ਸਪਾਈਸਜੈੱਟ ਨੇ ਜੈੱਟ ਏਅਰਵੇਜ਼ ਦੇ 500 ਮੁਲਾਜ਼ਮਾਂ ਅਤੇ 100 ਪਾਇਲਟਾਂ ਨੂੰ ਸਪਾਈਸਜੈੱਟ ਵਿੱਚ ਕੀਤਾ ਭਰਤੀ

By  Shanker Badra April 20th 2019 10:09 AM -- Updated: April 20th 2019 10:21 AM

ਸਪਾਈਸਜੈੱਟ ਨੇ ਜੈੱਟ ਏਅਰਵੇਜ਼ ਦੇ 500 ਮੁਲਾਜ਼ਮਾਂ ਅਤੇ 100 ਪਾਇਲਟਾਂ ਨੂੰ ਸਪਾਈਸਜੈੱਟ ਵਿੱਚ ਕੀਤਾ ਭਰਤੀ:ਮੁੰਬਈ: ਸਪਾਈਸਜੈੱਟ ਨੇ ਜੈੱਟ ਏਅਰਵੇਜ਼ ਦੇ 500 ਮੁਲਾਜ਼ਮਾਂ ਅਤੇ 100 ਪਾਇਲਟਾਂ ਨੂੰ ਸਪਾਈਸਜੈੱਟ ਵਿੱਚ ਭਰਤੀ ਕਰ ਲਿਆ ਹੈ।ਇਸ ਸਬੰਧੀ ਸਪਾਈਸਜੈੱਟ ਦੇ ਚੇਅਰਮੈਨ ਅਜੈ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੇ ਨਕਦੀ ਸੰਕਟ ਦਾ ਸਾਹਮਣਾ ਕਰ ਰਹੀ ਨਿਜੀ ਖੇਤਰ ਦੀ ਏਅਰਲਾਈਨ ਜੈੱਟ ਏਅਰਵੇਜ਼ ਦੇ ਮੁਲਾਜ਼ਮਾਂ ਨੂੰ ਭਰਤੀ ਕਰਨ ਵਿੱਚ ਪਹਿਲੀ ਤਰਜੀਹ ਦਿੱਤੀ ਹੈ।

SpiceJet hires 500 Jet Airways employees And 100 pilots ਸਪਾਈਸਜੈੱਟ ਨੇ ਜੈੱਟ ਏਅਰਵੇਜ਼ ਦੇ 500 ਮੁਲਾਜ਼ਮਾਂ ਅਤੇ 100 ਪਾਇਲਟਾਂ ਨੂੰ ਸਪਾਈਸਜੈੱਟ ਵਿੱਚ ਕੀਤਾ ਭਰਤੀ

ਉਨ੍ਹਾਂ ਦਾ ਕਹਿਣਾ ਹੈ ਕਿ ਵਿੱਤੀ ਘਾਟੇ ਨਾਲ ਚੱਲ ਰਹੀ ਜੈੱਟ ਏਅਰਵੇਜ਼ ਦੇ ਕਾਰਨ ਲੋਕਲ ਅਤੇ ਅੰਤਰਰਾਸ਼ਟਰੀ ਸੇਵਾਵਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਸਮੱਸਿਆਵਾਂ ਆ ਰਹੀਆਂ ਹਨ।ਇਸ ਦੇ ਲਈ ਸਪਾਈਸਜੈੱਟ ਵੱਲੋਂ 27 ਹੋਰ ਹਵਾਈ ਉਡਾਣਾਂ ਸ਼ਾਮਿਲ ਕੀਤੀਆਂ ਜਾਣਗੀਆਂ।

SpiceJet hires 500 Jet Airways employees And 100 pilots ਸਪਾਈਸਜੈੱਟ ਨੇ ਜੈੱਟ ਏਅਰਵੇਜ਼ ਦੇ 500 ਮੁਲਾਜ਼ਮਾਂ ਅਤੇ 100 ਪਾਇਲਟਾਂ ਨੂੰ ਸਪਾਈਸਜੈੱਟ ਵਿੱਚ ਕੀਤਾ ਭਰਤੀ

ਜ਼ਿਕਰਯੋਗ ਹੈ ਕਿ ਜੈੱਟ ਏਅਰਵੇਜ਼ ਆਪਣੇ 25 ਸਾਲਾਂ ਦੇ ਇਤਿਹਾਸ ਵਿੱਚ ਇਸ ਵੇਲੇ ਸਭ ਤੋਂ ਖ਼ਰਾਬ ਦੌਰ ਦਾ ਸਾਹਮਣਾ ਕਰ ਰਹੀ ਹੈ।ਵਿੱਤੀ ਸੰਕਟ ਨਾਲ ਜੂਝ ਰਹੀ ਜੈੱਟ ਏਅਰਵੇਜ਼ ਕੰਪਨੀ ਨੇ ਬੀਤੇ ਸ਼ੁੱਕਰਵਾਰ ਨੂੰ ਅਗਲੇ ਸੋਮਵਾਰ ਤੱਕ ਲਈ ਆਪਣੀਆਂ ਸਾਰੀਆਂ ਕੌਮਾਂਤਰੀ ਉਡਾਣਾਂ ਮੁਲਤਵੀ ਕਰ ਦਿੱਤੀਆਂ ਸਨ। ਸੰਕਟਗ੍ਰਸਤ ਜੈੱਟ ਏਅਰਵੇਜ਼ ਨੇ ਨਕਦ ਧਨ ਦੀ ਘਾਟ ਦੇ ਚੱਲਦਿਆਂ ਆਪਣੀਆਂ ਇਹ ਉਡਾਣਾਂ ਸੋਮਵਾਰ ਤੱਕ ਲਈ ਮੁਲਤਵੀ ਕੀਤੀਆਂ ਹਨ।

SpiceJet hires 500 Jet Airways employees And 100 pilots ਸਪਾਈਸਜੈੱਟ ਨੇ ਜੈੱਟ ਏਅਰਵੇਜ਼ ਦੇ 500 ਮੁਲਾਜ਼ਮਾਂ ਅਤੇ 100 ਪਾਇਲਟਾਂ ਨੂੰ ਸਪਾਈਸਜੈੱਟ ਵਿੱਚ ਕੀਤਾ ਭਰਤੀ

ਦੱਸ ਦੇਈਏ ਕਿ 25 ਸਾਲ ਪੁਰਾਣੀ ਏਅਰਲਾਈਨ ਕੰਪਨੀ ‘ਤੇ 8 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ ਹੈ ਅਤੇ ਬੈਂਕਾਂ ਨੇ ਜਹਾਜ਼ ਕੰਪਨੀ ਨੂੰ 400 ਕਰੋੜ ਰੁਪਏ ਦਾ ਐਮਰਜੇਂਸੀ ਫੰਡ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ।ਜਿਸ ਕਾਰਨ ਕੰਪਨੀ ਆਪਣੀਆਂ ਸਾਰੀਆਂ ਸੇਵਾਵਾਂ ਨੂੰ ਬੰਦ ਕਰ ਦਿੱਤੀਆਂ ਹਨ।ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਜੈੱਟ ਏਅਰਵੇਜ਼ ਦੀਆਂ ਫਲਾਈਟਾਂ ਰੱਦ ਹੋਣ ਕਾਰਨ ਆਮ ਯਾਤਰੀਆਂ ਨੂੰ ਮਹਿੰਗੀ ਕੀਮਤ 'ਤੇ ਟਿਕਟਾਂ ਖਰੀਦਣੀਆਂ ਪੈ ਰਹੀਆਂ ਹਨ।

-PTCNews

Related Post