ਸਿਮਰਜੀਤ ਬੈਂਸ ਨੂੰ ਪੁਲਿਸ ਕਿਸੇ ਵੀ ਸਮੇਂ ਕਰ ਸਕਦੀ ਹੈ ਗ੍ਰਿਫ਼ਤਾਰ ,ਬਟਾਲਾ ਪੁਲਿਸ ਦੀਆਂ ਟੀਮਾਂ ਰਵਾਨਾ

By  Shanker Badra September 17th 2019 03:00 PM

ਸਿਮਰਜੀਤ ਬੈਂਸ ਨੂੰ ਪੁਲਿਸ ਕਿਸੇ ਵੀ ਸਮੇਂ ਕਰ ਸਕਦੀ ਹੈ ਗ੍ਰਿਫ਼ਤਾਰ ,ਬਟਾਲਾ ਪੁਲਿਸ ਦੀਆਂ ਟੀਮਾਂ ਰਵਾਨਾ:ਗੁਰਦਾਸਪੁਰ : ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨਾਲ ਡਿਊਟੀ ਦੌਰਾਨ ਬਦਸਲੂਕੀ ਕਰਨ ਦੇ ਦੋਸ਼ਾਂ ਤਹਿਤ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਿਲਾਂ ਹੋਰ ਵੀ ਵੱਧ ਗਈਆਂ ਹਨ। ਸਿਮਰਜੀਤ ਬੈਂਸ ਦੀ ਅੱਜ ਕਿਸੇ ਵੀ ਸਮੇਂ ਗ੍ਰਿਫ਼ਤਾਰੀਹੋ ਸਕਦੀ ਹੈ। ਇਸ ਦੇ ਲਈ ਬਟਾਲਾ ਪੁਲਿਸ ਬੈਂਸ ਨੂੰ  ਗ੍ਰਿਫ਼ਤਾਰ ਕਰਨ ਲਈ ਪੱਬਾਭਾਰ ਹੋਈ ਹੈ।

Simarjit Bains Police can arrest anyone at any time ,Batala police teams depart ਸਿਮਰਜੀਤ ਬੈਂਸ ਨੂੰਪੁਲਿਸ ਕਿਸੇ ਵੀ ਸਮੇਂ ਕਰ ਸਕਦੀ ਹੈ ਗ੍ਰਿਫ਼ਤਾਰ ,ਬਟਾਲਾ ਪੁਲਿਸ ਦੀਆਂ ਟੀਮਾਂ ਰਵਾਨਾ

ਡੀਸੀ ਨਾਲਬਦਸਲੂਕੀ ਕਰਨ ਦੇ ਦੋਸ਼ਾਂ ਤਹਿਤ ਨਾਮਜ਼ਦ ਸਿਮਰਜੀਤ ਸਿੰਘ ਬੈਂਸ ਦੀ ਪੇਸ਼ਗੀ ਅਰਜ਼ੀ ਨੂੰ ਬੀਤੇ ਕੱਲ ਸੈਸ਼ਨ ਜੱਜ ਗੁਰਦਾਸਪੁਰ ਸ੍ਰੀਮਤੀ ਰਮੇਸ਼ ਕੁਮਾਰੀ ਨੇ ਖ਼ਾਰਜ ਕਰ ਦਿੱਤਾ ਸੀ। ਜਿਸ ਤੋਂ ਬਾਅਦ ਅੱਜ ਬਟਾਲਾ ਪੁਲਿਸ ਦੀਆਂ ਵੱਖ -ਵੱਖ ਟੀਮਾਂ ਲੁਧਿਆਣਾਂ ਵੱਲ ਰਵਾਨਾ ਹੋਈਆਂ ਹਨ। ਇਸ ਰੇਡ ਪਾਰਟੀ 'ਚ ਥਾਣਾ ਸਿਟੀ ਤੇ ਸੀਆਈਏ ਦੀਆਂ ਪੁਲਿਸ ਟੀਮਾਂ ਸ਼ਾਮਿਲ ਹਨ।

