ਹੁਣ ਸੰਗਰੂਰ 'ਚ ਹੋਇਆ ਕੋਰੋਨਾ ਬਲਾਸਟ, ਜ਼ਿਲ੍ਹੇ 'ਚ ਇਕੱਠੇ 52 ਨਵੇਂ ਪਾਜ਼ੀਟਿਵ ਮਾਮਲੇ ਆਏ ਸਾਹਮਣੇ

By  Shanker Badra May 4th 2020 12:25 PM

ਹੁਣ ਸੰਗਰੂਰ 'ਚ ਹੋਇਆ ਕੋਰੋਨਾ ਬਲਾਸਟ, ਜ਼ਿਲ੍ਹੇ 'ਚ ਇਕੱਠੇ 52 ਨਵੇਂ ਪਾਜ਼ੀਟਿਵ ਮਾਮਲੇ ਆਏ ਸਾਹਮਣੇ:ਸੰਗਰੂਰ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰੋਜ਼ਾਨਾ ਕਈ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਸੰਗਰੂਰ 'ਚ ਅੱਜ ਇਕੱਠੇ ਕੋਰੋਨਾ ਦੇ 52 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ।

ਜਿਸ ਵਿੱਚ ਸੰਗਰੂਰ ਸ਼ਹਿਰ ਅਤੇ ਸੰਗਰੂਰ ਦੇ ਆਸ -ਪਾਸ ਪਿੰਡਾਂ , ਭਵਾਨੀਗੜ ਸ਼ਹਿਰ, ਸੁਨਾਮ, ਭਵਾਨੀਗੜ ਦੇ ਨੰਦਗੜ੍ਹ ਪਿੰਡ ਦੇ ਨਾਲ ਨਾਲ ਕਾਂਝਲਾ, ਕੁਲਾਰ ਖੁਰਦ, ਕਿਸ਼ਨਗੜ, ਖੇੜੀ ਖੁਰਦ, ਹਸਨਪੁਰ, ਦਿੜ੍ਹਬਾ, ਖੇੜੀ, ਹਥਨ, ਬਹਾਦਰਪੁਰ, ਖਡਿਆਲ, ਸਲੇਮਗੜ, ਲੌਂਗੋਵਾਲ ,ਬਟੂਹਾ, ਸੰਦੌੜ, ਮੂਲੋਵਾਲ, ਛਾਜਲਾ, ਗਾਗਾ, ਭੁਟਾਲ ਖੁਰਦ ਪਿੰਡਾਂ ਨਾਲ ਲੋਕ ਸਬੰਧਤ ਹਨ।

ਸੰਗਰੂਰ 'ਚ ਸੋਮਵਾਰ ਨੂੰ ਆਈ 154 ਸੈਂਪਲਾਂ ਦੀ ਰਿਪੋਰਟ 'ਚੋਂ 52 ਪਾਜ਼ੀਟਿਵ ਪਾਏ ਗਏ ਹਨ ਜਦਕਿ 300 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਜ਼ਿਲ੍ਹੇ 'ਚ ਇਸ ਤੋਂ ਪਹਿਲਾਂ 11 ਕੋਰੋਨਾ ਪਾਜ਼ੇਟਿਵ ਕੇਸ ਹਨ। ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ 62 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।ਇਨ੍ਹਾਂ ਵਿਚੋਂ 3 ਵਿਅਕਤੀ ਸਿਹਤਮੰਦ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।

ਜ਼ਿਲ੍ਹਾ ਨੋਡਲ ਅਫ਼ਸਰ ਡਾ. ਰਵਿੰਦਰ ਕਲੇਰ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਪਾਜ਼ੇਟਿਵ ਆਏ 52 ਕੇਸਾਂ 'ਚੋਂ ਸਾਰੇ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਦੱਸ ਦੇਈਏ ਕਿ ਜਿਹੜੇ ਸ਼ਰਧਾਲੂ ਸ੍ਰੀ ਹਜੂਰ ਸਾਹਿਬ ਤੋਂ ਆਏ ਹਨ,ਉਨ੍ਹਾਂ 'ਚੋਂ ਵੱਡੀ ਗਿਣਤੀ ਵਿਚ ਕੋਰੋਨਾ ਪਾਜ਼ੀਟਿਵ ਪਾਏ ਜਾ ਰਹੇ ਹਨ, ਜਿਸ ਕਾਰਨ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿਚ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ ਵਧ ਰਹੀ ਹੈ।

-PTCNews

Related Post