ਸਿਮਰਜੀਤ ਬੈਂਸ ਦੀਆਂ ਮੁਸ਼ਕਲਾਂ ਵਧੀਆ, ਇਕ ਹੋਰ ਮਾਮਲਾ ਦਰਜ

By  Ravinder Singh July 12th 2022 06:20 PM

ਲੁਧਿਆਣਾ : ਜਬਰ ਜਨਾਹ ਦੇ ਦੋਸ਼ਾਂ ਵਿੱਚ ਘਿਰੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਘੱਟਣ ਦੀ ਬਜਾਏ ਵੱਧਦੀਆਂ ਜਾ ਰਹੀਆਂ ਹਨ। ਬੈਂਸ ਉਤੇ ਦਰਜ ਪੁਰਾਣੇ ਮਾਮਲੇ ਵੀ ਖੋਲ੍ਹੇ ਜਾ ਰਹੇ ਹਨ। ਬੈਂਸ ਉਤੇ ਸਰਾਭਾ ਨਗਰ ਥਾਣੇ ਵਿੱਚ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ। 12 ਜੂਨ 2018 ਨੂੰ ਸਿਮਰਜੀਤ ਸਿੰਘ ਬੈਂਸ ਨੇ ਵੇਰਕਾ ਮਿਲਕ ਪਲਾਂਟ ਦੇ ਬਾਹਰ ਇਕ ਧਰਨਾ ਲਾਇਆ ਸੀ ਜਿਸ ਦੌਰਾਨ ਸਿਮਰਜੀਤ ਸਿੰਘ ਬੈਂਸ ਉਤੇ ਮਾਮਲਾ ਜ਼ਰੂਰ ਦਰਜ ਹੋਇਆ ਸੀ ਪਰ ਸਿਮਰਜੀਤ ਸਿੰਘ ਬੈਂਸ ਨੂੰ ਇਸ ਮਾਮਲੇ ਵਿੱਚ ਭਗੌੜਾ ਐਲਾਨ ਦਿੱਤਾ ਗਿਆ ਸੀ।

ਸਿਮਰਜੀਤ ਬੈਂਸ ਦੀਆਂ ਮੁਸ਼ਕਲਾਂ ਵਧੀਆ, ਇਕ ਹੋਰ ਮਾਮਲਾ ਦਰਜਹੁਣ ਜਦੋਂ ਸਿਮਰਜੀਤ ਸਿੰਘ ਬੈਂਸ ਨੇ ਅਦਾਲਤ ਵਿੱਚ ਕੱਲ੍ਹ ਆਤਮ ਸਮਰਪਣ ਕੀਤਾ ਉਸ ਤੋਂ ਬਾਅਦ ਸਰਾਭਾ ਨਗਰ ਥਾਣੇ ਦੀ ਪੁਲਿਸ ਨੇ ਸਿਮਰਜੀਤ ਸਿੰਘ ਬੈਂਸ ਉਤੇ 174 ਏ ਦੇ ਤਹਿਤ ਭਗੌੜਾ ਹੋਣ ਕਾਰਨ ਇਕ ਹੋਰ ਮਾਮਲਾ ਦਰਜ ਕਰ ਲਿਆ। ਸਿਮਰਜੀਤ ਸਿੰਘ ਬੈਂਸ ਉਤੇ 353,186,451,149,506 ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਭਗੌੜਾ ਐਲਾਨੇ ਜਾਣ ਕਾਰਨ 174 ਏ ਤਹਿਤ ਦੁਬਾਰਾ ਮਾਮਲਾ ਦਰਜ ਕੀਤਾ ਗਿਆ ਹੈ। ਸਿਮਰਜੀਤ ਸਿੰਘ ਬੈਂਸ ਉਤੇ ਜਬਰ ਜਨਾਹ ਮਾਮਲੇ ਤੋਂ ਇਲਾਵਾ 30 ਦੇ ਕਰੀਬ ਕਈ ਹੋਰ ਮਾਮਲੇ ਵੀ ਦਰਜ ਹਨ। ਕਈ ਮਾਮਲਿਆਂ ਵਿੱਚ ਸਿਮਰਜੀਤ ਸਿੰਘ ਬੈਂਸ ਭਗੌੜਾ ਚੱਲ ਰਿਹਾ ਸੀ।

