ਸਿੱਖ ਕੌਮ ਨੇ ਇੱਕ ਵਾਰ ਫਿਰ ਨਿਭਾਇਆ ਸੇਵਾ ਧਰਮ, ਅਮਰੀਕਾ 'ਚ ਤੂਫਾਨ ਪੀੜਤਾਂ ਦੀ ਕੀਤੀ ਮਦਦ

By  Joshi September 4th 2017 08:01 PM -- Updated: September 4th 2017 08:06 PM

ਸਿੱਖ ਧਰਮ ਦੀਆਂ ਸਿੱਖਿਆਵਾਂ 'ਤੇ ਖਰੇ ਉਤਰਦਿਆਂ ਇੱਕ ਵਾਰ ਫਿਰ ਕੁਝ ਸਿੱਖ ਵੀਰਾਂ ਨੇ ਆਪਣਾ ਫਰਜ਼ ਨਿਭਾਉਂਦੇ ਹੋਏ ਅਮਰੀਕਾ 'ਚ ਆਏ ਤੂਫਾਨ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਕਰਨ ਦਾ ਬੀੜਾ ਚੁੱਕਿਆ ਹੈ।

ਇੱਕ ਟਰੱਕ ਡਰਾਈਵਰ ਜੋ ਕਿ ਟੈਕਸਸ ਵੱਲ ਨੂੰ ਸਫਰ ਕਰਦਾ ਹੈ, ਨੇ ਫੈਸਲਾ ਕੀਤਾ ਕਿ ਉਹ ਰਾਹ 'ਚ ਆਉਂਦੇ ਲੋੜਵਂਦ ਦੀ ਮਦਦ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰੇਗਾ।

"ਇਹ ਸਭ ਇਨਸਾਨੀਅਤ ਲਈ ਹੈ" ਉਸਨੇ ਕਿਹਾ।

"ਮੈਂ ਅਕਸਰ ਕੰਮ ਕਰ ਕੇ ਸਫਰ ਕਰਦਾ ਰਹਿੰਦਾ ਹਾਂ, ਇਸ ਲਈ ਮੈਂ ਸੋਚਿਆ ਕਿ ਕਿਉਂ ਨਾ ਮਿਲ ਜੁਲ ਕੇ ਜਰੂਰਤਮੰਦਾਂ ਦੀ ਮਦਦ ਕੀਤੀ ਜਾਵੇ। ਹੋ ਸਕਦਾ ਹੈ ਇਸ ਮਦਦ ਨਾਲ ਕਿਸੇ ਦੀ ਜ਼ਿੰਦਗੀ 'ਚ ਕੁਝ ਚੰਗਾ ਪ੍ਰਭਾਵ ਪਵੇ।"ਉਸਨੇ ਕਿਹਾ

Sikh community helps victims of Hurricane Harveyਦੱਸਣਯੋਗ ਹੈ ਕਿ ਇਸ ਤੂਫਾਨ ਕਾਰਨ ਲੱਖਾਂ ਲੋਕ ਪ੍ਰਭਾਵਿਤ ਹੋਏ ਸਨ।

Sikh community helps victims of Hurricane Harveyਸਿਆਟਲ ਸਮੇਤ ਹੋਰ ਗੁਰਦੁਆਰਾ ਸਾਹਿਬ ਵਿੱਚ ਲੋੜਵੰਦਾਂ ਨੂੰ ਉਹਨਾਂ ਦੀ ਜ਼ਰੂਰਤ ਦਾ ਸਮਾਨ ਪਹੁੰਚਾਇਆ ਜਾ ਰਿਹਾ ਹੈ।

Sikh community helps victims of Hurricane Harveyਸਾਰੀਆਂ ਸਿੱਖ ਜਥੇਬੰਦੀਆਂ ਦੇ ਯੋਗਦਾਨ ਨਾਲ ਜ਼ਰੂਰਤਮੰਦਾਂ ਦੀ ਹਰ ਸੰਭਵ ਮਦਦ ਕੀਤੀ ਜਾਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।

—PTC News

Related Post