ਹਰਿਆਣਾ ਦੀ ਨਿਵੇਕਲੀ ਪਹਿਲ, ਸੂਬੇ ਦੇ ਸਰਕਾਰੀ ਸੈਕੰਡਰੀ ਸਕੂਲਾਂ 'ਚ ਖੋਲ੍ਹੀ ਜਾਵੇਗੀ ਮਿੱਟੀ ਨਿਰੀਖਣ ਲੈਬ

By  Joshi March 12th 2018 04:50 PM -- Updated: March 12th 2018 04:54 PM

Soil testing labs will be opened in Haryana government secondary schools: ਹਰਿਆਣਾ ਦੀ ਨਿਵੇਕਲੀ ਪਹਿਲ, ਸੂਬੇ ਦੇ ਸਰਕਾਰੀ ਸੈਕੰਡਰੀ ਸਕੂਲਾਂ 'ਚ ਖੋਲ੍ਹੀ ਜਾਵੇਗੀ ਮਿੱਟੀ ਨਿਰੀਖਣ ਲੈਬ

ਹਰਿਆਣਾ ਦੇ ਸੂਬਾਈ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿੱਟੀ ਦੀ ਗੁਣਵੱਤਾ ਦੀ ਜਾਣਕਾਰੀ ਅਤੇ ਮਹੱਤਤਾ ਸਮਝਾਉਣ ਲਈ ਹਰਿਆਣਾ ਸਰਕਾਰ ਵੱਲੋਂ ਇੱਕ ਨਿਵੇਕਲੀ ਪਹਿਲ ਕੀਤੀ ਜਾ ਰਹੀ ਹੈ।

ਖੇਤੀਬਾੜੀ ਵਿਭਾਗ ਵੱਲੋਂ ਇੱਕ ਪ੍ਰਾਜੈਕਟ ਲਗਾਇਆ ਜਾ ਰਿਹਾ ਹੈ, ਜਿਸਦੇ ਅਧੀਨ ਹਰਿਆਣਾ ਦੇ 25 ਸੂਬਾਈ ਸੀਨੀਅਰ ਸੈਕੰਡਰੀ ਸਕੂਲਾਂ 'ਚ ਖੇਤੀਬਾੜੀ ਵਿਭਾਗ ਵੱਲੋਂ ਨਿਰੀਖਣ ਲੈਬ ਬਣਾਈ ਜਾਵੇਗੀ। ਇੱਥੇ ਵਿਦਿਆਰਥੀਆਂ ਨੂੰ ਮਿੱਟੀ ਗੁਣਵੱਤਾ ਦੀ ਜਾਂਚ ਕਰਨੀ ਸਿਖਾਈ ਜਾਵੇਗੀ।

Soil testing labs will be opened in Haryana government secondary schools: ਸਰਕਾਰ ਦੀ ਇਸ ਪਹਿਲ ਦਾ ਫਾਇਦਾ ਕਿਸਾਨਾਂ ਨੂੰ ਤਾਂ ਹੋਵੇਗਾ ਹੀ, ਇਸਦੇ ਨਾਲ ਆਉਣ ਵਾਲੀ ਪੀੜੀ ਦੀ ਵੀ ਕਿਰਸਾਨੀ 'ਚ ਦਿਲਚਸਪੀ ਅਤੇ ਗਿਆਨ 'ਚ ਵਾਧਾ ਹੋਵੇਗਾ।

ਇਸ ਤੋਂ ਇਲਾਵਾ ਖਾਦਾਂ ਅਤੇ ਕੀਟਨਾਸ਼ਕਾਂ ਦੀ ਅੰਨੇਵਾਹ ਵਰਤੋਂ ਅਤੇ ਉਹਨਾਂ ਦੇ ਨੁਕਸਾਨ 'ਤੇ ਵੀ ਚਾਨਣਾ ਪਵੇਗਾ।

ਇਸ ਪ੍ਰਾਜੈਕਟ 'ਚ 25 ਸੂਬਾਈ ਸਕੂਲ ਹਿੱਸਾ ਲੈ ਰਹੇ ਹਨ।

—PTC News

Related Post