ਸ੍ਰੀ ਹਰਿਮੰਦਰ ਸਾਹਿਬ ’ਤੇ ਲੱਗੇ ਸੋਨੇ ਦੀ ਚਮਕ ਨੂੰ ਬਰਕਰਾਰ ਰੱਖਣ ਲਈ ਸੋਨੇ ਦੀ ਸਫ਼ਾਈ ਲਈ ਸੇਵਾ ਸ਼ੁਰੂ

By  Shanker Badra March 23rd 2019 03:40 PM -- Updated: March 23rd 2019 03:52 PM

ਸ੍ਰੀ ਹਰਿਮੰਦਰ ਸਾਹਿਬ ’ਤੇ ਲੱਗੇ ਸੋਨੇ ਦੀ ਚਮਕ ਨੂੰ ਬਰਕਰਾਰ ਰੱਖਣ ਲਈ ਸੋਨੇ ਦੀ ਸਫ਼ਾਈ ਲਈ ਸੇਵਾ ਸ਼ੁਰੂ:ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ’ਤੇ ਲੱਗੇ ਸੋਨੇ ਦੀ ਚਮਕ ਨੂੰ ਬਰਕਰਾਰ ਰੱਖਣ ਲਈ ਸੋਨੇ ਦੀ ਸਫ਼ਾਈ ਤੇ ਧੁਆਈ ਦੀ ਸੇਵਾ ਸ਼ੁਰੂ ਕੀਤੀ ਗਈ ਹੈ।ਸੋਨੇ ਦੀ ਚਮਕ ਨੂੰ ਮੱਠਾ ਪਾ ਰਹੀ ਪ੍ਰਦੂਸ਼ਣ ਦੀ ਕਾਲੀ ਪਰਤ ਨੂੰ ਸਾਫ਼ ਕਰਨ ਲਈ ਅੱਜ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ (ਇੰਗਲੈਂਡ) ਦੀ ਅਗਵਾਈ ‘ਚ ਸੋਨੇ ਦੀ ਧੁਆਈ ਦੀ ਸੇਵਾ ਆਰੰਭ ਹੋ ਗਈ ਹੈ।ਇਸ ਜਥੇ ਵੱਲੋਂ ਹਰੇਕ ਸਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਸਫ਼ਾਈ ਕੀਤੀ ਜਾਂਦੀ ਹੈ।

Sri Harmandir Sahib Gold cleaning Service start ਸ੍ਰੀ ਹਰਿਮੰਦਰ ਸਾਹਿਬ ’ਤੇ ਲੱਗੇ ਸੋਨੇ ਦੀ ਚਮਕ ਨੂੰ ਬਰਕਰਾਰ ਰੱਖਣ ਲਈ ਸੋਨੇ ਦੀ ਸਫ਼ਾਈ ਲਈ ਸੇਵਾ ਸ਼ੁਰੂ

ਇਸ ਮੌਕੇ ਸੇਵਾ ਆਰੰਭ ਦੀ ਅਰਦਾਸ ਸ੍ਰੀ ਦਰਬਾਰ ਸਾਹਿਬ ਜੀ ਦੇ ਅਰਦਾਸੀਏ ਭਾਈ ਸਲਵਿੰਦਰ ਸਿੰਘ ਵਲੋਂ ਕੀਤੀ ਗਈ ਹੈ।ਇਸ ਦੌਰਾਨ ਅਰਦਾਸ ਉਪਰੰਤ ਸਾਹਿਬ ਸੁਖਜਿੰਦਰ ਸਿੰਘ ਨੇ ਸੇਵਾ ਆਰੰਭ ਕਰਵਾਈ ਅਤੇ ਸੇਵਾ ਦੀ ਸ਼ੁਰੂਆਤ ਸ੍ਰੀ ਹਰਿਮੰਦਰ ਸਾਹਿਬ ਦੇ ਸੁਨਹਿਰੀ ਗੁੰਬਦ ਤੋਂ ਕੀਤੀ ਗਈ ਹੈ।ਉਹ ਰੀਠੇ ਦੇ ਪਾਣੀ ਨਾਲ ਸੋਨੇ ਦੇ ਪੱਤਰਿਆਂ ਦੀ ਸਫਾਈ ਤੇ ਧੁਆਈ ਕਰਨਗੇ।ਇਸ ਦੌਰਾਨ ਕੋਈ ਵੀ ਰਸਾਇਣ ਨਹੀਂ ਵਰਤਿਆ ਜਾਵੇਗਾ।

