ਸ੍ਰੀ ਅਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਗੰਗੂਵਾਲ ਦੇ ਵੋਟਰਾਂ ਨੇ ਵੋਟਾਂ ਦਾ ਕੀਤਾ ਬਾਈਕਾਟ

By  Shanker Badra September 19th 2018 09:51 AM -- Updated: September 19th 2018 09:55 AM

ਸ੍ਰੀ ਅਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਗੰਗੂਵਾਲ ਦੇ ਵੋਟਰਾਂ ਨੇ ਵੋਟਾਂ ਦਾ ਕੀਤਾ ਬਾਈਕਾਟ:ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਅੱਜ ਸਵੇਰ ਤੋਂ ਹੋ ਰਹੀਆਂ ਹਨ।ਪੰਜਾਬ ਦੇ ਕਈ ਥਾਵਾਂ ਤੇ ਅਮਨ ਸ਼ਾਂਤੀ ਦੇ ਨਾਲ ਵੋਟਿੰਗ ਹੋ ਰਹੀ ਹੈ ਪਰ ਕਈ ਥਾਵਾਂ 'ਤੇ ਕਾਂਗਰਸ ਦੀ ਧੱਕੇਸ਼ਾਹੀ ਦੇਖਣ ਨੂੰ ਮਿਲੀ ਹੈ।ਸ੍ਰੀ ਅਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਗੰਗੂਵਾਲ ਦੇ ਵੋਟਰਾਂ ਵੱਲੋਂ ਵੋਟਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਕਿ ਦੋ ਦਿਨ ਪਹਿਲਾਂ ਇਸ ਪਿੰਡ ਦੇ ਵਿੱਚ ਇੱਕ ਨੌਜਵਾਨ ਦੇ ਉੱਪਰ ਕੁਝ ਹਮਲਾਵਰਾਂ ਵੱਲੋਂ ਗੋਲੀਆਂ ਦੇ ਨਾਲ ਹਮਲਾ ਕੀਤਾ ਗਿਆ ਸੀ ਤੇ ਜ਼ਖ਼ਮੀ ਨੌਜਵਾਨ ਪੀਜੀਆਈ 'ਚ ਜ਼ੇਰੇ ਇਲਾਜ ਹੈ ਪਰ ਦੂਜੇ ਪਾਸੇ ਪੁਲਿਸ ਨੇ ਅਜੇ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ।

ਜਿਸ ਦੇ ਰੋਸ ਵਜੋਂ ਪਿੰਡ ਗੰਗੂਵਾਲ ਦੇ ਵੋਟਰਾਂ ਨੇ ਵੋਟਾਂ ਦਾ ਬਾਈਕਾਟ ਕੀਤਾ ਹੈ।ਉਨ੍ਹਾਂ ਕਿਹਾ ਕਿ ਇਸ ਗੋਲੀ ਕਾਂਡ ਪਿੱਛੇ ਕੁਝ ਰਾਜਨੀਤਿਕ ਲੋਕਾਂ ਦਾ ਹੱਥ ਹੈ, ਜਿਸ ਕਰਕੇ ਪਿੰਡ ਵਾਲਿਆਂ ਨੇ ਹੁਣ ਵੋਟਾਂ ਦੇ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਲਿਆ ਹੈ।

ਪਿੰਡ ਵਾਲਿਆਂ ਨੇ ਕਹਿਣਾ ਹੈ ਕਿ ਜੇਕਰ ਪੁਲਿਸ ਨੇ ਦੋਸ਼ੀਆਂ ਨੂੰ ਜਲਦੀ ਨਾ ਫੜਿਆ ਗਿਆ ਤਾਂ ਉਸ ਤੋਂ ਬਾਅਦ ਉਹ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੇ ਖਿਲਾਫ ਰੋਡ ਜਾਮ ਕਰਨਗੇ ਅਤੇ ਧਰਨਾ ਵੀ ਦੇਣਗੇ।

-PTCNews

Related Post