SIT ਦੇ ਮੁੱਖੀ ਵੱਲੋਂ ਤਿੰਨੇ ਪੁਲਿਸ ਅਫਸਰਾਂ ਨੂੰ 29 ਜਨਵਰੀ ਨੂੰ ਪੇਸ਼ ਹੋਣ ਲਈ ਜਾਰੀ ਕੀਤਾ ਨੋਟਿਸ

By  Jashan A January 25th 2019 07:56 PM -- Updated: January 26th 2019 05:54 PM

SIT ਦੇ ਮੁੱਖੀ ਵੱਲੋਂ ਤਿੰਨੇ ਪੁਲਿਸ ਅਫਸਰਾਂ ਨੂੰ 29 ਜਨਵਰੀ ਨੂੰ ਪੇਸ਼ ਹੋਣ ਲਈ ਜਾਰੀ ਕੀਤਾ ਨੋਟਿਸ,ਚੰਡੀਗਗੜ੍ਹ: ਬਹਿਬਲ ਕਲਾਂ ਗੋਲੀਕਾਂਡ ਮਾਮਲਿਆਂ 'ਚ SIT ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਨਾਮਜ਼ਦ ਪੁਲਿਸ ਅਧਿਕਾਰੀਆਂ ਨੂੰ 29 ਜਨਵਰੀ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਹੈ। ਇਹਨਾਂ ਪੁਲਿਸ ਅਧਿਕਾਰੀਆਂ 'ਚ ਚਰਨਜੀਤ ਸਿੰਘ ਸਾਬਕਾ ਐੱਸ ਐੱਸ ਪੀ ਮੋਗਾ, ਬਿਕਰਮਜੀਤ ਸਿੰਘ, Asstt. commandant, ਤੇ ਅਮਰਜੀਤ ਸਿੰਘ ਸਾਬਕਾ ਐੱਸ ਐਚ ਓ ਪੁਲਿਸ ਸਟੇਸ਼ਨ ਬਾਜਾਖਾਨਾ ਦਾ ਨਾਮ ਸ਼ਾਮਿਲ ਹਨ।

ਸਿਟ ਵੱਲੋਂ ਇਹਨਾਂ ਤਿੰਨਾਂ ਪੁਲਿਸ ਮੁਲਾਜ਼ਮਾਂ ਨੂੰ ਪੁੱਛਗਿੱਛ ਲਈ 29 ਜਨਵਰੀ ਨੂੰ ਚੰਡੀਗੜ੍ਹ ਵਿਖੇ ਬੁਲਾਇਆ ਗਿਆ ਹੈ।

sit SIT ਦੇ ਮੁੱਖੀ ਵੱਲੋਂ ਤਿੰਨੇ ਪੁਲਿਸ ਅਫਸਰਾਂ ਨੂੰ 29 ਜਨਵਰੀ ਨੂੰ ਪੇਸ਼ ਹੋਣ ਲਈ ਜਾਰੀ ਕੀਤਾ ਨੋਟਿਸ

ਜ਼ਿਕਰਯੋਗ ਹੈ ਕਿ ਅੱਜ ਹਾਈਕੋਰਟ ਨੇ ਬੇਅਦਬੀ ਦੀਆਂ ਘਟਨਾਵਾਂ ਤੇ ਬਹਿਬਲ ਕਲਾਂ ਗੋਲੀ ਕਾਂਡ ਸਬੰਧੀ ਜਸਟਿਸ ਰਣਜੀਤ ਸਿੰਘ ਤੇ ਜਸਟਿਸ ਜੋਰਾ ਸਿੰਘ ਕਮਿਸ਼ਨ ਦੀਆਂ ਰਿਪੋਰਟਾਂ ਵਿਰੁੱਧ ਦਾਖਲ ਐੱਸ.ਐੱਸ.ਪੀ. ਚਰਨਜੀਤ ਸਿੰਘ ਤੇ ਹੋਰ ਪੁਲਿਸ ਅਫ਼ਸਰਾਂ ਦੀਆਂ ਪਟੀਸ਼ਨਾਂ ਰੱਦ ਕਰ ਦਿੱਤੀਆਂ ਹਨ।

fdk SIT ਦੇ ਮੁੱਖੀ ਵੱਲੋਂ ਤਿੰਨੇ ਪੁਲਿਸ ਅਫਸਰਾਂ ਨੂੰ 29 ਜਨਵਰੀ ਨੂੰ ਪੇਸ਼ ਹੋਣ ਲਈ ਜਾਰੀ ਕੀਤਾ ਨੋਟਿਸ

ਇਸ ਦੇ ਨਾਲ ਹੀ ਗੋਲੀਕਾਂਡ ਵੇਲੇ ਜ਼ਖ਼ਮੀ ਸਿੱਖਾਂ ਦੇ ਮਾਮਲਿਆਂ ਦੀ ਪੜਤਾਲ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ।

-PTC News

Related Post