ਸੋਨੂ ਸੂਦ ਨੇ ਆਪਣੇ ਅੰਦਾਜ਼ 'ਚ ਮੁੜ ਕੀਤੀ ਕਿਸਾਨੀ ਅੰਦੋਲਨ ਦੀ ਹਿਮਾਇਤ

By  Jagroop Kaur February 5th 2021 06:37 PM -- Updated: February 5th 2021 06:51 PM

ਕਿਸਾਨ ਵਿਰੋਧ ਅਤੇ ਟਵਿੱਟਰ ਯੁੱਧ ਬਾਰੇ ਸੋਨੂੰ ਸੂਦ ਕਿਸਾਨ ਦਿੱਲੀ ਦੀਆਂ ਸਰਹੱਦਾਂ ਨੇੜੇ ਖੇਤਾਂ ਦੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ, ਉਥੇ ਟਵਿੱਟਰ 'ਤੇ ਹਫੜਾ-ਦਫੜੀ ਮਚ ਗਈ ਹੈ ਕਿਉਂਕਿ ਰਿਹਾਨਾ ਅਤੇ ਗ੍ਰੇਟਾ ਥੰਨਬਰਗ ਸਣੇ ਕਈ ਵਿਦੇਸ਼ੀ ਹਸਤੀਆਂ ਨੇ ਕਿਸਾਨਾਂ ਦੇ ਵਿਰੋਧ ਦਾ ਸਮਰਥਨ ਕੀਤਾ ਜਦਕਿ ਭਾਰਤੀ ਕਲਾਕਾਰਾਂ ਅਤੇ ਕ੍ਰਿਕਟਰਾਂ ਨੇ ਕਿਹਾ ਕਿ ਅੰਦੋਲਨ ਇਕ 'ਅੰਦਰੂਨੀ ਮਾਮਲਾ'ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਨਵੰਬਰ 2020 ਦੇ ਆਖਿਰੀ ਹਫ਼ਤੇ ਤੋਂ ਸਿੰਘੂ, ਗਾਜ਼ੀਪੁਰ ਅਤੇ ਟਿਕਰੀ ਸਰਹੱਦ ’ਤੇ ਬੈਠੇ ਹਨ। ਜਿਥੇ ਪਹਿਲਾਂ ਇਨ੍ਹਾਂ ਕਿਸਾਨਾਂ ਨੂੰ ਆਮ ਲੋਕਾਂ ਅਤੇ ਕੁਝ ਸਿਤਾਰਿਆਂ ਦਾ ਸਾਥ ਮਿਲ ਰਿਹਾ ਸੀ। ਉੱਧਰ ਹੁਣ ਕਿਸਾਨ ਅੰਦੋਲਨ ਨੂੰ ਲੈ ਕੇ ਹਾਲੀਵੁੱਡ ਨੇ ਵੀ ਆਵਾਜ਼ ਉਠਾਈ ਹੈ। ਹਾਲੀਵੁੱਡ ਸਿਤਾਰਿਆਂ ਵੱਲੋਂ ਕਿਸਾਨਾਂ ਨੂੰ ਮਿਲ ਰਹੇ ਸਮਰਥਨ ਤੋਂ ਬਾਅਦ ਬਾਲੀਵੁੱਡ ਦੇ ਵੀ ਤਮਾਮ ਸਿਤਾਰੇ ਸੋਸ਼ਲ ਮੀਡੀਆ ’ਤੇ ਕਿਸਾਨ ਅੰਦੋਲਨ ਨੂੰ ਲੈ ਕੇ ਟਵੀਟ ਕਰ ਰਹੇ ਹਨ।

Also Read |  FIR against Greta Thunberg over tweets on farmers’ protest, Delhi Police denies

