ਮਿਸ ਪੀਟੀਸੀ ਪੰਜਾਬੀ 2019 ਆਡੀਸ਼ਨ: ਅੱਜ ਅੰਮ੍ਰਿਤਸਰ ਵਿਖੇ ਮੁਟਿਆਰਾਂ ਅਜ਼ਮਾ ਰਹੀਆਂ ਨੇ ਕਿਸਮਤ (ਤਸਵੀਰਾਂ)

By  Jashan A July 8th 2019 01:44 PM

ਮਿਸ ਪੀਟੀਸੀ ਪੰਜਾਬੀ 2019 ਆਡੀਸ਼ਨ: ਅੱਜ ਅੰਮ੍ਰਿਤਸਰ ਵਿਖੇ ਮੁਟਿਆਰਾਂ ਅਜ਼ਮਾ ਰਹੀਆਂ ਨੇ ਕਿਸਮਤ (ਤਸਵੀਰਾਂ),ਸ੍ਰੀ ਅੰਮ੍ਰਿਤਸਰ ਸਾਹਿਬ: ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਪੰਜਾਬੀ ਦੇ ਬੈਨਰ ਹੇਠ ਹਰ ਸਾਲ ਪੰਜਾਬੀ ਮੁਟਿਆਰਾਂ ਦੇ ਹੁਨਰ ਨੂੰ ਦੁਨੀਆ ਭਰ 'ਚ ਪਹੁੰਚਾਉਣ ਲਈ ਟੈਲੇਂਟ ਸ਼ੋਅ ਕਰਵਾਇਆ ਜਾਂਦਾ ਹੈ। ਜਿਸ ਦਾ ਨਾਮ ਹੈ ਮਿਸ ਪੀਟੀਸੀ ਪੰਜਾਬੀ। ਇਸ ਵਾਰ ਵੀ ਇਸ ਸ਼ੋਅ ਦੇ ਆਡੀਸ਼ਨ ਪੰਜਾਬ ਦੇ ਵੱਖਰੇ-ਵੱਖਰੇ ਸ਼ਹਿਰਾਂ 'ਚ ਸ਼ੁਰੂ ਹੋ ਚੁੱਕੇ ਹਨ। ਜਿਸ ਦੌਰਾਨ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਤੋਂ ਪੰਜਾਬ ਦੀਆਂ ਧੀਆਂ ਵੱਡੀ ਗਿਣਤੀ 'ਚ ਪਹੁੰਚ ਰਹੀਆਂ ਹਨ।

ਇਹਨਾਂ ਆਡੀਸ਼ਨਾਂ ਦਾ ਸਿਲਸਿਲਾ ਚੰਡੀਗੜ੍ਹ ਤੋਂ ਸ਼ੁਰੂ ਹੋਇਆ ਸੀ ਤੇ ਲੁਧਿਆਣਾ ਹੁੰਦਾ ਹੋਇਆ ਅੱਜ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਚੁੱਕਿਆ ਹੈ, ਜਿਥੇ ਮੁਟਿਆਰਾਂ ਦੇ ਹੁਨਰ ਨੂੰ ਪਰਖਿਆ ਜਾ ਰਿਹਾ ਹੈ। ਅੰਮ੍ਰਿਤਸਰ ਦੇ ਬੱਸ ਅੱਡੇ ਦੇ ਨਾਲ ਸਥਿਤ ਗੁਰੂ ਨਾਨਕ ਭਵਨ, ਸਿਟੀ ਸੈਂਟਰ ਅੰਮ੍ਰਿਤਸਰ ਵਿੱਚ ਸਵੇਰੇ 9 ਵਜੇ ਤੋਂ ਆਡੀਸ਼ਨਾਂ ਦਾ ਸਿਲਸਿਲਾ ਜਾਰੀ ਹੈ। ਪੰਜਾਬੀ ਮੁਟਿਆਰਾਂ ਸਵੇਰ ਤੋਂ ਹੀ ਆਡੀਸ਼ਨ ਦੇਣ ਲਈ ਪਹੁੰਚ ਰਹੀਆਂ ਹਨ।

