ਸਾਹਮਣੇ ਆਇਆ ਰਾਮ ਰਹੀਮ ਦਾ ਇੱਕ ਹੋਰ ਗੈਰ ਕਾਨੂੰਨੀ ਕੰਮ, ਸੰਗਤ ਦੀ ਚਮੜੀ ਤੱਕ ਲੈਂਦਾ ਸੀ ਦਾਨ 'ਚ।

By  Joshi February 4th 2018 03:29 PM

Skin donation in Ram Rahim Dera: ਸੰਗਤ ਦੀ ਚਮੜੀ ਤੱਕ ਲੈਂਦਾ ਸੀ ਦਾਨ 'ਚ: ਰਾਮ ਰਹੀਮ ਨੂੰ ਸਾਧਵੀਆਂ ਦੇ ਯੋਣ ਸ਼ੋਸ਼ਣ ਮਾਮਲੇ ਵਿੱਚ ਸਜ਼ਾ ਹੋਣ ਤੋਂ ਬਾਅਦ ਹੁਣ ਜਾਂਚ ਟੀਮਾਂ ਵੱਲੋਂ ਡੇਰੇ ਵਿੱਚ ਸਰਚ ਆਪਰੇਸ਼ਨ ਜ਼ਾਰੀ ਹੈ। ਇਸ ਸਰਚ ਆਪਰੇਸ਼ਨ ਵਿੱਚ ਡੇਰੇ ਵਿੱਚ ਚੱਲਦੇ ਰਹੇ ਗੈਰ ਕਾਨੂੰਨੀ ਕੰਮਾ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਇਸੇ ਦੌਰਾਨ ਇੱਕ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ ਕਿ ਡੇਰੇ ਅੰਦਰ ਚਲ ਰਹੇ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਗੈਰ ਕਾਨੂੰਨੀ ਢੰਗ ਨਾਲ ਚਮੜੀ ਬੈਂਕ ਚਲ ਰਿਹਾ ਸੀ। ਇਸ ਚਮੜੀ ਬੈਂਕ ਵਿੱਚ ਸੰਗਤਾਂ ਦੀ ਚਮੜੀ ਦਾਨ ਵਿੱਚ ਲਈ ਜਾਂਦੀ ਸੀ। ਇਸ ਬੈਂਕ ਨੂੰ ਸੀਲ ਕਰਨ ਤੋਂ ਬਾਅਦ ਸਿਹਤ ਵਿਭਾਗ ਨੇ ਕੋਰਟ ਵਿੱਚ ਇਸ ਸੰਬੰਧੀ ਸ਼ਿਕਾਇਤ ਦਰਜ ਕਰ ਦਿੱਤੀ ਹੈ।

Skin donation in Ram Rahim Dera: ਸੰਗਤ ਦੀ ਚਮੜੀ ਤੱਕ ਲੈਂਦਾ ਸੀ ਦਾਨ 'ਚSkin donation in Ram Rahim Dera: ਹਾਂਲਾਕਿ, ਸਿਹਤ ਵਿਭਾਗ ਨੂੰ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਮਿਲੀ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਚਮੜੀ ਬੈਂਕ ਤੋਂ ਕਿਨ੍ਹਾਂ ਲੋਕਾਂ ਨੂੰ ਫਾਇਦਾ ਹੋਇਆ। ਵਿਭਾਗ ਨੇ ਜਾਂਚ ਵਿੱਚ ਇਹ ਵੀ ਪਾਇਆ ਕਿ ਇਹ ਬੈਂਕ ਪੂਰੀ ਤਰ੍ਹਾਂ ਨਾਲ ਗੈਰ ਕਾਨੂੰਨੀ ਹੈ, ਜਿਸ ਨੂੰ ਬਿਨ੍ਹਾਂ ਕਿਸੀ ਕਾਗਜ਼ੀ ਕਾਰਵਾਈ ਅਤੇ ਰਜਿਸਟਰੇਸ਼ਨ ਕੀਤੇ, ਦੋ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ।

ਗੈਰ ਕਾਨੂੰਨੀ ਕੰਮਾਂ ਦੀ ਲਿਸਟ ਅਜੇ ਇੱਥੇ ਹੀ ਨਹੀਂ ਥੰਮੀ, ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਰਾਮ ਰਹੀਮ ੧੦ ਕਰੋੜ ਦੀ ਲਾਗਤ ਨਾਲ ਹੱਡੀਆ ਦਾ ਬੈਂਕ ਵੀ ਸ਼ੁਰੂ ਕਰਨ ਵਾਲਾ ਸੀ, ਜਿਸ ਦਾ ਕੰਮ ਜਨਵਰੀ ਵੀ ਸ਼ੁਰੂ ਹੋ ਚੁੱਕਾ ਸੀ ।

Skin donation in Ram Rahim Dera: ਸੰਗਤ ਦੀ ਚਮੜੀ ਤੱਕ ਲੈਂਦਾ ਸੀ ਦਾਨ 'ਚਇਸ ਸਭ ਵਿੱਚ ਰਾਮ ਰਹੀਮ ਦੀ ਸਹਾਇਤਾ ਦਿੱਲੀ ਦੇ ਡਾਕਟਰ ਕਰ ਰਹੇ ਸਨ, ਇਹ ਪੂਰਾ ਪ੍ਰੋਜੇਕਟ  ਰਾਮ ਰਹੀਮ ਦੇ ਸਹਯੋਗੀ ਡਾ.ਅਦਿਤਯ ਇੰਸਾਨ ਦੀ ਦੇਖ ਰੇਖ ਵਿੱਚ ਚਲ ਰਿਹਾ ਸੀ।

—PTC News

Related Post