Sri Harmandir Sahib Gold cleaning Service start ਸ੍ਰੀ ਹਰਿਮੰਦਰ ਸਾਹਿਬ ’ਤੇ ਲੱਗੇ ਸੋਨੇ ਦੀ ਚਮਕ ਨੂੰ ਬਰਕਰਾਰ ਰੱਖਣ ਲਈ ਸੋਨੇ ਦੀ ਸਫ਼ਾਈ ਲਈ ਸੇਵਾ ਸ਼ੁਰੂ

ਸਿੱਖਾਂ ਦਾ ਸਰਵਉੱਚ ਧਾਰਮਿਕ ਅਸਥਾਨ ਹੋਣ ਦੇ ਨਾਲ-ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਸ਼ਵ ਭਰ ਦੇ ਸੈਲਾਨੀਆਂ ‘ਚ ਵੀ ਖਿੱਚ ਦਾ ਕੇਂਦਰ ਹੈ।ਜਿਸ ਦੀ ਮਨਮੋਹਕ ਇਮਾਰਤੀ ਦਿੱਖ ਕਾਰਨ ਰੋਜ਼ਾਨਾ ਲੱਖਾਂ ਸ਼ਰਧਾਲੂ ਤੇ ਸੈਲਾਨੀ ਸੰਸਾਰ ਭਰ ਤੋਂ ਇਥੇ ਪੁੱਜਦੇ ਹਨ ਪਰ ਇਸ ਸੁਨਹਿਰੀ ਮੁਜੱਸਮੇ ਦੇ ਚੁਗਿਰਦੇ ‘ਚ ਕੁੱਝ ਵਰ੍ਹਿਆਂ ਤੋਂ ਵਧ ਰਹੇ ਘਾਤਕ ਪ੍ਰਦੂਸ਼ਣ ਨਾਲ ਸੋਨੇ ਦੀ ਚਮਕ ਨੂੰ ਹੋ ਰਹੇ ਨੁਕਸਾਨ ‘ਤੇ ਰੋਕ ਬਾਰੇ ਯਤਨ ਅਜੇ ਵੀ ਸੀਮਤ ਹਨ।

Sri Harmandir Sahib Gold cleaning Service start ਸ੍ਰੀ ਹਰਿਮੰਦਰ ਸਾਹਿਬ ’ਤੇ ਲੱਗੇ ਸੋਨੇ ਦੀ ਚਮਕ ਨੂੰ ਬਰਕਰਾਰ ਰੱਖਣ ਲਈ ਸੋਨੇ ਦੀ ਸਫ਼ਾਈ ਲਈ ਸੇਵਾ ਸ਼ੁਰੂ

ਦੱਸਣਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ’ਤੇ ਲੱਗੇ ਸੋਨੇ ਦੀ ਸੇਵਾ ਸਭ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਕੀਤੀ ਗਈ ਸੀ ਅਤੇ ਦੂਜੀ ਵਾਰ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਵੱਲੋਂ ਕੀਤੀ ਗਈ ਸੀ।ਇਹ ਸੇਵਾ 1999 ਵਿੱਚ ਖਾਲਸਾ ਪੰਥ ਦੇ 300 ਸਾਲਾ ਸਾਜਨਾ ਦਿਵਸ ਮੌਕੇ ਮੁਕੰਮਲ ਹੋਈ ਸੀ।ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਲੱਗੇ ਹੋਏ ਸੋਨੇ ਦੇ ਪੱਤਰੇ ਸੰਭਾਲ ਕੇ ਰੱਖੇ ਗਏ ਹਨ।ਦੂਜੀ ਵਾਰ ਸੋਨੇ ਦੇ ਪੱਤਰਿਆਂ ਦੀ ਹੋਈ ਸੇਵਾ ਤੋਂ ਕੁਝ ਵਰ੍ਹੇ ਮਗਰੋਂ ਹੀ ਇਹ ਪੱਤਰੇ ਲਾਲ ਭਾਅ ਮਾਰਨ ਲੱਗ ਪਏ ਸਨ।ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਦੀ ਚਮਕ ਬਰਕਰਾਰ ਰੱਖਣ ਲਈ ਨਿਰੰਤਰ ਯਤਨ ਸ਼ੁਰੂ ਕੀਤੇ ਗਏ ਸਨ।ਇਸ ਤਹਿਤ ਹੁਣ ਹਰ ਵਰ੍ਹੇ ਨਿਸ਼ਕਾਮ ਸੇਵਕ ਜਥੇ ਵੱਲੋਂ ਹੀ ਇਨ੍ਹਾਂ ਪੱਤਰਿਆਂ ਦੀ ਧੁਆਈ ਤੇ ਸਫਾਈ ਦੀ ਸੇਵਾ ਕੀਤੀ ਜਾਂਦੀ ਹੈ।

-PTCNews

Related Post