ਕੁਝ ਸਿਤਾਰੇ ਜਿਥੇ ਕਿਸਾਨਾਂ ਦੇ ਹੱਕ ਦੀ ਗੱਲ ਕਰ ਰਹੇ ਹਨ ਤਾਂ ਉੱਧਰ ਕੁਝ ਸਰਕਾਰ ਦੇ ਪੱਖ ’ਚ ਖੜ੍ਹੇ ਹਨ। ਅਜਿਹੇ ’ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਸੋਸ਼ਲ ਮੀਡੀਆ ’ਤੇ ਵੀ ਲੜਾਈ ਛਿੜ ਗਈ ਹੈ।

 

ਸੋਨੂੰ ਸੂਦ ਦੇ ਇਸ ਟਵੀਟ ਤੋਂ ਬਾਅਦ ਲੋਕ ਇਸ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਪ੍ਰਸ਼ੰਸਕ ਨੇ ਲਿਖਿਆ ਕਿ ‘ਭਾਈ ਖੁੱਲ੍ਹ ਕੇ ਬੋਲਿਆ ਕਰੋ, ਤੁਹਾਨੂੰ ਡਰ ਕਿਸ ਦਾ’? ਇਕ ਹੋਰ ਪ੍ਰਸ਼ੰਸਕ ਨੇ ਲਿਖਿਆ ਕਿ ‘ਖੁੱਲ੍ਹ ਦੇ ਬੋਲੋ ਸਰ ਡੁਅਲ ਟੋਨ ਤੁਹਾਡੇ ਮੂੰਹ ਤੋਂ ਚੰਗੀ ਨਹੀਂ ਲੱਗਦੀ...ਕਿਉਂਕਿ ਸਹੀ ਤਾਂ ਸਹੀ ਹੈ ਅਤੇ ਗਲਤ ਤਾਂ ਗਲਤ ਹੈ, ਤੁਸੀਂ ਹਮੇਸ਼ਾ ਇਹ ਗੱਲ ਕਹੀ ਹੈ’।Sonu Sood on Farmers Protest and Twitter war: There is chaos on Twitter as Rihanna and Greta Thunberg and other supported farmers' protest. ਦੱਸਣਯੋਗ ਹੈ ਕਿ ਬੀਤੇ ਕੁਝ ਦੀਨਾ ਤੋਂ ਅਮਰੀਕੀ ਪਾਪ ਸਟਾਰ ਰਿਹਾਨਾ ਵੱਲੋਂ ਕਿਸਾਨੀ ਅੰਦੋਲਨ ਦਾ ਸਮਰਥਨ ਕਰਨ ਤੋਂ ਬਾਅਦ ਉਹ ਲੋਕ ਵੀ ਸਾਹਮਣੇ ਆ ਅਗਏ ਹਨ , ਜਿੰਨਾ ਨੇ ' ਚ ਇਕ ਵੀ ਸ਼ਬਦ ਕਿਸਾਨਾਂ ਦੇ ਹੱਕ 'ਚ ਨਹੀਂ ਬੋਲਿਆ ਸੀ , ਉਹ ਇਕੋ ਦਮ ਸਾਹਮਣੇ ਆ ਕੇ ਲਿਖ ਰਹੇ ਹਨ , ਕਿ ਭਾਰਤ ਨੂੰ ਤੋੜਨ ਦੀ ਕੋਸ਼ਿਸ਼ ਨਾ ਕੀਤੀ ਜਾਵੇ , ਭਾਰਤ ਦਾ ਨਿਜੀ ਮਾਮਲਾ ਹੈ , ਅਜਿਹੇ 'ਚ ਸੋਨੂ ਸੂਦ ਦਾ ਉਹਨਾਂ ਕਲਾਕਾਰਾਂ 'ਤੇ ਟਿੱਪਣੀ ਕਰਕੇ ਇਕ ਤਰ੍ਹਾਂ ਕਿਸਾਨੀ ਅੰਦੋਲਨ ਨੂੰ ਸਮਰਥਨ ਦਿੱਤਾ ਗਿਆ ਹੈ |

Related Post