ਸੂਬੇ ਦੇ ਸਾਰੇ ਪਾਵਰਕਾਮ ਦਫ਼ਤਰਾਂ ਵਿਚ ਅੱਜ ਰਹੇਗੀ ਹੜਤਾਲ

By  Shanker Badra April 11th 2018 09:34 AM -- Updated: April 26th 2018 06:38 PM

ਸੂਬੇ ਦੇ ਸਾਰੇ ਪਾਵਰਕਾਮ ਦਫ਼ਤਰਾਂ ਵਿਚ ਅੱਜ ਰਹੇਗੀ ਹੜਤਾਲ:ਪੰਜਾਬ ਭਰ ਦੇ ਬਿਜਲੀ ਮੁਲਾਜ਼ਮਾਂ ਵੱਲੋਂ 11 ਅਪ੍ਰੈਲ ਨੂੰ ਇੱਕ ਰੋਜ਼ਾ ਹੜਤਾਲ ਕੀਤੀ ਜਾ ਰਹੀ ਹੈ।ਬਿਜਲੀ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਨੇ ਲਾਗੂ ਨਹੀਂ ਕੀਤੀਆਂ,ਜਿਸ ਕਾਰਨ ਬਿਜਲੀ ਮੁਲਾਜ਼ਮਾਂ ਦੇ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ।ਸੂਬੇ ਦੇ ਸਾਰੇ ਪਾਵਰਕਾਮ ਦਫ਼ਤਰਾਂ ਵਿਚ ਅੱਜ ਰਹੇਗੀ ਹੜਤਾਲਬਿਜਲੀ ਮੁਲਾਜ਼ਮ 'ਕਰੋ ਜਾਂ ਮਰੋ' ਨੀਤੀ 'ਤੇ ਉਤਾਰੂ ਹੋਣ ਲਈ ਮਜ਼ਬੂਰ ਹੋਏ ਹਨ।ਪੰਜਾਬ ਕਰਚਮਚਾਰੀ ਦਲ ਦੇ ਰਵੇਲ ਸਿੰਘ ਸਹਏਪਰ ਨੇ ਸੰਬੋਧਨ ਕਰਦਿਆਂ ਕਿ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਮੈਨੇਜਮੈਂਟ 'ਤੇ ਦੋਸ਼ ਲਗਾਇਆ ਕਿ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਦੀਆਂ ਹੰਕੀ ਮੰਗਾਂ ਮੰਨ ਕੇ ਵੀ ਲਾਗੂ ਨਹੀਂ ਕੀਤੀਆਂ ਜਾ ਰਹੀਆਂ।ਸੂਬੇ ਦੇ ਸਾਰੇ ਪਾਵਰਕਾਮ ਦਫ਼ਤਰਾਂ ਵਿਚ ਅੱਜ ਰਹੇਗੀ ਹੜਤਾਲਜਿਸ ਦੇ ਵਿਰੋਧ ਵਿਚ ਇੰਪਲਾਈਜ਼ ਜਾਇੰਟ ਫੋਰਮ ਪੰਜਾਬ ਦੇ ਸੱਦੇ ਤੇ ਬਿਜਲੀ ਮੁਲਜ਼ਮਾਂ ਦੀਆਂ ਕਈ ਜਥੇਬੰਦੀਆਂ ਵੱਲੋਂ 11 ਅਪ੍ਰੈਲ ਨੂੰ ਕੀਤੀ ਜਾ ਰਹੀ ਇੱਕ ਰੋਜ਼ਾ ਹੜਤਾਲ ਪੰਜਾਬ ਸਰਕਾਰ ਅਤੇ ਬਿਜਲੀ ਮੈਨੈਜਮੈਂਟ ਦੀਆਂ ਜੜਾਂ ਉਖਾੜ ਕੇ ਰੱਖ ਦੇਵੇਗੀ ਕਿਉਂਕਿ ਇਹ ਹੜਤਾਲ 100 ਫੀਸਦੀ ਰਹਿਣ ਵਾਲੀ ਹੈ।ਸੂਬੇ ਦੇ ਸਾਰੇ ਪਾਵਰਕਾਮ ਦਫ਼ਤਰਾਂ ਵਿਚ ਅੱਜ ਰਹੇਗੀ ਹੜਤਾਲਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਨੇ ਆਪਣੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਕਰਨ ਸਮੁੱਚੇ ਮੁਲਾਜ਼ਮ ਨੂੰ ਧੱਕੇ ਨਾਲ ਸੰਘਰਸ਼ ਦੇ ਰਸਤੇ ਪਾ ਦਿੱਤਾ।

-PTCNews

Related Post