ਹੋਰ ਪੜ੍ਹੋ:ਅੱਜ ਨੀ ਟਿਕਦੇ ਸਿਰਾ ਈ ਲਾ ਗਏ ਪਤੰਦਰ ,ਮਨਪ੍ਰੀਤ ਬਾਦਲ ਦੇ ਦਫ਼ਤਰ ਪਹੁੰਚ ਕੇ ਇਸ ਤਰੀਕੇ ਨਾਲ ਕੱਢਿਆ ਉਸਦਾ ਜਲੂਸ

ਆਡੀਸ਼ਨ 'ਚ ਭਾਗ ਲੈਣ ਲਈ ਸ਼ਰਤਾਂ: - ਉਮਰ 18 ਤੋਂ 25 ਸਾਲ, ਲੰਬਾਈ 5 ਫੁੱਟ 3 ਇੰਚ ਜਾਂ ਇਸ ਤੋਂ ਜ਼ਿਆਦਾ, ਪ੍ਰਤੀਭਾਗੀ ਦੇ ਮਾਪਿਆਂ ‘ਚੋਂ ਇੱਕ ਦਾ ਪੰਜਾਬੀ ਹੋਣਾ ਜ਼ਰੂਰੀ ਹੈ । ਜੇਕਰ ਤੁਸੀਂ ਇਨ੍ਹਾਂ ਸ਼ਰਤਾਂ ਨੂੰ ਕਰਦੇ ਹੋ ਪੂਰਾ ਤਾਂ ਆਡੀਸ਼ਨ ਦੌਰਾਨ ਆਪਣੇ ਨਾਲ ਲੈ ਕੇ ਆਓ ਆਪਣੀਆਂ ਤਿੰਨ ਤਸਵੀਰਾਂ ਤੇ ਉਮਰ ਦਾ ਪਛਾਣ ਪੱਤਰ।

ਇਥੇ ਇਹ ਵੀ ਦੱਸ ਦੇਈਏ ਕਿ ਜਿਹੜੀਆਂ ਕੁੜੀਆਂ ਅੰਮ੍ਰਿਤਸਰ ਵਿੱਚ ਆਡੀਸ਼ਨ ਲਈ ਨਹੀਂ ਪਹੁੰਚ ਸਕੀਆਂ ਉਹਨਾਂ ਲਈ ਇੱਕ ਹੋਰ ਮੌਕਾ ਹੈ। ਉਹ ਕੁੜੀਆਂ ਜਲੰਧਰ ਵਿੱਚ ਆਡੀਸ਼ਨ ਦੇ ਸਕਦੀਆਂ ਹਨ।

ਜ਼ਿਕਰਯੋਗ ਹੈ ਕਿ ਪੀਟੀਸੀ ਨੈੱਟਵਰਕ ਪੰਜਾਬ ਦੀ ਜਵਾਨੀ ਦੇ ਹੁਨਰ ਨੂੰ ਦੁਨੀਆ ਤੱਕ ਪਹੁੰਚਾਉਣ ਦੀ ਕਈ ਉਪਰਾਲੇ ਕਰ ਰਿਹਾ ਹੈ। ਹਰ ਸਾਲ ਪੀਟੀਸੀ ਵੱਲੋਂ ਟੈਲੇਂਟ ਸ਼ੋਅ ਕਰਵਾਏ ਜਾਂਦੇ ਹਨ ਤਾਂ ਜੋ ਪੰਜਾਬ ਦੇ ਯੂਥ ਦਾ ਹੁਨਰ ਦੁਨੀਆ ਭਰ 'ਚ ਪਹੁੰਚ ਜਾਵੇ।

-PTC News

 

Related Post