ਪੁਲਿਸ ਨੇ ਕੀਤੀ ਨਸ਼ਾ ਸਮੱਗਲਰ ਜਜਬੀਰ ਸਿੰਘ ਦੀ ਕਰੋੜਾਂ ਦੀ ਜਾਇਦਾਦ ਫਰੀਜ਼

By  Jagroop Kaur February 9th 2021 12:06 PM

ਜ਼ਿਲ੍ਹਾ ਅੰਮਿ੍ਤਸਰ ਪੁਲਿਸ ਦੇ ਐੱਸਐੱਸਪੀ ਧਰੁਵ ਦਹੀਆ ਨੇ ਦੱਸਿਆ ਕਿ ਥਾਣਾ ਲੋਪੋਕੇ ਪੁਲਿਸ ਵੱਲੋਂ ਗੁਰਦੇਵ ਸਿੰਘ ਉਰਫ਼ ਸੋਨੂੰ, ਮੇਜਰ ਸਿੰਘ ਉਰਫ਼ ਮੇਜੂ ਤੇ ਪ੍ਰਭਜੀਤ ਸਿੰਘ ਉਰਫ਼ ਫ਼ੌਜੀ ਵਾਸੀਆਨ ਕੱਕੜ ਕਲਾਂ ਨੂੰ 21 ਅਕਤੂਬਰ 2019 ਨੂੰ 7 ਕਿੱਲੋ, 590 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਸੀ। ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਜਜਬੀਰ ਸਿੰਘ ਉਰਫ਼ ਜੱਗਾ ਉਰਫ਼ ਚੇਅਰਮੈਨ ਵਾਸੀ ਦਾਉਕੇ ਥਾਣਾ ਘਰਿੰਡਾ ਦਾ ਨਾਂ ਸਾਹਮਣੇ ਆਇਆ ਸੀ। ਇਸ 'ਤੇ 15 ਜੁਲਾਈ 2020 ਨੂੰ ਜਜਬੀਰ ਸਿੰਘ ਉਰਫ਼ ਜੱਗਾ ਨੂੰ ਗਿ੍ਫ਼ਤਾਰ ਕਰ ਲਿਆ ਗਿਆ।

ਥਾਣਾ ਲੋਪੋਕੇ ਦੇ ਮੁੱਖ ਅਫਸਰ ਨੂੰ ਪੜਤਾਲ ਦੌਰਾਨ ਪਤਾ ਲੱਗਾ ਕਿ ਜਜਬੀਰ ਸਿੰਘ ਉਰਫ਼ ਜੱਗਾ ਨੇ ਨਸ਼ਾ ਵੇਚ ਕੇ ਆਪਣੀ ਮਾਤਾ ਦੇ ਨਾਂ 'ਤੇ ਪਿੰਡ ਭਰੋਭਾਲ ਵਿਚ 70 ਕਨਾਲਾਂ, 19 ਮਰਲੇ ਜ਼ਮੀਨ ਖ਼ਰੀਦੀ ਹੈ, ਜਿਸ ਦੀ ਕੀਮਤ 1,41,90,000 ਰੁਪਏ ਬਣਦੀ ਹੈ। ਇਸੇ ਤਰ੍ਹਾਂ ਪਿੰਡ ਤਾਜੂਚੱਕ ਵਿਚ ਵੀ ਉਸ ਨੇ ਆਪਣੀ ਮਾਤਾ ਦੇ ਨਾਂ 'ਤੇ 32 ਕਨਾਲਾਂ, 9 ਮਰਲੇ ਜ਼ਮੀਨ ਖ਼ਰੀਦੀ ਹੈ, ਜਿਸ ਦੀ ਕੀਮਤ 81,12,500 ਰੁਪਏ ਬਣਦੀ ਹੈ।

Image result for Drug smuggler Jasbir Singh assets worth crores have been frozen.

ਜ਼ਿਲ੍ਹਾ ਅੰਮਿ੍ਤਸਰ ਪੁਲਿਸ ਵੱਲੋਂ ਜਜਬੀਰ ਸਿੰਘ ਉਰਫ਼ ਜੱਗਾ ਦੀ ਕੁੱਲ 2 ਕਰੋੜ, 23 ਲੱਖ, 2 ਹਜ਼ਾਰ, 500 ਰੁਪਏ ਕੀਮਤ ਦੀ ਜਾਇਦਾਦ ਫਰੀਜ਼ ਕਰਵਾ ਦਿੱਤੀ ਗਈ ਹੈ। ਪੜਤਾਲ ਕਰਨ 'ਤੇ ਪਾਇਆ ਗਿਆ ਕਿ ਉਕਤ ਮੁਕੱਦਮੇ ਤੋਂ ਇਲਾਵਾ ਜਜਬੀਰ ਸਿੰਘ ਉਰਫ਼ ਜੱਗਾ 'ਤੇ ਥਾਣਾ ਝਬਾਲ ਜ਼ਿਲ੍ਹਾ ਤਰਨਤਾਰਨ ਤੇ ਥਾਣਾ ਘਰਿੰਡਾ 'ਚ ਵੀ ਮਾਮਲੇ ਦਰਜ ਹਨ।

Related Post