ਸਿੱਖਾਂ ਦੀ ਕਾਲੀ ਸੂਚੀ ਮਾਮਲੇ 'ਤੇ ਦਿੱਲੀ ਹਾਈਕੋਰਟ ਦਾ ਆਇਆ ਅਹਿਮ ਫ਼ੈਸਲਾ

By  Shanker Badra October 11th 2018 02:07 PM

ਸਿੱਖਾਂ ਦੀ ਕਾਲੀ ਸੂਚੀ ਮਾਮਲੇ 'ਤੇ ਦਿੱਲੀ ਹਾਈਕੋਰਟ ਦਾ ਆਇਆ ਅਹਿਮ ਫ਼ੈਸਲਾ:ਸਿੱਖਾਂ ਦੀ ਕਾਲੀ ਸੂਚੀ ਮਾਮਲੇ 'ਤੇ ਦਿੱਲੀ ਹਾਈਕੋਰਟ ਦਾ ਅੱਜ ਅਹਿਮ ਫ਼ੈਸਲਾ ਆਇਆ ਹੈ।ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਦਿੱਲੀ ਕਮੇਟੀ 3 ਸਾਲਾਂ ਤੋਂ ਕਾਲੀ ਸੂਚੀ ਮਾਮਲੇ 'ਤੇ ਕਾਨੂੰਨੀ ਜੰਗ ਲੜ ਰਹੀ ਹੈ।

ਇਸ ਮਾਮਲੇ ਸਬੰਧੀ ਦਿੱਲੀ ਕਮੇਟੀ ਨੇ 3 ਸਾਲ ਪਹਿਲਾਂ ਦਿੱਲੀ ਹਾਈਕੋਰਟ ਵਿੱਚ ਕੇਸ ਪਾਇਆ ਸੀ ,ਜਿਸ 'ਤੇ ਅੱਜ ਦਿੱਲੀ ਹਾਈਕੋਰਟ ਵਿੱਚ ਸੁਣਵਾਈ ਹੋਈ ਹੈ।ਇਸ ਸੁਣਵਾਈ ਦੌਰਾਨ ਦਿੱਲੀ ਹਾਈਕੋਰਟ ਨੇ ਇੱਕ ਸੀਲ ਬੰਦ ਲਿਫ਼ਾਫ਼ਾ ਦਿੱਤਾ ਹੈ ,ਜਿਸ 'ਚ ਦਿੱਲੀ ਹਾਈਕੋਰਟ ਨੇ ਕਾਲੀ ਸੂਚੀ 'ਚੋਂ 9 ਨਾਂਅ ਹੋਰ ਕੱਢ ਦਿੱਤੇ ਹਨ ਅਤੇ ਹੁਣ 58 ਨਾਂਅ ਬਾਕੀ ਹਨ।

ਮਨਜੀਤ ਸਿੰਘ ਜੀਕੇ ਨੇ ਦੱਸਿਆ ਕਿ ਦਿੱਲੀ ਕਮੇਟੀ ਇਸ ਤੋਂ ਪਹਿਲਾਂ 300 ਨਾਂਅ ਕੱਢਵਾ ਚੁੱਕੀ ਹੈ।

-PTCNews

Related Post