟ ਆਈ ਹੈ।  ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਵੱਡਾ ਖੁਲਾਸਾ ਕੀਤਾ ਹੈ ਕਿ ਸ਼ੁੱਭਦੀਪ ਨੂੰ ਨੂੰ ਗੋਲੀ ਮਾਰਨ ਵਾਲੇ ਦੋ ਸ਼ੂਟਰ ਗ੍ਰਿਫ਼ਤਾਰ ਕੀਤੇ ਹਨ। ਪੁਲਿਸ ਨੇ ਗੁਜਰਾਤ ਦੇ ਮੁੰਦਰਾਂ ਤੋਂ ਦੋ ਸ਼ੂਟਰ ਗ੍ਰਿਫ਼ਤਾਰ ਕੀਤੇ ਹਨ। ਗ੍ਰਿਫ਼ਤਾਰ ਕੀਤੇ ਗਏ ਸ਼ੂਟਰਾਂ ਤੋਂ ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਪ੍ਰਸਿੱਧ ਗਾਈਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ  ਨੂੰ 29 ਮਈ, 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਸਿੱਧੂ ਨੂੰ ਹਸਪਤਾਲ ਲਿਜਾਂਦੇ ਸਮੇਂ ਉਨ੍ਹਾਂ ਨੇ ਆਖਰੀ ਸਾਹ ਲਏ। ਗੋਲੀਬਾਰੀ 'ਚ ਉਸ ਦੇ ਦੋ ਦੋਸਤ ਜ਼ਖਮੀ ਹੋ ਗਏ। ਇਸ ਮਾਮਲੇ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਜਸਕਰਨ ਸਿੰਘ, ਆਈਪੀਐਸ, ਆਈਜੀਪੀ, ਪੀਏਪੀ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ। SIT ਦੇ ਹੋਰ ਮੈਂਬਰ  ਗੁਰਮੀਤ ਸਿੰਘ ਚੌਹਾਨ, IPS, AIG, AGTF, ਗੌਰਵ ਤੂਰਾ, ਆਈ.ਪੀ.ਐਸ., ਐਸ.ਐਸ.ਪੀ, ਮਾਨਸਾ; ਧਰਮਵੀਰ ਸਿੰਘ, ਪੀ.ਪੀ.ਐਸ., ਐਸ.ਪੀ., ਇਨਵੈਸਟੀਗੇਸ਼ਨ, ਮਾਨਸਾ; ਵਿਸ਼ਵਜੀਤ ਸਿੰਘ, ਡੀ.ਐਸ.ਪੀ., ਇਨਵੈਸਟੀਗੇਸ਼ਨ, ਬਠਿੰਡਾ; ਅਤੇ ਪ੍ਰਿਥੀਪਾਲ ਸਿੰਘ, ਇੰਚਾਰਜ, ਸੀ.ਆਈ.ਏ. ਮਾਨਸਾ ਆਦਿ ਹਨ।ਐਸਆਈਟੀ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ, ਐਂਟੀ ਗੈਂਗਸਟਰ ਟਾਸਕ ਫੋਰਸ, ਪੰਜਾਬ ਦੀ ਸਮੁੱਚੀ ਨਿਗਰਾਨੀ ਹੇਠ ਕੰਮ ਕਰ ਰਹੀ ਹੈ।

Two active members of Lawrence Bishnoi gang arrested

29 ਮਈ ਦੀ ਸ਼ਾਮ ਦਾ ਕਹਿਰ 

ਸਿੱਧੂ ਮੂਸੇਵਾਲਾ 29 ਮਈ ਨੂੰ ਸ਼ਾਮ 5 ਵਜੇ ਦੇ ਕਰੀਬ ਆਪਣੇ ਦੋ ਦੋਸਤਾਂ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨਾਲ ਮਹਿੰਦਰਾ ਥਾਰ ਗੱਡੀ ਵਿੱਚ ਸਵਾਰ ਹੋ ਕੇ ਨੇੜਲੇ ਪਿੰਡ ਵਿੱਚ ਆਪਣੇ ਨਜ਼ਦੀਕੀ ਰਿਸ਼ਤੇਦਾਰ ਨੂੰ ਮਿਲਣ ਲਈ ਘਰੋਂ ਨਿਕਲਿਆ ਸੀ। ਤੁਹਾਨੂੰ ਦੱਸ ਦੇਈਏ ਕਿ  ਸਿੱਧੂ ਮੂਸੇਵਾਲਾ ਨੂੰ ਧਮਕੀਆਂ ਮਿਲ ਰਹੀਆ ਸਨ ਇਸ ਕਰਕੇ ਉਨ੍ਹਾਂ ਨੂੰ ਦੋ ਗੰਨਮੈਨ ਅਲਾਟ ਕੀਤੇ ਗਏ ਸਨ। ਹਾਲਾਂਕਿ ਘਟਨਾ ਵਾਲੇ ਦਿਨ ਉਹ ਉਨ੍ਹਾਂ ਨੂੰ ਇਹ ਦੱਸ ਕੇ ਉਨ੍ਹਾਂ ਦੇ ਘਰ ਛੱਡ ਗਿਆ ਸੀ ਕਿ ਉਹ ਥੋੜ੍ਹੀ ਦੇਰ 'ਚ ਘਰ ਵਾਪਸ ਆ ਜਾਵੇਗਾ। ਮ੍ਰਿਤਕ ਥਾਰ ਚਲਾ ਰਿਹਾ ਸੀ ਅਤੇ ਉਸਦਾ ਦੋਸਤ ਗੁਰਪ੍ਰੀਤ ਬੈਠਾ ਸੀ। ਉਸਦੇ ਖੱਬੇ ਪਾਸੇ ਅਤੇ ਗੁਰਵਿੰਦਰ ਪਿਛਲੀ ਸੀਟ 'ਤੇ ਬੈਠਾ ਸੀ। ਜਿਵੇਂ ਹੀ ਗੱਡੀ ਘਰੋ ਬਾਹਰ ਨਿਕਲੀ ਅਤੇ ਕੁਝ ਪ੍ਰਸ਼ੰਸਕ ਉਸਦੇ ਗੇਟ ਦੇ ਬਾਹਰ ਉਡੀਕ ਕਰ ਰਹੇ ਸਨ ਅਤੇ ਉਹ ਰੁਕ ਗਿਆ। ਉਥੇ ਮੂਸੇਵਾਲਾ ਨੇ ਸੈਲਫ਼ੀ ਕਲਿੱਕ ਕੀਤੀ ਅਤੇ ਉਹ ਆਪਣੀ ਜੀਪ ਵਿੱਚ ਬੈਠ ਕੇ ਪਿੰਡ ਜਵਾਹਰਕੇ ਵੱਲ ਚੱਲ ਗਿਆ।

Related Post