ਦੇਖੋ, ਇਤਨੀ ਛੋਟੀ ਉਮਰ 'ਚ ਸਿੱਖ ਬੱਚਾ ਕਿੰਨ੍ਹੀ ਲਗਨ ਨਾਲ ਗੁਰਬਾਣੀ ਅਤੇ ਤਬਲੇ ਪ੍ਰਤੀ ਆਪਣੀ ਲਗਨ ਵਿਖਾਉਂਦਾ ਹੋਇਆ (ਵੀਡੀਓ)

By  Joshi July 25th 2018 06:40 AM -- Updated: July 25th 2018 06:55 AM

ਅੱਜ ਦੇ ਸਮੇਂ ਵਿੱਚ ਜਿੱਥੇ ਕਈ ਲੋਕਾਂ ਨੇ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਵਿੱਚ ਪ੍ਰਪੱਕ ਬਣਾਉਣ, ਸੰਗੀਤ ਦੀ ਵਿੱਦਿਆ ਲੈਣ ਕਲਚਰਲ ਗਤੀਵਿਧੀਆਂ ਵਾਲੇ ਪਾਸੇ ਲਗਾਇਆ ਹੋਇਆ ਹੈ, ਉੱਥੇ ਇਸ ਵੀਡਿਓ ਵਿਚਲੇ ਬੱਚੇ ਨੂੰ ਉਸਦੇ ਮਾਤਾ ਪਿਤਾ ਨੇ ਸਿੱਖ ਧਰਮ ਵੱਲ ਤੋਰਨ ਅਤੇ ਗੁਰਬਾਣੀ ਵਿਚਾਰ ਅਤੇ ਸਿੱਖ ਧਰਮ ਬਾਰੇ ਗਿਆਨ ਹਾਸਿਲ ਕਰਨ ਵੱਲ ਲਗਾਇਆ ਹੋਇਆ ਹੈ।

ਇਸ ਵੀਡਿਓ ਵਿੱਚ ਇਹ ਸਿੱਖ ਬੱਚਾ ਬਹੁਤ ਹੀ ਨਿਮਰਤਾ ਨਾਲ ਗੁਰਬਾਣੀ ਸੁਣਾ ਰਿਹਾ ਹੈ ਅਤੇ ਉਸਦੀ ਵਿਆਖਿਆ ਵੀ ਕਰ ਰਿਹਾ ਹੈ ।

ਇਹ ਵੀਡਿਓ ਬਾਹਰਲੇ ਮੁਲਕ ਦੀ ਦੱਸੀ ਜਾ ਰਹੀ ਹੈ। ਜਿੱਥੇ ਕਿ ਪੰਜਾਬੀ ਭਾਸ਼ਾ ਅਤੇ ਸਿੱਖ ਧਰਮ ਵੱਲ ਲੋਕਾਂ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਹਨ।

ਕੁਝ ਵੀ ਕਹੋ ਇਹ ਵੀਡਿਓ ਬਹੁਤ ਹੀ ਸਲਾਹੀ ਜਾ ਰਹੀ ਹੈ।

—PTC News

Related Post