ਸਿੱਖ ਨੌਜਵਾਨ ਰਣਜੀਤ ਸਿੰਘ ਦਿਲੀ ਜੇਲ੍ਹ ਤੋਂ ਹੋਇਆ ਰਿਹਾਅ

By  Jagroop Kaur March 17th 2021 08:54 PM -- Updated: March 17th 2021 09:23 PM

ਕਾਲੇ ਕਾਨੂੰਨਾਂ ਖਿਲਾਫ ਦਿੱਲੀ ਵਿਖੇ ਹੋਈ ਟਰੈਕਟਰ ਮਾਰਚ ਦੌਰਾਨ ਕਿਸਾਨਾਂ ਨਾਲ ਢਾਹਿਆ ਗਿਆ ਤਸ਼ੱਦਦ ਕੋਈ ਭੁੱਲ ਨਹੀਂ ਸਕਦਾ। ਉਥੇ ਹੀ ਇਸ ਦੌਰਾਨ ਦਿੱਲੀ 'ਚ ਹੋਈ ਨੌਜਵਾਨ ਕਿਸਾਨ ਨੂੰ ਬੁਰੀ ਤਰ੍ਹਾਂ ਨਾਲ ਕੁੱਟ ਮਾਰ ਕਰਕੇ ਜੇਲ੍ਹ ਚ ਬੰਦ ਕੀਤਾ ਗਿਆ ਸੀ ਜਿਸ ਨੂੰ ਅੱਜ ਦਿਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਰਿਹਾ ਕਰਵਾ ਲਿਆ ਗਿਆ ਹੈ , ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਨੌਜਵਾਨ ਰਣਜੀਤ ਸਿੰਘ ਦਾ ਫੁੱਲਾਂ ਦੇ ਹਰ ਪਾ ਕੇ ਸਵਾਗਤ ਕੀਤਾ ਗਿਆ। Manjinder Singh Sirsa

Manjinder Singh Sirsa

READ MORE : ਕੋਰੋਨਾ ਪੀੜਤ ਸੁਖਬੀਰ ਸਿੰਘ ਬਾਦਲ ਇਲਾਜ ਲਈ ਦਿੱਲੀ ਹੋਏ ਰਵਾਨਾ

ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਰਿਹਾਈ ਵੇਲੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਉਨ੍ਹਾਂ ਦਾ ਸਰੋਪੇ ਨਾਲ ਸਵਾਗਤ ਕੀਤਾ।

ਬੀਤੇ ਦਿਨੀਂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ 'ਅਸੀਂ ਰਣਜੀਤ ਸਿੰਘ ਦੀ ਜ਼ਮਾਨਤ ਕਰਾਉਣ ‘ਚ ਹੋਏ ਕਾਮਯਾਬ Folded hands ਮੈਂ DSGMC ਦੀ ਲੀਗਲ ਟੀਮ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ, ਸ. ਰਜਿੰਦਰ ਸਿੰਘ ਚੀਮਾ, ਸ. ਵਰਿੰਦਰ ਸਿੰਘ ਸੰਧੂ, ਸ. ਜਸਪ੍ਰੀਤ ਸਿੰਘ ਰਾਏ, ਸ੍ਰੀ ਰਾਕੇਸ਼ ਚਾਹੜ, ਸ. ਜਸਦੀਪ ਸਿੰਘ ਢਿੱਲੋਂ, ਸ੍ਰੀ ਪਰਤੀਕ ਕੋਹਲੀ ਤੇ ਸ੍ਰੀ ਸੰਕਲਪ ਕੋਹਲੀ ਦਾ ਧੰਨਵਾਦ ਕਰਦਾ ਹਾਂ'

ਉਥੇ ਹੀ ਹੁਣ ਰਣਜੀਤ ਸਿੰਘ ਦੀ ਰਿਹੈ ਤੋਂ ਬਾਅਦ ਹਰ ਪਾਸੇ ਖੁਸ਼ੀ ਦਾ ਮਹੌਲ ਬਣਿਆ ਹੈ। ਇਸ ਮੌਕੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿਲੀ ਫਤਿਹ ਦਿਵਸ ਮੌਕੇ ਰਣਜੀਤ ਦੀ ਰਿਹਾਈ ਜਿੱਤ ਦਾ ਪ੍ਰਤੀਕ ਹੈ।

Related Post