ਸਿੱਖ ਜਥੇਬੰਦੀਆਂ ਦੀ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ 'ਤੇ ਪੰਜਾਬ ਸਰਕਾਰ ਨੂੰ ਘੇਰਨ ਦੀ ਤਿਆਰੀ

By  Ravinder Singh July 30th 2022 03:41 PM

ਬਠਿੰਡਾ : ਸਿੱਖ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਗਿਆ। 15 ਅਗਸਤ ਨੂੰ ਲੁਧਿਆਣਾ ਵਿਖੇ ਜਿਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਜਾ ਰਹੇ ਹਨ ਉੱਥੇ ਹੀ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ 13 ਅਗਸਤ ਨੂੰ ਸਟੇਡੀਅਮ ਦੇ ਬਾਹਰ ਕਾਲੀਆਂ ਝੰਡੀਆਂ ਤੇ ਕਾਲੇ ਚੋਲ਼ੇ ਪਾਕੇ ਖੁਦ ਨੂੰ ਸੰਗਲੀਆਂ ਨਾਲ ਬੰਨ੍ਹ ਕੇ ਰੋਸ ਪ੍ਰਦਰਸ਼ਨ ਕਰਨਗੇ। ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸੰਘਰਸ਼ ਦਾ ਐਲਾਨ ਕੀਤਾ।

ਸਿੱਖ ਜਥੇਬੰਦੀਆਂ ਦੀ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ 'ਤੇ ਪੰਜਾਬ ਸਰਕਾਰ ਨੂੰ ਘੇਰਨ ਦੀ ਤਿਆਰੀ

ਉਨ੍ਹਾਂ ਨੇ ਕਿਹਾ ਕਿ ਸਜ਼ਾ ਪੂਰੀ ਕਰ ਚੁੱਕੇ ਸਾਰੇ ਬੰਦੀ ਸਿੰਘ ਦੀ ਰਿਹਾਈ, ਪਾਕਿਸਤਾਨ ਨਾਲ ਵਪਾਰਕ ਲਾਂਘਾ ਖੋਲ੍ਹਣ, ਤੁਗਲਕਾਬਾਦ ਦੇ ਗੁਰੂ ਰਵਿਦਾਸ ਮੰਦਰ ਦੀ ਜ਼ਮੀਨ ਦੀ ਵਾਪਸੀ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਨੂੰ 25 ਅਪ੍ਰੈਲ ਨੂੰ ਦਿੱਤੇ ਯਾਦ ਪੱਤਰ ਤੇ 10 ਦਸੰਬਰ 2021 ਨੂੰ ਪ੍ਰਧਾਨ ਮੰਤਰੀ ਨੂੰ ਦਿੱਤੇ ਯਾਦ ਪੱਤਰ ਮੁਤਾਬਕ ਸਾਰੀਆਂ ਮੰਗਾਂ ਦੇ ਹੱਲ ਲਈ 1947 ਵਿੱਚ ਆਜ਼ਾਦੀ ਸਮੇਂ ਸਿੱਖਾਂ ਨਾਲ ਕੀਤੇ ਵਾਅਦਿਆਂ ਮੁਤਾਬਕ ਪੰਜਾਬ ਨੂੰ ਵਿਸ਼ੇਸ਼ ਅਧਿਕਾਰਾਂ ਵਾਲਾ ਖਿੱਤਾ ਦੇਣ।

ਸਿੱਖ ਜਥੇਬੰਦੀਆਂ ਦੀ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ 'ਤੇ ਪੰਜਾਬ ਸਰਕਾਰ ਨੂੰ ਘੇਰਨ ਦੀ ਤਿਆਰੀ

