ਜੇਕਰ ਤੁਸੀਂ ਵੀ ਜਾ ਰਹੇ ਹੋ ਸਿੰਗਾਪੁਰ ਤਾਂ ਪੜ੍ਹੋ ਇਹ ਵੱਡੀ ਖ਼ਬਰ

By  Shanker Badra September 10th 2020 04:30 PM

ਜੇਕਰ ਤੁਸੀਂ ਵੀ ਜਾ ਰਹੇ ਹੋ ਸਿੰਗਾਪੁਰ ਤਾਂ ਪੜ੍ਹੋ ਇਹ ਵੱਡੀ ਖ਼ਬਰ:ਸਿੰਗਾਪੁਰ : ਕੋਰੋਨਾ ਸੰਕਟ ਨੂੰ ਦੇਖਦੇ ਹੋਏ ਸਿੰਗਾਪੁਰ ਨੇ ਭਾਰਤ ਤੋਂ ਆਉਣ ਵਾਲੇ ਲੋਕਾਂ ਦੇ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਭਾਰਤ ਤੋਂ ਆਉਣ ਵਾਲੇ ਉਹ ਸਾਰੇ ਯਾਤਰੀ ਜਿਹੜੇ ਸਿੰਗਾਪੁਰ ਦੇ ਨਹੀਂ ਹਨ ਪਰ ਇੱਥੋਂ ਦੇ ਸਥਾਈ ਵਸਨੀਕ ਹਨ, ਉਹਨਾਂ ਦੇ ਲਈ ਯਾਤਰਾ ਤੋਂ 72 ਘੰਟੇ ਪਹਿਲਾਂ ਆਪਣਾ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।

ਜੇਕਰ ਤੁਸੀਂ ਵੀ ਜਾ ਰਹੇ ਹੋਸਿੰਗਾਪੁਰ ਤਾਂ ਪੜ੍ਹੋ ਇਹ ਵੱਡੀ ਖ਼ਬਰ

ਇਸ ਨਿਯਮ ਨੂੰਅਗਲੇ ਵੀਰਵਾਰ ਤੋਂ ਸਖਤੀ ਨਾਲ ਲਾਗੂ ਕਰ ਦਿੱਤਾ ਜਾਵੇਗਾ। ਸਰਕਾਰ ਨੇ ਕੋਰੋਨਾ ਇਨਫੈਕਸ਼ਨ ਦੇ ਬਾਹਰ ਤੋਂ ਆਉਣ ਵਾਲੇ ਮਾਮਲਿਆਂ ਵਿਚ ਕਮੀ ਕਰਨ ਦੇ ਉਦੇਸ਼ ਨਾਲ ਇਹ ਫੈਸਲਾ ਲਿਆ ਹੈ। ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਇਸ ਸਬੰਧੀ ਬਿਆਨ ਜਾਰੀ ਕੀਤਾ ਸੀ।

ਜੇਕਰ ਤੁਸੀਂ ਵੀ ਜਾ ਰਹੇ ਹੋਸਿੰਗਾਪੁਰ ਤਾਂ ਪੜ੍ਹੋ ਇਹ ਵੱਡੀ ਖ਼ਬਰ

ਨਵੇਂ ਨਿਰਦੇਸ਼ਾਂ ਦੇ ਮੁਤਾਬਕ ਸਿੰਗਾਪੁਰ ਦੇ ਲਈ ਯਾਤਰਾ ਸ਼ੁਰੂ ਕਰਨ ਤੋਂ 72 ਘੰਟੇ ਪਹਿਲਾਂ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ ਹੈ। ਉੱਥੇ ਉਹਨਾਂ ਯਾਤਰੀਆਂ ਨੂੰ ਹੀ ਸਿੰਗਾਪੁਰ ਦੇ ਲਈ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਹਨਾਂ ਦਾ ਕੋਰੋਨਾ ਟੈਸਟ ਨੈਗੇਟਿਵ ਹੋਵੇਗਾ।

ਮੰਤਰਾਲੇ ਨੇ ਆਪਣੇ ਬਿਆਨ ਵਿਚ ਕਿਹਾ,''ਅਸੀਂ ਭਾਰਤ ਵਿਚ ਕੋਰੋਨਾ ਸਥਿਤੀ ਸਬੰਧੀ ਨਿਗਰਾਨੀ ਬਣਾਏ ਹੋਏ ਹਾਂ। ਭਾਰਤ ਵਿਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਇਸ ਦੇ ਇਲਾਵਾ ਸਿੰਗਾਪੁਰ ਵਿਚ ਵੀ ਕੋਰੋਨਾ ਇਨਫੈਕਸਨ ਦੇ ਅਜਿਹੇ ਮਾਮਲੇ ਸਾਹਮਣੇ ਆਏ ਹਨ ,ਜੋ ਭਾਰਤ ਤੋਂ ਯਾਤਰਾ ਕਰਕੇ ਪਰਤੇ ਹਨ।

ਦੱਸ ਦੇਈਏ ਕਿ ਹਾਲ ਹੀ ਵਿਚ ਮੰਗਲਵਾਰ ਨੂੰ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਵਿਚ ਇਕ ਸਾਲਾ ਬੱਚੇ ਵਿਚ ਕੋਰੋਨਾ ਦੇ ਇਨਫੈਕਸ਼ਨ ਦੀ ਪੁਸ਼ਟੀ ਹੋਈ ਸੀ। ਇਸ ਤੋਂ ਪਿਛਲੇ ਮੰਗਲਵਾਰ ਨੂੰ ਭਾਰਤ ਤੋਂ ਆਉਣ ਵਾਲੇ ਦੋ ਯਾਤਰੀਆਂ ਵਿਚ ਕੋਰੋਨਾ ਦੇ ਇਨਫੈਕਸ਼ਨ ਦੀ ਪੁਸ਼ਟੀ ਕੀਤੀ ਗਈ ਸੀ।

-PTCNews

Related Post