ਸਿੱਖ ਕੁੜੀ ਨਾਲ ਲੰਡਨ ਦੀ ਫਲਾਈਟ 'ਚ ਹੋਇਆ ਵਿਤਕਰਾ

By  Joshi September 28th 2017 11:47 PM -- Updated: September 28th 2017 11:49 PM

Sikh girl faces discrimination: ਸਿੱਖ ਕੁੜੀ ਨਾਲ ਲੰਡਨ ਦੀ ਫਲਾਈਟ 'ਚ ਹੋਇਆ ਵਿਤਕਰਾ, ਗੁੱਸੇ 'ਚ ਪੋਸਟ ਕੀਤਾ ਇਹ ਮੈਸੇਜ!

Sikh girl faces discrimination in London flight, shares Facebook post!ਇੱਕ ਪਾਸੇ ਖਾਲਸਾ ਏਡ ਬਿਨ੍ਹਾਂ ਕਿਸੇ ਵਿਤਕਰੇ ਲੋੜਵੰਦਾਂ ਦੀ ਕਰ ਰਹੀ ਹੈ ਮਦਦ, ਦੂਜੇ ਪਾਸੇ ਕੌਮ ਨਾਲ ਕਿਉਂ ਵਾਪਰ ਰਿਹਾ ਹੈ ਇਹ ਕੁਝ?

ਵਿਦੇਸ਼ਾਂ ਵਿੱਚ ਵੱਖੋ-ਵੱਖ ਧਰਮਾਂ ਅਤੇ ਜਾਤੀਆਂ ਨਾਲ ਸੰਬੰਧਤ ਲੋਕਾਂ ਨਾਲ ਹੋਣ ਵਾਲੇ ਨਸਲੀ ਵਿਤਕਰੇ ਦੀਆਂ ਖਬਰਾਂ ਸੁਣਨਾ ਅੱਜਕਲ ਜਿਵੇਂ ਆਮ ਜਿਹਾ ਹੀ ਹੋ ਗਿਆ ਹੈ। ਭਾਵੇਂ ਕਿ ਹਰ ਦੇਸ਼ ਅਤੇ ਪ੍ਰਸ਼ਾਸਨ ਇਹ ਦਾਅਵਾ ਕਰਦਾ ਹੈ ਕਿ ਇਹਨਾਂ ਵਿਤਕਰਿਆਂ ਨੂੰ ਠੱਲ ਪਾਉਣ ਲਈ ਬਣਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਸੱਚਾਈ ਤਾਂ ਕੁਝ ਹੋਰ ਹੀ ਬਿਆਨ ਕਰਦੀ ਹੈ।

Sikh girl faces discrimination in London flight, shares Facebook post!

ਇੱਕ ਪਾਸੇ ਸਿੱਖ ਭਾਈਚਾਰਾ ਹਰ ਦੇਸ਼, ਹਰ ਸਮੇਂ ਬਿਨ੍ਹਾਂ ਕਿਸੇ ਨਾਲ ਭੇਦਭਾਵ ਕੀਤਿਆਂ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦਾ ਹੈ, ਪਰ ਫਿਰ ਵੀ ਕੁਝ ਅਜਿਹੇ ਲੋਕ ਹਨ ਜੋ ਸਿੱਖ ਕੌਮ ਨਾਲ ਵਿਤਕਰਾ ਕਰਨੋਂ ਨਹੀਂ ਹਟਦੇ।

ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਲੰਡਨ ਹੈਥਰੋਅ ਏਅਰਪੋਰਟ 'ਤੇ, ਜਿੱਥੇ ਦਸਤਾਰ ਸਜਾਈ ਇੱਕ ਸਿੱਖ ਲੜਕੀ ਹਰਸ਼ਰਨ ਕੌਰ ਨੂੰ ਫਲਾਈਟ ਵਿੱਚ ਏਅਰਹੋਸਟੈਸ ਵੱਲੋਂ ਕੁਝ ਵੀ ਖਾਣ ਪੀਣ ਜਾਂ ਸੁਵਿਧਾ ਦਾ ਇਸ ਲਈ ਨਹੀਂ ਪੁੱਛਿਆ ਗਿਆ ਕਿਉਂਕਿ ਉਹ ਸਿੱਖ ਸੀ ਅਤੇ ਉਸਨੇ ਸਿਰ 'ਤੇ ਕੇਸਕੀ ਸਜਾਈ ਹੋਈ ਸੀ।

"Discrimination in British Airways Flight no L6EVIL ... will file a complaintsoon ... @BritishAirwaysT how can ur Employee named Monica refusedeven water To me ? From 100's of employees didn't ask Food to meand again at d end refused juice to me ...

M also paid passenger"

ਗੁੱਸੇ 'ਚ ਕੌਰ ਨੇ ਕੇਸ ਕਰਨ ਦੀ ਧਮਕੀ ਦਿੱਤੀ ਅਤੇ ਫੇਸਬੁੱਕ 'ਤੇ ਪੋਸਟ ਵੀ ਪਾਈ ਹੈ।

ਇੱਥੇ ਸਵਾਲ ਖੜ੍ਹਾ ਹੁੰਦਾ ਹੈ ਕਿ ਆਖਿਰ ਕਿੰਨ੍ਹੀ ਦੇਰ ਹੋਰ ਕੌਮ ਨੂੰ ਇਸ ਸੰਘਰਸ਼ 'ਚੋਂ ਗੁਜ਼ਰਨਾ ਪਵੇਗਾ ਅਤੇ ਕਦੋਂ ਲੋਕ ਵਿਤਕਰੇ ਅਤੇ ਨਸਲਵਾਦ ਦੀਆਂ ਜੰਜ਼ੀਰਾਂ ਨੂੰ ਤੋੜ ਕੇ ਇਨਸਾਨੀਅਤ ਵਾਲਾ ਰਾਹ ਅਪਨਾਉਣਗੇ।

—PTC News

Related Post