Simarjit Bains Police can arrest anyone at any time ,Batala police teams depart ਸਿਮਰਜੀਤ ਬੈਂਸ ਨੂੰਪੁਲਿਸ ਕਿਸੇ ਵੀ ਸਮੇਂ ਕਰ ਸਕਦੀ ਹੈ ਗ੍ਰਿਫ਼ਤਾਰ ,ਬਟਾਲਾ ਪੁਲਿਸ ਦੀਆਂ ਟੀਮਾਂ ਰਵਾਨਾ

ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਬੈਂਸ ਦੀ ਜ਼ਮਾਨਤ ਅਰਜ਼ੀ ਉੱਪਰ ਨੂੰ 12 ਸਤੰਬਰ ਨੂੰ ਗੁਰਦਾਸਪੁਰ ਦੀ ਸੈਸ਼ਨ ਅਦਾਲਤ 'ਚ ਦੋਵਾਂ ਧਿਰਾਂ ਦੇ ਵਕੀਲਾਂ ਦੀ ਕੋਈ ਪੌਣਾ ਘੰਟਾ ਬਹਿਸ ਹੋਈ ਸੀ। ਇਸ ਪਿੱਛੋਂ ਅਦਾਲਤ ਨੇ ਆਪਣਾ ਫ਼ੈਸਲਾ 16 ਸਤੰਬਰ ਤੱਕ ਟਾਲ਼ ਦਿੱਤਾ ਸੀ। ਸੋਮਵਾਰ ਸ਼ਾਮ 5 ਵਜੇ ਦੇ ਕਰੀਬ ਸੈਸ਼ਨ ਜੱਜ ਸ੍ਰੀਮਤੀ ਰਮੇਸ਼ ਕੁਮਾਰੀ ਨੇ ਸਿਮਰਜੀਤ ਸਿੰਘ ਬੈਂਸ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਖ਼ਾਰਜ ਕਰਨ ਦਾ ਫ਼ੈਸਲਾ ਸੁਣਾਇਆ ਹੈ।

Simarjit Bains Police can arrest anyone at any time ,Batala police teams depart ਸਿਮਰਜੀਤ ਬੈਂਸ ਨੂੰਪੁਲਿਸ ਕਿਸੇ ਵੀ ਸਮੇਂ ਕਰ ਸਕਦੀ ਹੈ ਗ੍ਰਿਫ਼ਤਾਰ ,ਬਟਾਲਾ ਪੁਲਿਸ ਦੀਆਂ ਟੀਮਾਂ ਰਵਾਨਾ

ਦੱਸ ਦੇਈਏ ਕਿ ਬਟਾਲਾ ਵਿੱਚ ਪਟਾਕਿਆਂ ਦੀ ਫੈਕਟਰੀ ਵਿੱਚ ਹੋਏ ਧਮਾਕੇ ਤੋਂ ਬਾਅਦ ਇੱਕ ਪਰਿਵਾਰ ਨੂੰ ਮ੍ਰਿਤਕ ਦੀ ਲਾਸ਼ ਨਾ ਮਿਲਣ ਕਾਰਨ ਵਿਧਾਇਕ ਬੈਂਸ ਵੱਲੋਂ ਡੀਸੀ ਤੋਂ ਸਵਾਲ ਜਵਾਬ ਕੀਤੇ ਗਏ ਸਨ। ਜਿਸ ਦੌਰਾਨ ਸਿਮਰਜੀਤ ਬੈਂਸ ਨੇ ਡੀਸੀ ਗੁਰਦਾਸਪੁਰ ਵਿਪੁਲ ਉਜਵਲ ਦੇ ਨਾਲ ਬਦਸਲੂਕੀ ਕੀਤੀ, ਜਿਸ ਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਸੀ। ਜਿਸ ਕਾਰਨ ਬਲਬੀਰ ਸਿੰਘ ਦੀ ਸ਼ਿਕਾਇਤ 'ਤੇ ਬਟਾਲਾ ਦੇ ਸਿਟੀ ਥਾਣੇ ਵਿੱਚ ਗੈਰ ਜ਼ਮਾਨਤੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।

-PTCNews

Related Post