ਤੇਜ਼ ਹਨ੍ਹੇਰੀ ਨੇ ਲਿਆਂਦਾ ਜ਼ਿੰਦਗੀ 'ਚ ਤੂਫ਼ਾਨ, ਘਰ 'ਚ ਵਿਸ਼ੇ ਸੱਥਰ

By  Jagroop Kaur June 1st 2021 06:26 PM

ਬੀਤੇ ਕੁਝ ਦਿਨਾਂ ਤੋਂ ਪੰਜਾਬ ਚ ਮੌਸਮ ਦਾ ਮਿਜਾਜ਼ ਬਦਲਿਆ ਹੋਇਆ ਹੈ। ਸ਼ਹਿਰਾਂ 'ਚ ਚੱਲ ਰਹੀ ਹਨੇਰੀ ਝੱਖੜ, ਭਾਰੀ ਗੜੇਮਾਰੀ ਅਤੇ ਬਾਰਿਸ਼ ਦੇ ਨਾਲ ਜਿਥੇ ਮਾਲੀ ਨੁਕਸਾਨ ਅਤੇ ਕੁਦਰਤੀ ਚੀਜ਼ਾਂ ਦਾ ਨੁਕਸਾਨ ਹੋਇਆ ਹੈ ਲੋਕਾਂ ਦੇ ਘਰ ਢਹਿ ਗਏ ਉਥੇ ਹੀ ਕੁਝ ਘਰ ਉਜੜ ਵੀ ਗਏ , ਮਾਮਲਾ ਥਾਣਾ ਸਮਾਲਸਰ (ਮੋਗਾ) ਅਧੀਨ ਪੈਂਦੇ ਪਿੰਡ ਦਾ ਹੈ ਜਿਥੇ

ਤੇਜ਼ ਹਨ੍ਹੇਰੀ ਨੇ ਲਿਆਂਦਾ ਜ਼ਿੰਦਗੀ 'ਚ ਤੂਫ਼ਾਨ, ਘਰ 'ਚ ਵਿਸ਼ੇ ਸੱਥਰRead more : ਇਕ ਹੋਰ ਚੀਨੀ ਖ਼ਤਰਾ, ਦੁਨੀਆ ‘ਚ ਪਹਿਲੀ ਵਾਰ ਇਨਸਾਨ ਵਿਚ ਪਾਇਆ…

ਪਿੰਡ ਸੁਖਾਨੰਦ ਅਤੇ ਮੱਲਕੇ ਦੇ ਦੋ ਘਰਾਂ ਵਿਚ ਸੱਥਰ ਵਿਛ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਬੰਬੀਹਾ ਭਾਈ ਅਤੇ ਸੁਖਾਨੰਦ ਦੇ ਵਿਚਕਾਰ ਸੜਕ ਉਪਰ ਡਿੱਗੇ ਹੋਏ ਬਿਜਲੀ ਦੇ ਖੰਭੇ ਨਾਲ ਟਕਰਾਉਣ ਕਰਕੇ ਮੋਟਰਸਾਈਕਲ ਸਵਾਰ ਸੁਖਾਨੰਦ ਨਿਵਾਸੀ ਮਾਂ ਪੁੱਤਰ ਜੋ ਦਵਾਈ ਲੈਣ ਲਈ ਸ਼ਹਿਰ ਜਾ ਰਹੇ ਸਨ, ਪਰਮਜੀਤ ਕੌਰ ਗੰਭੀਰ ਰੂਪ ਚ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦਾ 16 ਸਾਲਾ ਪੁੱਤਰ ਤੇਜਵਿੰਦਰ ਸਿੰਘ ਜੋ ਮੋਟਰਸਾਈਕਲ ਚਲਾ ਰਿਹਾ ਸੀ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਮ੍ਰਿਤਕ ਨੌਜਵਾਨ ਦੇ ਪਿਤਾ ਵੀ ਪਰਿਵਾਰ ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ। ਦੂਜੀ ਘਟਨਾ ਮੋਟਰਸਾਈਕਲ ਸਵਾਰ ਛਿੰਦਰਪਾਲ ਸਿੰਘ ਪੁੱਤਰ ਮੇਹਰ ਸਿੰਘ ਨਿਵਾਸੀ ਪਿੰਡ ਮੱਲਕੇ ਦੀ ਵੀ ਉਸੇ ਖੰਭੇ ਨਾਲ ਟਕਰਾਉਣ ਕਰਕੇ ਮੌਕੇ ’ਤੇ ਹੀ ਮੌਤ ਹੋ ਗਈ।

Related Post