ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਬਰਾਮਦ ਹੈਰੋਇਨ ਤੇ ਹਥਿਆਰਾਂ ਦਾ ਜ਼ਖ਼ੀਰਾ

By  Jagroop Kaur March 28th 2021 05:58 PM

ਪਾਕਿਸਤਾਨ ਦੇ ਮਨਸੂਬਿਆਂ ਨੂੰ ਫ਼ੇਲ੍ਹ ਕਰਦਿਆਂ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਅਬੋਹਰ ਸੈਕਟਰ ਵਿਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਕਰੋੜਾਂ ਰੁਪਏ ਦੀ ਹੈਰੋਇਨ ਸਣੇ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੀਮਾ ਸੁਰੱਖਿਆ ਬਲ ਦੀ ਅਬੋਹਰ ਸੈਕਟਰ ਦੇ ਜਲਾਲਾਬਾਦ ਇਲਾਕੇ ਵਿਚ ਤਾਇਨਾਤ 2 ਬਟਾਲੀਅਨ ਦੇ ਜਵਾਨਾਂ ਨੇ ਕੌਮਾਂਤਰੀ ਸਰਹੱਦ ਦੀ ਬੀ.ਓ.ਪੀ. ਐਨ.ਐਸ ਵਾਲਾ ਨੇੜਿਉਂ ਜ਼ੀਰੋ ਲਾਈਨ ਤੋਂ ਚਾਰ ਪੈਕਟ ਅਤੇ ਦੋ ਪਲਾਸਟਿਕ ਦੀਆਂ ਬੋਤਲਾਂ ਵਿਚ ਕਰੀਬ 6 ਕਿੱਲੋ 150 ਗ੍ਰਾਮ ਹੈਰੋਇਨ ਨੂੰ ਬਰਾਮਦ ਕੀਤਾ ਹੈ।31-kg heroin seized at Ferozepur Pak border | Hindustan Times

READ MORE : ਹੱਕੀ ਮੰਗਾਂ ਲਈ ਸੜਕਾਂ ‘ਤੇ ਉਤਰੇ ਬੇਰੁਜ਼ਗਾਰ ਈਟੀਟੀ ਅਧਿਆਪਕਾਂ ‘ਤੇ ਢਾਹਿਆ ਤਸ਼ਦੱਦ

ਇਸ ਦੇ ਨਾਲ ਹੀ ਇਕ 30 ਬੋਰ ਪਾਕਿਸਤਾਨ ਪਿਸਟਲ, 97 ਰੋਂਦ (7.63 ਐਮ.ਐਮ.), ਦੋ ਪਿਸਟਲ ਮੈਗਜ਼ੀਨ ਨੂੰ ਬਰਾਮਦ ਕੀਤਾ ਹੈ। ਫੜ ਗਈ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿਚ ਕਰੋੜਾਂ ਰੁਪਏ ਦੀ ਦੱਸੀ ਜਾ ਰਹੀ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਕਾਰਣ ਹੋਲੀ ਦੇ ਤਿਉਹਾਰ ਮੌਕੇ ਇਸ ਵਰ੍ਹੇ ਵੀ ਗ੍ਰਹਿਣ ਲੱਗ ਗਿਆ ਹੈ।

Also Read | Passenger tries to open emergency door of airborne SpiceJet flight

ਦਿੱਲੀ, ਮਹਾਰਾਸ਼ਟਰ, ਬਿਹਾਰ, ਮੱਧ ਪ੍ਰਦੇਸ਼ ਸਮੇਤ ਕਈ ਰਾਜਾਂ ਨੇ ਕੋਰੋਨਾ ਕਰਕੇ ਹੋਲੀ ਮਨਾਉਣ ’ਤੇ ਰੋਕ ਲਾ ਦਿੱਤੀ ਹੈ। ਰਾਜਸਥਾਨ ਸਮੇਤ ਕੁਝ ਰਾਜਾਂ ਨੇ ਜਨਤਕ ਪ੍ਰੋਗਰਾਮਾਂ ਵਿੱਚ ਕੁਝ ਢਿੱਲ ਵੀ ਦਿੱਤੀ ਹੈ। ਪਿਛਲੇ 11 ਦਿਨਾਂ ’ਚ ਕੋਰੋਨਾ ਦੀ ਲਾਗ ਦੇ ਨਵੇਂ ਮਾਮਲਿਆਂ ਦੀ ਗਿਣਤੀ ਦੁੱਗਣੀ ਤੋਂ ਵੀ ਜ਼ਿਆਦਾ ਹੋ ਗਈ ਹੈ।

Related Post