ਸ੍ਰੀ ਮੁਕਤਸਰ ਸਾਹਿਬ :ਪਿੰਡ ਲੰਬੀ ਢਾਬ 'ਚ ਕਾਂਗਰਸੀਆਂ ਦੀ ਗੁੰਡਾਗਰਦੀ ,ਗੱਡੀਆਂ ਦੀ ਕੀਤੀ ਭੰਨਤੋੜ

By  Shanker Badra September 19th 2018 03:34 PM -- Updated: September 19th 2018 03:37 PM

ਸ੍ਰੀ ਮੁਕਤਸਰ ਸਾਹਿਬ :ਪਿੰਡ ਲੰਬੀ ਢਾਬ 'ਚ ਕਾਂਗਰਸੀਆਂ ਦੀ ਗੁੰਡਾਗਰਦੀ ,ਗੱਡੀਆਂ ਦੀ ਕੀਤੀ ਭੰਨਤੋੜ:ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੰਬੀ ਢਾਬ ਵਿਖੇ ਚੋਣਾਂ ਦੌਰਾਨ ਗੜਬੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਦੌਰਾਨ ਕਾਂਗਰਸੀ ਵਰਕਰਾਂ ਨੇ ਅਕਾਲੀ ਵਰਕਰਾਂ ਦੀ ਕੁੱਟਮਾਰ ਕੀਤੀ ਹੈ।

ਇਸ ਦੌਰਾਨ ਕਾਂਗਰਸੀਆਂ ਨੇ ਸ਼ਰੇਆਮ ਗੁੰਡਾਗਰਦੀ ਕਰਦਿਆਂ ਗੱਡੀਆਂ ਦੀ ਭੰਨਤੋੜ ਕੀਤੀ ਹੈ।ਇਸ ਦੇ ਨਾਲ ਹੀ ਅਕਾਲੀ ਦਲ ਦੇ ਵਰਕਰਾਂ ਨੇ ਪੁਲਿਸ 'ਤੇ ਵੀ ਗੰਭੀਰ ਦੋਸ਼ ਲਗਾਏ ਹਨ।ਉਨ੍ਹਾਂ ਨੇ ਦੱਸਿਆ ਕਿ ਪੁਲਿਸ ਵੀ ਕਾਂਗਰਸੀ ਵਰਕਰਾਂ ਦੀ ਮਦਦ ਕਰ ਰਹੀ ਹੈ।

-PTCNews

Related Post