ਸਿਮਰਜੀਤ ਬੈਂਸ ਦੀਆਂ ਮੁਸ਼ਕਲਾਂ ਵਧੀਆ, ਇਕ ਹੋਰ ਮਾਮਲਾ ਦਰਜਜ਼ਿਕਰਯੋਗ ਹੈ ਕਿ ਜਬਰ ਜਨਾਹ ਮਾਮਲੇ ਵਿਚ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਸਾਬਕਾ MLA ਸਿਮਰਜੀਤ ਸਿੰਘ ਬੈਂਸ ਨੇ ਲੁਧਿਆਣਾ ਕੋਰਟ ਵਿਚ ਆਤਮ ਸਮਰਪਣ ਕਰ ਦਿੱਤਾ ਸੀ। ਅਦਾਲਤ ਵਿਚ ਪੇਸ਼ ਹੋਣ ਸਮੇਂ ਉਨ੍ਹਾਂ ਨਾਲ ਕੁਝ ਸਾਥੀ ਵੀ ਮੌਜੂਦ ਸਨ। ਸਾਬਕਾ ਵਿਧਾਇਕ ਅਦਾਲਤ ਅੰਦਰ ਬੈਠੇ ਹੋਏ ਹਨ ਤੇ ਅਦਾਲਤੀ ਕਾਰਵਾਈ ਚੱਲ ਰਹੀ ਸੀ।

ਸਿਮਰਜੀਤ ਬੈਂਸ ਦੀਆਂ ਮੁਸ਼ਕਲਾਂ ਵਧੀਆ, ਇਕ ਹੋਰ ਮਾਮਲਾ ਦਰਜਕਾਬਿਲੇਗੌਰ ਹੈ ਕਿ ਬਹੁਤ ਗੁਪਤ ਤਰੀਕੇ ਨਾਲ ਅਦਾਲਤ ਵਿੱਚ ਪਹੁੰਚ ਕੇ ਮੀਡੀਆ ਤੋਂ ਦੂਰੀ ਬਣਾਉਂਦੇ ਹੋਏ ਹਰਸਿਮਰਨਜੀਤ ਕੌਰ ਜੱਜ ਦੀ ਅਦਾਲਤ ਵਿਚ ਬੈਂਸ ਨੇ ਆਪਣੇ ਆਪ ਨੂੰ ਸਰੰਡਰ ਕੀਤਾ ਸੀ। ਸਿਮਰਜੀਤ ਸਿੰਘ ਬੈਂਸ ਦੇ ਨਾਲ ਹੀ ਪਰਮਜੀਤ ਸਿੰਘ ਪੰਮਾ ਬੈਂਸ, ਪ੍ਰਦੀਪ ਕੁਮਾਰ ਗੋਗੀ ਸ਼ਰਮਾ, ਬਲਜਿੰਦਰ ਕੌਰ ਅਤੇ ਜਸਬੀਰ ਕੌਰ ਭਾਬੀ, ਇਨ੍ਹਾਂ ਸਾਰਿਆ ਆਰੋਪੀਆਂ ਨੇ ਵੀ ਅੱਜ ਲੁਧਿਆਣਾ ਦੀ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਬਹਿਬਲ ਗੋਲੀ ਕਾਂਡ: ਸੁਮੇਧ ਸਿੰਘ ਸੈਣੀ ਨੂੰ ਛੱਡ ਸਾਰੇ ਨਾਮਜ਼ਦਾਂ ਦੀ ਹੋਈ ਪੇਸ਼ੀ

Related Post