Mall of Amritsar 'ਚ ਸੱਜਿਆ ਸ੍ਰੀ ਹਰਿਮੰਦਰ ਸਾਹਿਬ ਦਾ 'ਅਲੌਕਿਕ ਮਾਡਲ'

By  Jagroop Kaur November 9th 2020 01:17 PM -- Updated: November 9th 2020 06:31 PM

ਅਮ੍ਰਿਤਸਰ: ਸ਼੍ਰੀ ਹਰਿਮੰਦਰ ਸਾਹਿਬ ਹਰ ਇਕ ਦੇ ਮਨ 'ਚ ਵੱਸਿਆ ਹੋਇਆ ਹੈ। ਜਿਸ ਦਾ ਦੂਜਾ ਰੂਪ ਸ਼ਾਇਦ ਹੀ ਕੀਤੇ ਦੇਖਣ ਨੂੰ ਮਿਲੇ , ਪਰ ਗੁਰੂ ਨਗਰੀ ਅੰਮ੍ਰਿਤਸਰ 'ਚ ਇਕ ਸਿੱਖ ਕਲਾਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦਾ ਅਜਿਹਾ ਅਲੌਕਿਕ ਮਾਡਲ ਤਿਆਰ ਕੀਤਾ ਗਿਆ ਹੈ, ਜਿਸ ਨੂੰ ਪਹਿਲਾਂ ਨਹੀਂ ਦੇਖਿਆ ਗਿਆ ਹੋਵੇਗਾ , ਇਸ ਮਨ ਭਾਉਂਦੇ ਅਲੌਕਿਕ ਮਾਡਲ ਨੂੰ ਅੰਤਰਰਾਸ਼ਟਰੀ ਕਲਾਕਾਰ ਗੁਰਪ੍ਰੀਤ ਸਿੰਘ ਵੱਲੋਂ ਬਣਾਇਆ ਗਿਆ ਹੈ। ਹਰਿਮੰਦਰ ਸਾਹਿਬ ਦੇ ਇਸ ਅਲੌਕਿਕ ਮਾਡਲ ਨੂੰ ਅੰਮ੍ਰਿਤਸਰ ਦੇ ਇਕ ਮਾਲ 'ਚ ਰੱਖਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਮਾਲ ਅੰਦਰ ਗੁਰਬਾਣੀ ਦੇ ਪਰਵਾਹ ਵੀ ਚੱਲ ਰਹੇ ਹਨ।

ਹੋਰ ਪੜ੍ਹੋ : ਅੰਮ੍ਰਿਤਸਰ ਦੇ ਕਲਾਕਾਰ ਨੇ ਜੋਅ ਬਾਈਡੇਨ ਨੂੰ ਇਸ ਤਰ੍ਹਾਂ ਦਿੱਤੀ ਵਧਾਈ

model of golden temple model of golden temple

Golden Temple ਦਾ 'ਅਲੌਕਿਕ ਮਾਡਲ' 

 

ਮਾਡਲ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਅਲੌਕਿਕ ਮਾਡਲ 'ਚ ਦਰਸ਼ਨ ਡਿਊਢੀ ਨੂੰ ਹੂ-ਬ-ਹੂ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ।ਇਸ ਦੇ ਨਾਲ ਹੀ ਇਸ ਵਿਚ ਗੁਰਦੁਆਰਾ ਲਾਚੀ ਬੇਰ ਸਾਹਿਬ ਦੇ ਨਾਲ ਬੇਰੀ ਵੀ ਦਿਖਾਈ ਗਈ ਹੈ। ਜੋ ਕਿ ਇਸ ਨੂੰ ਹੋਰ ਵੀ ਆਕਰਸ਼ਿਤ ਕਰਦੀ ਹੈ। ਅਲੌਕਿਕ ਮਾਡਲ ਦੀ ਵੱਡੀ ਖੂਬੀ ਹੈ ਕਿ ਜਿਹੜਾ ਸਰੋਵਰ ਦਿਖਾਈ ਦੇ ਰਿਹਾ ਹੈ, ਉਸ 'ਚ ਅਸਲੀ ਸਰੋਵਰ ਦਾ ਜਲ ਪਾਇਆ ਗਿਆ ਹੈ, ਜੋ ਇਸ ਨੂੰ ਬੇਹੱਦ ਖੂਬਸੂਰਤ ਅਤੇ ਪਵਿੱਤਰ ਬਣਾਉਂਦਾ ਹੈ। ਕਲਾਕਾਰ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ 'ਚ ਸੋਨੇ ਦੇ ਪੱਤਰੇ ਦਰਸਾਉਣ ਲਈ ਵੱਖ-ਵੱਖ ਤਰ੍ਹਾਂ ਦੇ ਵਿਸ਼ੇਸ਼ ਰੰਗਾਂ ਦੀ ਵਰਤੋਂ ਕੀਤੀ ਗਈ ਹੈ ਤਾਂ ਜੋ ਇਸ ਦੀ ਚਮਕ ਬਿਲਕੁਲ ਸੋਨੇ ਵਾਂਗ ਹੀ ਚਮਕਦੀ ਹੋਈ ਨਜ਼ਰ ਆਵੇ ।  ਸ੍ਰੀ ਹਰਿਮੰਦਰ ਸਾਹਿਬ ਦਾ 'ਅਲੌਕਿਕ ਮਾਡਲ' ਸ੍ਰੀ ਹਰਿਮੰਦਰ ਸਾਹਿਬ ਦਾ 'ਅਲੌਕਿਕ ਮਾਡਲ'ਉਨ੍ਹਾਂ ਦੱਸਿਆ ਕਿ ਜਿੰਨੇ ਲੋਕ ਵੀ ਮਾਲ ਅੰਦਰ ਆ ਰਹੇ ਹਨ, ਉਹ ਇਸ ਅਲੌਕਿਕ ਮਾਡਲ ਨੂੰ ਦੇਖ ਕੇ ਬਹੁਤ ਆਕਰਸ਼ਿਤ ਹੋ ਰਹੇ ਹਨ। ਇਸ ਬਾਰੇ ਜਦੋਂ ਮਾਲ 'ਚ ਆਏ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਲੋਕਾਂ ਨੂੰ ਗੁਰੂ ਸਾਹਿਬ ਅਤੇ ਪਰਮਾਤਮਾ ਨਾਲ ਜੋੜਨ ਦਾ ਇਕ ਬਹੁਤ ਵਧੀਆ ਉਪਰਾਲਾ ਹੈ। ਇਸ ਨਾਲ ਬੱਚੇ ਅਤੇ ਅੱਜ ਦੇ ਨੌਜਵਾਨ ਸਿੱਖ ਧਰਮ ਤੋਂ ਜਾਣੂ ਹੋਣ। ਇਸ ਦੇ ਲਈ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ 'ਚ ਅਜਿਹੇ ਹੋਰ ਵੀ ਉਪਰਾਲੇ ਕਰਦੇ ਰਹਿਣਗੇ ਜੋ ਕਿ ਸਿੱਖੀ ਸਿਦਕ ਨਾਲ ਜੁੜੇ ਹੋਣਗੇ।

 

Related Post