'84 ਦੇ ਸ਼ਹੀਦਾਂ ਨੂੰ ਸਮਰਪਿਤ 'ਸੱਚ ਦੀ ਕੰਧ' ਯਾਦਗਾਰ 'ਚ ਦੁਨੀਆ ਭਰ ਦੇ ਸਿੱਖ ਕਤਲੇਆਮ 'ਚ ਸ਼ਹੀਦ ਹੋਣ ਵਾਲੇ ਸਿੰਘਾਂ ਦਾ ਨਾਮ ਲਿਖਿਆ ਜਾਵੇਗਾ

By  Joshi July 10th 2018 04:15 AM -- Updated: July 10th 2018 10:03 AM

'84 ਦੇ ਸ਼ਹੀਦਾਂ ਨੂੰ ਸਮਰਪਿਤ 'ਸੱਚ ਦੀ ਕੰਧ' ਯਾਦਗਾਰ 'ਚ ਦੁਨੀਆ ਭਰ ਦੇ ਸਿੱਖ ਕਤਲੇਆਮ 'ਚ ਸ਼ਹੀਦ ਹੋਣ ਵਾਲੇ ਸਿੰਘਾਂ ਦਾ ਨਾਮ ਲਿਖਿਆ ਜਾਵੇਗਾ Sikhs killed in hate crimes

ਭਾਰਤੀ ਪਾਰਲੀਮੈਂਟ ਦੇ ਕੋਲ ਗੁਰਦੁਆਰਾ ਰਕਾਬ ਗੰਜ 'ਚ '84 ਦੇ ਸਿੱਖ ਸ਼ਹੀਦਾਂ ਦੀ ਯਾਦ 'ਚ ਬਣਾਈ ਗਈ ਯਾਦਗਾਰ ਦੇ ਵਿੱਚ ਸ਼ਹੀਦਾਂ ਦਾ ਨਾਮ ਦਰਜ ਕੀਤਾ ਜਾਵੇਗਾ।

Sikh massacre memorial near Parliament now to have names of Sikhs killed in hate crimes ਇੱਕ ਧਾਰਮਿਕ ਸਮਾਗਮ ਨੂੰ ਸੰਬੋਧਿਤ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਦੱਸਿਆ ਕਿ ਤਮਾਮ ਉਹਨਾਂ ਸਿੱਖ ਸ਼ਹੀਦਾਂ ਦਾ ਨਾਮ ਯਾਦਗਾਰ 'ਚ ਵੱਖਰੀ ਦੀਵਾਰ ਬਣਾ ਕੇ ਲਿਖਿਆ ਜਾਵੇਗਾ ਜੋ ਨਸਲੀ ਹਿੰਸਾ ਦਾ ਸ਼ਿਕਾਰ ਹੋਏ ਹਨ।

ਉਹਨਾਂ ਕਿਹਾ ਕਿ ਅਫਗਾਨੀਸਤਾਨ 'ਚ ਨਸਲੀ ਹਿੰਸਾ ਦਾ ਸ਼ਿਕਾਰ ਸਿੰਘਾਂ ਨੂੰ ਇਸ ਇਸ ਕਰਕੇ ਕਤਲ ਕੀਤਾ ਗਿਆ ਕਿਉਂਕਿ ਉਹ ਸਿੱਖ ਸਨ ਅਤੇ ਉਥੇ ਹਿੰਦੂ ਸਿੱਖਾਂ ਨੂੰ ਕੱਢਣ ਦੀ ਸਾਜਿਸ਼ ਅਧੀਨ ਅਜਿਹਾ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

ਉਹਨਾਂ ਕਿਹਾ ਕਿ 1990-1991 ਇਸ ਤੋਂ ਇਲਾਵਾ ਕਸ਼ਮੀਰ 'ਚ 37 ਸਿੱਖਾਂ ਦਾ ਕਤਲੇਆਮ ਵੀ ਕੀਤਾ ਗਿਆ ਸੀ।

Sikh massacre memorial near Parliament now to have names of Sikhs killed in hate crimesਜਿੱਥੇ ਵੀ ਹਮਲਾ ਹੋਇਆ ਵੱਡਾ ਕਤਲੇਆਮ ਹੋਇਆ ਹੈ, ਉਹਨਾਂ ਸਾਰਿਆਂ ਦਾ ਨਾਮ ਇੱਕ ਵੱਖਰੀ ਦੀਵਾਰ ਬਣਾ ਕੇ ਲਿਖਿਆ ਜਾਵੇਗਾ।

ਉਹਨਾਂ ਅੱਗੇ ਕਿਹਾ ਕਿ ਜੇਕਰ ਅਸੀਂ ਇਹ ਨਾਮ ਹੁਣ ਦਰਜ ਨਾ ਕੀਤੇ ਅਤੇ ਵਕਤ ਨਾਲ ਭੁਲਾ ਦਿੱਤੇ ਤਾਂ ਇਤਿਹਾਸ 'ਚੋਂ ਉਹਨਾਂ ਦਾ ਨਾਮ ਸਦਾ ਲਈ ਮਿਟ ਜਾਵੇਗਾ। ਉਹਨਾਂ ਦਾ ਨਾਮ ਇਤਿਹਾਸ 'ਚ ਲਿਖਣ ਲਈ ਇਹ ਸਾਡਾ ਫਰਜ਼ ਹੈ।

—PTC News

 

Related Post