ਬਲਾਤਕਾਰ ਮਾਮਲੇ 'ਚ ਆਖ਼ਿਰਕਾਰ ਥਾਣੇ ਪਹੁੰਚ ਹੀ ਗਏ ਸਿਮਰਜੀਤ ਸਿੰਘ ਬੈਂਸ

By  Jagroop Kaur November 23rd 2020 09:06 PM -- Updated: November 23rd 2020 09:09 PM

ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ‘ਤੇ ਲੱਗੇ ਜਬਰ ਜਨਾਹ ਦੇ ਦੋਸ਼ਾਂ ‘ਚ ਜਿਥੇ ਊਨਾ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਵਿਖੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ-ਪ੍ਰਦਰਸ਼ਨ ਕੀਤਾ ਗਿਆ , ਉਥੇ ਹੀ ਸੋਮਵਾਰ ਸ਼ਾਮ ਵੇਲੇ ਲੁਧਿਆਣਾ ਪੁਲਿਸ ਦਬਾਅ ਹੇਠ ਆਉਂਦੇ ਹੋਏ ਆਖਿਰਕਾਰ ਬੈਂਸ ਭਰਾਵਾਂ ਨੂੰ ਥਾਣੇ ਬੁਲਾਉਣਾ ਹੀ ਪਿਆ।

ਹੋਰ ਪੜ੍ਹੋ : ਸਿਮਰਜੀਤ ਬੈਂਸ ਖਿਲ਼ਾਫ ਧਰਨਾ ਦੇ ਰਹੇ ਯੂਥ ਅਕਾਲੀ ਦਲ ਦੇ ਆਗੂ ਗਿਰਫ਼ਤਾਰ

ਇਸ ਮੌਕੇ ਬਲਾਤਕਾਰ ਦੇ ਇਲਜ਼ਾਮਾਂ ਹੇਠ ਘਿਰੇ ਸਿਮਰਜੀਤ ਬੈਂਸ ਨੇ ਆਪਣੇ ਬਿਆਨ ਜਵਾਇੰਟ ਕਮਿਸ਼ਨਰ ਨੂੰ ਦਰਜ ਕਰਵਾਏ। ਉਥੇ ਹੀ ਇਸ ਮੌਕੇ ਆਪਣੇ 'ਤੇ ਲੱਗੇ ਇਲਜ਼ਾਮਾਂ 'ਤੇ ਬੋਲਦੇ ਹੋਏ ਸਿਮਰਜੀਤ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ , ਇਸ ਮੌਕੇ ਬੈਂਸ ਨੇ ਕਿਹਾ ਕਿ ਉਸ 'ਤੇ ਪਹਿਲਾਂ ਵੀ ਦੋਸ਼ ਲੱਗਦੇ ਆਏ ਹਨ , ਅਤੇ ਹੁਣ ਵੀ ਝੂਠੇ ਇਲਜ਼ਾਮ ਲੱਗ ਰਹੇ ਹਨ ਜਿੰਨਾ 'ਚੋਂ ਉਹ ਜਲਦ ਹੀ ਬਾਹਰ ਆ ਜਾਣਗੇ। ਦੱਸਣਯੋਗ ਹੈ ਕਿ ਇਸ ਮੌਕੇ 'ਤੇ ਸਿਮਰਜੀਤ ਬੈਂਸ ਦੇ ਭਰਾ ਨੂੰ ਵੀ ਥਾਣੇ ਬੁਲਾਇਆ ਗਿਆ ਤੇ ਉਹਨਾਂ ਦੇ ਬਿਆਨ ਵੀ ਦਰਜ ਕੀਤੇ ਗਏ|

ਜ਼ਿਕਰਯੋਗ ਹੈ ਕਿ ਲਗਾਤਾਰ ਵਿਵਾਦਾਂ ਚ ਘਿਰੇ ਰਹਿਣ ਵਾਲੇ ਸਿਮਰਜੀਤ ਬੈਂਸ ਖਿਲਾਫ ਮਹਿਲਾ ਵੱਲੋਂ ਦੋਸ਼ ਲਗਾਏ ਗਏ ਸਨ ਕਿ ਉਸ ਨੂੰ ਇਨਸਾਫ ਦਵਾਉਣ ਦੇ ਨਾਮ 'ਤੇ ਸਿਮਰਜੀਤ ਬੈਂਸ ਉਸ ਨੂੰ ਆਪਣੇ ਕੋਲ ਬੁਲਾਉਂਦਾ ਸੀ ਅਤੇ ਉਸ ਨਾਲ ਕਿੰਨਾ ਸਮਾਂ ਬਲਾਤਕਾਰ ਕਰਦਾ ਰਿਹਾ।SAD protest Police Commissioner's Office against MLA Simarjit Bains

Related Post