ਸਿੱਖ ਰੈਫਰੀ ਨਾਲ ਸੋਸ਼ਲ ਮੀਡੀਆ 'ਤੇ ਹੋਇਆ ਨਸਲੀ ਵਿਤਕਰਾ!

By  Joshi August 4th 2017 02:33 PM

Sikh referee calls for unity, faces racial abuse online after football match!

ਇੱਕ 33 ਸਾਲਾ ਸਿੰਗਾਪੁਰ ਦੇ ਸਿੱਖ ਰੈਫ਼ਰੀ ਨੇ ਇੱਥੇ ਸਿੰਗਾਪੁਰ ਵਿਖੇ ਇੱਕ ਮੈਚ ਦੇ ਬਾਅਦ ਸੋਸ਼ਲ ਮੀਡੀਆ 'ਤੇ ਨਸਲੀ ਦੁਰਵਿਵਹਾਰ ਹੋਣ ਤੋਂ ਬਾਅਦ ਫੁੱਟਬਾਲ ਭਾਈਚਾਰੇ ਨੂੰ ਏਕਤਾ ਦੀ ਅਪੀਲ ਕੀਤੀ ਅਤੇ ਇਕਜੁੱਟ ਹੋ ਕੇ ਰਹਿਣ ਨੂੰ ਕਿਹਾ ਹੈ।

ਸੁਖਬੀਰ ਸਿੰਘ ਨੇ ਸਿੰਗਾਪੁਰ ਦੇ ਨੈਸ਼ਨਲ ਸਟੇਡੀਅਮ ਵਿਖੇ ਅੰਤਿਮ ਸ਼ਨੀਵਾਰ ਦੇ ਕੌਮਾਂਤਰੀ ਚੈਂਪੀਅਨ ਕੱਪ (ਆਈ ਸੀ ਸੀ) ਦੇ ਮੈਚ 'ਚ ਕੁਝ ਵਿਵਾਦਪੂਰਨ ਫੈਸਲੇ ਕੀਤੇ ਸਨ। ਇਹ ਮੈਚ ਇੰਟਰ ਮਿਲਨ ਨੇ ਚੈਲਸੀਆ ਨੂੰ ੨-੧ ਨਾਲ ਹਰਾਇਆ ਸੀ।

Sikh referee calls for unity, faces racial abuse online after football match!ਟਵਿੱਟਰ 'ਤੇ ਉਨ੍ਹਾਂ ਦੇ ਫੈਸਲਿਆਂ ਦੀ ਆਲੋਚਨਾ ਹੋਈ ਸੀ।

"ਮੈਂ ਇਹ ਨਹੀਂ ਕਹਾਂਗਾ ਕਿ ਮੈਂ ਇਸ ਦੁਆਰਾ ਪ੍ਰਭਾਵਿਤ ਹਾਂ ਕਿਉਂਕਿ ਮੈਂ ਟਵੀਟ ਨਹੀਂ ਪੜ੍ਹਿਆ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਨਸਲਵਾਦ ਨੂੰ ਅਣਡਿੱਠ ਕਰਦਾ ਹਾਂ ਇਹ (ਫੁਟਬਾਲ ਵਿੱਚ ਨਸਲਵਾਦ) ਕੁਝ ਅਜਿਹਾ ਹੈ ਜਿਸ ਵੱਲ ਗੌਰ ਕਰਨ ਦੀ ਜ਼ਰੂਰਤ ਹੈ। ਕਿਸੇ ਦੀ ਜਾਤੀ ਦੇ ਆਧਾਰ ਕੋਈ ਪੱਖਪਾਤ ਨਹੀਂ ਹੋਣਾ ਚਾਹੀਦਾ ਹੈ" ਸਿੰਘ ਨੇ ਦਿ ਸਟ੍ਰੇਟ ਟਾਈਮਜ਼ ਦੇ ਹਵਾਲੇ ਨਾਲ ਕਿਹਾ।

Sikh referee calls for unity, faces racial abuse online after football match!ਸਿੰਘ ਨੇ ਫੁਟਬਾਲ ਭਾਈਚਾਰੇ ਦੇ ਅੰਦਰ ਏਕਤਾ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਹਰੇਕ ਨੂੰ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਕਿ ਉਹ ਜਿਸ ਵੀ ਚੀਜ਼ 'ਚ ਹਿੱਸਾ ਲੈਣਾ ਚਾਹੁੰਦੇ ਹਨ ਉਸ ਵਿੱਚ ਹਿੱਸਾ ਲੈ ਸਕਣ, ਖਾਸ ਕਰਕੇ ਜਦੋਂ ਖੇਡਾਂ ਦੀ ਗੱਲ ਆਉਂਦੀ ਹੈ। ਉਹਨਾਂ ਕਿਹਾ ਕਿ ਖੇਡਾਂ ਲੋਕਾਂ ਨੂੰ ਇਕਜੁੱਟ ਕਰਦੀਆਂ ਹਨ ਨਾਂ ਕਿ ਸਾਨੂੰ ਵੰਡਦੀਆਂ ਨਹੀਂ ਹਨ।

Sikh referee calls for unity, faces racial abuse online after football match!ਐਂਟੀ ਵਿਤਕਰੇਬਾਜ਼ੀ ਬਿਊਰੋ 'ਕਿਕ ਇਟ ਆਉਟ' ਘਟਨਾ ਦੀ ਜਾਂਚ ਕਰ ਰਿਹਾ ਹੈ, ਸਿੰਘ ਨੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ।

—PTC News

Related Post