ਸਪੇਨ ਦੀ ਮੁਟਿਆਰ ਨੇ ਰਚਾਇਆ ਪੰਜਾਬੀ ਗੱਬਰੂ ਨਾਲ ਵਿਆਹ, ਜਾਣੋ ਕਿਵੇਂ ਹੋਈ ਸੀ ਮੁਲਾਕਾਤ

By  Jashan A January 29th 2020 04:04 PM

ਸ੍ਰੀ ਅੰਮ੍ਰਿਤਸਰ ਸਾਹਿਬ: ਕਹਿੰਦੇ ਨੇ ਜਦੋਂ ਪਰਮਾਤਮਾ ਨੇ ਸਾਨੂੰ ਕਿਸੇ ਨਾਲ ਮਿਲਾਉਣਾ ਹੁੰਦਾ ਹੈ ਤਾਂ ਉਹ ਆਪੇ ਰਾਹ ਖੋਲ ਦਿੰਦਾ ਹੈ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਜਿਥੇ ਇੱਕ ਸਾਲ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਈ ਮੁਟਿਆਰ ਦੀ ਮੁਲਾਕਾਤ ਪੰਜਾਬੀ ਨੌਜਵਾਨ ਨਾਲ ਹੋ ਗਈ।

ASRਦੋਵਾਂ ਨੇ ਆਪਸ 'ਚ ਆਪਣਾ ਮੋਬਾਇਲ ਨੰਬਰ ਬਦਲਿਆ ਅਤੇ ਇਕ-ਦੂਜੇ ਨਾਲ ਫੇਸਬੁੱਕ 'ਤੇ ਦੋਸਤੀ ਕਰ ਲਈ ਤੇ ਹੋਲੀ ਹੋਲੀ ਦੋਹਾਂ 'ਚ ਪਿਆਰ ਹੋ ਗਿਆ, ਉਹ ਪਿਆਰ ਉਸ ਸਮੇਂ ਪ੍ਰਵਾਨ ਚੜ੍ਹਿਆ ਜਦੋਂ ਦੋਵਾਂ ਨੇ ਇਕੱਠੇ ਜ਼ਿੰਦਗੀ ਬਿਤਾਉਣ ਲਈ ਫੈਸਲੇ ਨੂੰ ਸਿੱਖ ਮਰਿਆਦਾਂ ਨਾਲ ਲਾਵਾਂ-ਫੇਰੇ ਲੈ ਕੇ ਪੂਰਾ ਕੀਤਾ।

ਹੋਰ ਪੜ੍ਹੋ:IND vs NZ: ਭਾਰਤ ਨੇ ਜਿੱਤਿਆ ਲੜੀ ਦਾ ਦੂਸਰਾ ਮੁਕਾਬਲਾ

ਰਣਜੀਤ ਸਿੰਘ ਨੇ ਦੱਸਿਆ ਕਿ ਜੋ ਵਾਹਿਗੁਰੂ ਨੂੰ ਮਨਜ਼ੂਰ ਹੁੰਦਾ ਹੈ, ਉਹੀ ਹੁੰਦਾ ਹੈ। ਦੋਵੇਂ ਦੋਸਤ ਬਣੇ ਸਨ ਅਤੇ ਅੱਜ ਜੀਵਨ ਸਾਥੀ ਬਣ ਗਏ ਹਨ।

ASRਸਾਂਦਰਾ ਨੇ ਕਿਹਾ ਕਿ ਉਸ ਨੇ ਰਣਜੀਤ ਲਈ ਹੌਲੀ-ਹੌਲੀ ਪੰਜਾਬੀ ਵੀ ਸਿੱਖ ਲਈ ਹੈ ਅਤੇ ਉਸ ਦੇ ਪਿਆਰ 'ਚ ਇਸ ਕਦਰ ਗੁਆਚ ਚੁੱਕੀ ਸੀ ਕਿ ਇਕੱਲੀ ਵਿਆਹ ਲਈ ਆਈ ਹੈ। ਇਸ ਦੌਰਾਨ ਪਰਿਵਾਰਿਕ ਮੈਂਬਰ ਤੇ ਰਿਸ਼ਤੇਦਾਰ ਉਹਨਾਂ ਨੂੰ ਵਧਾਈਆਂ ਦੇ ਰਹੇ ਹਨ।

-PTC News

 

Related Post