"ਜਦੋਂ ਸਿੱਖ ਕੌਮ ਦੇ ਨੌਜਵਾਨਾਂ ਨੂੰ ਗਲਾਂ 'ਚ ਟਾਇਰ ਪਾ ਕੇ ਸਾੜ੍ਹਿਆ ਜਾ ਰਿਹਾ ਸੀ, ਕੈਪਟਨ ਅਮਰਿੰਦਰ ਦੀ ਸਰਕਾਰ ਲੱਡੂ ਵੰਡ ਰਹੀ ਸੀ" : ਬਾਦਲ

By  Jashan A January 14th 2019 03:42 PM -- Updated: January 14th 2019 03:57 PM

"ਜਦੋਂ ਸਿੱਖ ਕੌਮ ਦੇ ਨੌਜਵਾਨਾਂ ਨੂੰ ਗਲਾਂ 'ਚ ਟਾਇਰ ਪਾ ਕੇ ਸਾੜ੍ਹਿਆ ਜਾ ਰਿਹਾ ਸੀ, ਕੈਪਟਨ ਅਮਰਿੰਦਰ ਦੀ ਸਰਕਾਰ ਲੱਡੂ ਵੰਡ ਰਹੀ ਸੀ" :ਬਾਦਲ,ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ 'ਚ ਮਾਘੀ ਮੇਲੇ ਦੌਰਾਨ ਕਾਨਫ਼ਰੰਸ 'ਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਜਦੋ ਵੀ ਸੂਬੇ ਅਤੇ ਦੇਸ਼ ਦੇ ਹੱਕਾਂ ਦੀ ਰਾਖੀ ਵਾਸਤੇ ਲੋੜ ਪਈ ਉਸ ਵੇਲੇ ਕੁਰਬਾਨੀਆਂ ਦਿੱਤੀਆਂ।

sad "ਜਦੋਂ ਸਿੱਖ ਕੌਮ ਦੇ ਨੌਜਵਾਨਾਂ ਨੂੰ ਗਲਾਂ 'ਚ ਟਾਇਰ ਪਾ ਕੇ ਸਾੜ੍ਹਿਆ ਜਾ ਰਿਹਾ ਸੀ, ਕੈਪਟਨ ਅਮਰਿੰਦਰ ਦੀ ਸਰਕਾਰ ਲੱਡੂ ਵੰਡ ਰਹੀ ਸੀ" : ਬਾਦਲ

ਪਰ ਦੇਸ਼ ਦੀ ਸਰਕਾਰ ਨੇ ਹਮੇਸ਼ਾ ਧਾਰਮਿਕ,ਇਤਿਹਾਸਿਕ ਅਤੇ ਹਰ ਪੱਖੋਂ ਬੇਇਨਸਾਫੀਆਂ ਕੀਤੀਆਂ। ਉਹਨਾਂ ਕਿਹਾ ਕਿ ਸ੍ਰੀ ਹਰਮੰਦਿਰ ਸਾਹਿਬ ਤੇ ਤੋਪਾਂ ਨਾਲ ਹਮਲੇ ਕਰਕੇ ਪਵਿੱਤਰ ਸਥਲ ਨੂੰ ਲਾਲ ਕਰ ਦਿੱਤਾ।ਪਿਛਲੇ ਦਸ ਸਾਲਾਂ 'ਚ ਅਕਾਲੀ-ਭਾਜਪਾ ਸਰਕਾਰ ਨੇ ਲੋਕਾਂ ਵਾਸਤੇ ਵੱਡੇ ਫੈਸਲੇ ਕੀਤੇ। ਕਿਸਾਨਾਂ ਦੇ ਬਿਜਲੀ ਦੇ ਬਿੱਲ ਮਾਫ ਕੀਤੇ।

sad "ਜਦੋਂ ਸਿੱਖ ਕੌਮ ਦੇ ਨੌਜਵਾਨਾਂ ਨੂੰ ਗਲਾਂ 'ਚ ਟਾਇਰ ਪਾ ਕੇ ਸਾੜ੍ਹਿਆ ਜਾ ਰਿਹਾ ਸੀ, ਕੈਪਟਨ ਅਮਰਿੰਦਰ ਦੀ ਸਰਕਾਰ ਲੱਡੂ ਵੰਡ ਰਹੀ ਸੀ" : ਬਾਦਲ

ਕਰਜ਼ਾ ਮਾਫ ਕੀਤਾ। ਬਾਦਲ ਨੇ ਕਿਹਾ ਆਟਾ ਦਾਲ ਗਰੀਬ ਪਰਿਵਾਰ ਨੂੰ ਦਿੱਤਾ। ਯਾਦਗਾਰਾਂ ਬਣਾਈਆਂ ਗਈਆਂ ਹਨ।ਉਹ੍ਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਸਿੱਖ ਕੌਮ ਦੇ ਨੌਜਵਾਨਾਂ ਨੂੰ ਗਲਾਂ 'ਚ ਟਾਇਰ ਪਾ ਕੇ ਸਾੜ੍ਹਿਆ ਜਾ ਰਿਹਾ ਸੀ, ਕੈਪਟਨ ਅਮਰਿੰਦਰ ਦੀ ਸਰਕਾਰ ਲੱਡੂ ਵੰਡ ਰਹੀ ਸੀ।

-PTC News

Related Post