ਲੋੜਵੰਦਾਂ ਦੇ ਮਸੀਹਾ ਸੋਨੂੰ ਸੂਦ ਨੇ ਵੰਡੇ E-Rickshaw, ਮੋਗਾ ਤੋਂ ਕੀਤੀ ਸ਼ੁਰੂਆਤ

By  Jagroop Kaur February 15th 2021 04:10 PM

ਅਦਾਕਾਰਾ Sonu Sood ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਲੋੜਵੰਦਾਂ ਨੂੰ ਇਲੈਕਟ੍ਰਾਨਿਕ ਰਿਕਸ਼ਾ ਵੰਡਣ ਦਾ ਫੈਸਲਾ ਕੀਤਾ ਹੈ। ਉਸਨੇ ਆਪਣੇ ਜੱਦੀ ਸ਼ਹਿਰ ਮੋਗਾ ਵਿੱਚ 100 ਈ-ਰਿਕਸ਼ਾ ਵੰਡ ਕੇ ਸ਼ੁਰੂਆਤ ਕੀਤੀ ਹੈ। ਅਦਾਕਾਰ ਸੋਨੂੰ ਸੂਦ ਲਗਾਤਾਰ ਜ਼ਰੂਰਤਮੰਦ ਲੋਕਾਂ ਲਈ ਮਸੀਹਾ ਬਣੇ ਹੋਏ ਹਨ। ਸੋਨੂੰ ਨੇ ਆਪਣੇ ਨੇਕ ਕੰਮਾਂ ਦੀ ਵਜ੍ਹਾ ਨਾਲ ਲੋਕਾਂ ਦੇ ਦਿਲਾਂ ਵਿਚ ਖ਼ਾਸ ਜਗ੍ਹਾ ਬਣਾਈ ਹੈ। ਲੋਕ ਉਨ੍ਹਾਂ ਨੂੰ ਪਿਆਰ ਕਰਦੇ ਹਨ। ਸੋਨੂੰ ਹੁਣ ਤੱਕ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲ ਚੁੱਕੇ ਹਨ। ਹੁਣ ਅਦਾਕਾਰ ਨੇ ਈ-ਰਿਕਸ਼ਾ ਵੰਡੇ ਹਨ।

ਸੋਨੂੰ ਨੇ ਇਸ ਨੇਕ ਕੰਮ ਦੀ ਸ਼ੁਰੂਆਤ ਆਪਣੀ ਜਨਮਭੂਮੀ ਪੰਜਾਬ ਦੇ ਮੋਗਾ ਤੋਂ ਕੀਤੀ। ਅਦਾਕਾਰ ਨੇ ਇਸ ਨਾਲ ਜੁੜੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ, ਜਿਸ ਵਿਚ E-Rickshaws ਲੈਣ ਵਾਲੇ ਜ਼ਰੂਰਤਮੰਦ ਸੋਨੂੰ ਦਾ ਧੰਨਵਾਦ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਸਾਂਝੀ ਕਰਦੇ ਹੋਏ ਸੋਨੂੰ ਨੇ ਲਿਖਿਆ, ‘ਇਹ ਮੇਰੀ ਯਾਤਰਾ ਨੂੰ ਖ਼ਾਸ ਬਣਾਉਂਦੀ ਹੈ।’ ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫ਼ੀ ਪਿਆਰ ਦੇ ਰਹੇ ਹਨ ਅਤੇ ਸੋਨੂੰ ਦੇ ਇਸ ਨੇਕ ਕੰਮ ਦੀ ਤਾਰੀਫ਼ ਕਰ ਰਹੇ ਹਨ।

Image result for sonu sood

ਦੱਸ ਦਈਏ ਕਿ ਸੋਨੂੰ ਉਤਰ ਪ੍ਰਦੇਸ਼, ਬਿਹਾਰ, ਝਾਰਖੰਡ, ਓੜੀਸ਼ਾ ਅਤੇ ਕਈ ਸੂਬਿਆਂ ਵਿਚ ਈ-ਰਿਕਸ਼ਾ ਵੰਡਣਗੇ। ਇਸ ਦੀ ਸ਼ੁਰੂਆਤ ਉਨ੍ਹਾਂ ਨੇ ਮੋਗਾ ਤੋਂ ਕੀਤੀ ਹੈ। ਅਦਾਕਾਰ ਦਾ ਮਕਸਦ ਬੇਰੁਜ਼ਗਾਰੀ ਨੂੰ ਖ਼ਤਮ ਕਰਨਾ ਹੈ। ਸੋਨੂੰ ਦੇ ਇਨ੍ਹਾਂ ਨੇਕ ਕੰਮਾਂ ਵਿਚ ਉਨ੍ਹਾਂ ਦੀ ਭੈਣ ਮਾਲਵਿਕਾ ਸੱਚਰ ਵੀ ਪੂਰੀ ਮਦਦ ਕਰ ਰਹੀ ਹੈ। ਇਸ ਦੀ ਪ੍ਰੇਰਣਾ ਨੂੰ ਉਨ੍ਹਾਂ ਨੂੰ ਆਪਣੇ ਭਰਾ ਤੋਂ ਹੀ ਮਿਲੀ ਹੈ।Sonu Sood decided to distribute electronic rickshaws (E-Rickshaws) to those in need, started by distributing e-rickshaws in Moga in Punjab.

ਕੰਮ ਦੀ ਗੱਲ ਕਰੀਏ ਤਾਂ ਸੋਨੂੰ ਬਹੁਤ ਜਲਦ ‘ਪ੍ਰਿਥਵੀਰਾਜ’ ਵਿਚ ਨਜ਼ਰ ਆਉਣ ਵਾਲੇ ਹਨ। ਇਸ ਵਿਚ ਅਦਾਕਾਰ ਨਾਲ ਅਕਸ਼ੈ ਕੁਮਾਰ, ਮਾਨੁਸ਼ੀ ਛਿੱਲਰ ਅਤੇ ਸੰਜੇ ਦੱਤ ਵੀ ਦਿਖਾਈ ਦੇਣ ਵਾਲੇ ਹਨ। ਇਸ ਦੇ ਇਲਾਵਾ ਸੋਨੂੰ ਨੂੰ ਫਿਲ਼ਮ ਕਿਸਾਨ ਲਈ ਵੀ ਸਾਈਨ ਕੀਤਾ ਗਿਆ ਹੈ।

Click here for latest updates on Automobiles

Related Post