ਇਸ ਤੋਂ ਇਲਾਵਾ ਰਾਜਾਂ ਨੂੰ ਵੱਧ ਅਧਿਕਾਰ ਜਮਹੂਰੀਅਤ ਦੀ ਸਹੀ ਅਰਥਾਂ ਵਿੱਚ ਬਹਾਲੀ, ਭ੍ਰਿਸ਼ਟਾਚਾਰ ਰਹਿਤ, ਨਸ਼ਿਆਂ ਰਹਿਤ, ਰਾਜਸੀ ਲੁਟੇਰਾਵਾਦ ਖ਼ਤਮ ਕਰਨ ਇਨਸਾਫ਼ ਤੇ ਬਰਾਬਰੀ ਵਾਲੇ ਰਾਜ ਤੇ ਸਮਾਜ ਦੀ ਸਿਰਜਣਾ ਲਈ ਲੰਬੇ ਤੇ ਮਜ਼ਬੂਤ ਲੋਕ ਲਹਿਰ ਬਣਾਉਣ ਲਈ ਤੇ ਲੁਟੇਰੇ ਪ੍ਰਬੰਧ ਦਾ ਖ਼ਾਤਮਾ ਕਰ ਕੇ ਬੇਗਮਪੁਰਾ ਬਣਾਉਣ ਲਈ ਉਪਰਾਲੇ ਤੇਜ਼ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਹਾਸੋਹੀਣੇ ਫ਼ੈਸਲੇ ਲੈ ਰਹੀ ਹੈ। ਮੁੱਖ ਮੰਤਰੀ ਦਿੱਲੀ ਦੇ ਡੋਗਰਿਆਂ ਦਾ ਗੁਲਾਮ ਬਣ ਕੇ ਰਹਿ ਗਿਆ ਹੈ।

ਸਿੱਖ ਜਥੇਬੰਦੀਆਂ ਦੀ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ 'ਤੇ ਪੰਜਾਬ ਸਰਕਾਰ ਨੂੰ ਘੇਰਨ ਦੀ ਤਿਆਰੀਇਨ੍ਹਾਂ ਨਾਲ ਜਮਹੂਰੀ ਤੇ ਸੰਵਿਧਾਨਕ ਕਦਰਾਂ ਕੀਮਤਾਂ, ਪੰਜਾਬ ਦੇ ਸਨਮਾਨ ਨੂੰ ਸੱਟ ਲੱਗ ਰਹੀ ਹੈ। ਕਮੀਜ਼ ਬਦਲਣ ਵਾਂਗ ਡੀਜੀਪੀ, ਮੁੱਖ ਸਕੱਤਰ, ਐਡਵੋਕੇਟ ਜਨਰਲ, ਹੋਰ ਉੱਚ ਅਧਿਕਾਰੀ ਬਦਲੇ ਜਾ ਰਹੇ ਹਨ। ਮੁੱਖ ਮੰਤਰੀ ਕੇਜਰੀਵਾਲ ਦਾ ਗੁਲਾਮ ਬਣ ਕੇ ਪ੍ਰਸ਼ਾਸਨ ਚਲਾਉਣ ਲਈ ਹਾਸੋਹੀਣ ਹਰਕਤਾਂ ਕਰ ਰਿਹਾ ਹੈ। ਇਨ੍ਹਾਂ ਮੁੱਦਿਆਂ ਉਪਰ ਰੋਸ ਪ੍ਰਗਟ ਕਰਨ ਲਈ 13 ਅਗਸਤ ਨੂੰ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਜਿਥੇ ਮੁੱਖ ਮੰਤਰੀ ਨੇ ਝੰਡਾ ਲਹਿਰਾਉਣਾ ਉੱਥੇ ਕਾਲੇ ਝੰਡਿਆਂ ਨਾਲ ਰੋਸ ਮਾਰਚ ਕੀਤਾ ਜਾਵੇਗਾ। ਕਿਸੇ ਟਕਰਾਅ ਵਿਚ ਨਾ ਪੈਣ ਲਈ ਰੋਸ ਮਾਰਚ 12 ਵਜੇ ਗੁਰਦੁਆਰਾ ਦੁੱਖ ਨਿਵਾਰਨ ਤੋਂ ਸ਼ੁਰੂ  ਕਰ ਕੇ ਗੁਰੂ ਨਾਨਕ ਸਟੇਡੀਅਮ ਵਿਚ ਕਾਲੇ ਝੰਡਿਆਂ, ਕਾਲੇ ਚੋਲੇ ਤੇ ਸੰਗਲੀਆਂ 'ਚ ਬੰਨ੍ਹ ਕੇ ਰੋਸ ਮਾਰਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਨਾਰਕੋਟਿਕਸ ਕੰਟਰੋਲ ਬਿਊਰੋ ਦੀ ਕਾਨਫਰੰਸ 'ਚ ਪਹੁੰਚੇ ਅਮਿਤ ਸ਼ਾਹ, ਨਸ਼ੇ ਦੀ ਸਮੱਸਿਆ 'ਤੇ ਕੀਤੀ ਚਰਚਾ

Related Post